ਸੋਲ (ਏਜੰਸੀ)। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕਿਮ ਜੋਂਗ ਉਨ ਨਾਲ ਗੱਲਬਾਤ ਰੱਦ ਕਰਨ ਤੋਂ ਬਾਅਦ ਉੱਤਰੀ (North Korea) ਕੋਰੀਆ ਨੇ ਕਿਹਾ ਹੈ ਕਿ ਉਹ ਹੁਣ ਵੀ ਗੱਲਬਾਤ ਲਈ ਤਿਆਰ ਹੈ। ਉੱਤਰੀ ਕੋਰੀਆ ਦੇ ਦੇ ਉਪ ਵਿਦੇਸ਼ ਮੰਤਰੀ ਕਿਮ ਕੇ ਗਵਾਨ ਨੇ ਟਰੰਪ ਦੇ ਫ਼ੈਸਲੇ ਨੂੰ ਮੰਦਭਾਗਾ ਕਰਾਰ ਦਿੱਤਾ ਹੈ ।ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਅਮਰੀਕਾ ਦਾ ਇਹ ਫੈਸਲਾ ਦੁਨੀਆ ਦੀ ਸੋਚ ਦੇ ਖਿਲਾਫ਼ ਹੈ।
ਜ਼ਿਕਰਯੋਗ ਹੈ ਕਿ ਟਰੰਪ ਨੇ ਸਿੰਗਾਪੁਰ ‘ਚ 12 ਜੂਨ ਨੂੰ ਉੱਤਰੀ ਕੋਰੀਆਈ ਸ਼ਾਸਕ ਕਿਮ ਜੋਂਗ ਉਨ ਨਾਲ ਹੋਣ ਵਾਲੀ ਪ੍ਰਸਤਾਵਿਤ ਮੁਲਾਕਾਤ ਨੂੰ ਉੱਤਰੀ ਕੋਰੀਆ ਦੀ ‘ਖੁੱਲ੍ਹੀ ਦੁਸ਼ਮਣੀ’ ਨੂੰ ਕਾਰਨ ਦੱਸ ਕੇ ਰੱਦ ਕਰ ਦਿੱਤਾ ਸੀ। ਅਮਰੀਕਾ ਵੱਲੋਂ ਕਿਹਾ ਗਿਆ ਹੈ ਕਿ ਪਿਛਲੇ ਹਫਤੇ ਯੋਜਨਾ ਤਿਆਰ ਕਰਨ ਲਈ ਤੈਅ ਮੀਟਿੰਗ ‘ਚ ਉੱਤਰੀ ਕੋਰੀਆ ਦੇ ਨੁਮਾਇੰਦੇ ਨਹੀਂ ਪਹੁੰਚ ਸਕੇ ਅਮਰੀਕਾ ਅਨੁਸਾਰ ਉੱਤਰੀ ਕੋਰੀਆ ਨੇ ਉਨ੍ਹਾਂ ਦੇ ਨਿਗਰਾਨਾਂ ਨੂੰ ਤਬਾਹ ਕੀਤੀ ਪਰਮਾਣੂ ਸਾਈਟਜ਼ ਤੱਕ ਪਹੁੰਚ ਨਹੀਂ ਕਰਨ ਦਿੱਤੀ ਭਾਵੇਂ ਉੱਤਰੀ ਕੋਰੀਆ ਵੱਲੋਂ ਵਿਦੇਸ਼ੀ ਪੱਤਰਕਾਰਾਂ ਦੇ ਇੱਕ ਸਮੂਹ ਨੂੰ ਪਰਮਾਣੂ ਸਾਈਟ ਦਾ ਦੌਰਾ ਕਰਵਾਇਆ ਗਿਆ ਸੀ।
ਦੱਖਣੀ ਕੋਰੀਆ ਨੂੰ ਅਫ਼ਸੋਸ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੇ ਵੀ ਇਸ ਪੂਰੇ ਘਟਨਾਕ੍ਰਮ ‘ਤੇ ਚਿੰਤਾ ਪ੍ਰਗਟਾਈ ਹੈ ਦੱਖਣੀ ਕੋਰੀਆ ਵੱਲੋਂ ਵੀ ਗੱਲਬਾਤ ਰੱਦ ਹੋਣ ‘ਤੇ ਦੁੱਖ ਪ੍ਰਗਟਾਇਆ ਗਿਆ ਹੈ ਤੇ ਰਾਸ਼ਟਰਪਤੀ ਮੂਨ ਜੇ ਇਨ ਨੇ ਐਮਰਜੈਂਸੀ ਮੀਟਿੰਗ ਸੱਦੀ ਹੈ ਅਮਰੀਕੀ ਕਾਂਗਰਸ ‘ਚ ਵੀ ਡੈਮੋਕਰੇਟਿਕ ਆਗੂ ਨੈਨਸੀ ਪੈਲੋਸੀ ਨੇ ਵੀ ਡੋਨਲਾਡ ਟਰੰਪ ਦੇ ਇਸ ਫੈਸਲੇ ਦੀ ਨਿਖੇਧੀ ਕੀਤੀ ਗਈ ਹੈ।
ਅਮਰੀਕਾ-ਉੱਤਰੀ ਕੋਰੀਆ ਦਰਮਿਆਨ ਗੱਲਬਾਤ ਬਹਾਲੀ ਸਬੰਧੀ ਵਹਾ ਤੇ ਪੋਂਪੇਓ ਨੇ ਕੀਤੀ ਗੱਲ | North Korea
ਸੋਲ ਅਮਰੀਕਾ ਤੇ ਦੱਖਣੀ ਕੋਰੀਆ, ਉੱਤਰੀ ਕੋਰੀਆ ਤੇ ਅਮਰੀਕਾ ਦਰਮਿਆਨ ਗੱਲਬਾਤ ਦੀਆਂ ਸਹੀ ਸਥਿਤੀਆਂ ਤਿਆਰ ਕਰਨ ਲਈ ਕੰਮ ਜਾਰੀ ਰੱਖਣ ‘ਤੇ ਸਹਿਮਤ ਹਨ ਦੱਖਣੀ ਕੋਰੀਆ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ‘ਚ ਸ਼ੁੱਕਰਵਾਰ ਨੂੰ ਕਿਹਾ ਕਿ ਵਿਦੇਸ਼ ਮੰਤਰੀ ਕਾਂਗ ਕਿਊਂਗ ਵਹਾ ਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੇਂਪੋਓ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਨਾਲ ਜੂਨ ‘ਚ ਹੋਣ ਵਾਲੀ ਮੀਟਿੰਗ ਨੂੰ ਰੱਦ ਕਰਨ ਤੋਂ ਬਾਅਦ ਏਜੰਸੀ ‘ਤੇ ਗੱਲ ਕੀਤੀ ਤੇ ਦੋਵਾਂ ਆਗੂਆਂ (ਅਮਰੀਕਾ-ਉੱਤਰੀ ਕੋਰੀਆ) ਦਰਮਿਆਨ ਗੱਲਬਾਤ ਦੀਆਂ ਸਹੀ ਸਥਿਤੀਆਂ ਤਿਆਰ ਕਰਨ ਲਈ ਕੰਮ ਜਾਰੀ ਰੱਖਣ ‘ਤੇ ਸਹਿਮਤੀ ਪ੍ਰਗਟਾਈ।