
Punjab Government News: ਹਰਿਆਣਾ ਨੂੰ 113 ਕਰੋੜ ਦਾ ਕੱਢਿਆ ਨੋਟਿਸ, ਮੰਤਰੀ ਬਰਿੰਦਰ ਗੋਇਲ ਨੂੰ ਨਹੀਂ ਸੀ ਕੋਈ ਜਾਣਕਾਰੀ
Punjab Government News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਜਲ ਸਰੋਤ ਵਿਭਾਗ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਆਪਣੇ ਹੀ ਵਿਭਾਗ ਦੇ ਸੀਨੀਅਰ ਅਧਿਕਾਰੀ ਤੋਂ ਖੁਸ਼ ਨਹੀਂ ਹਨ, ਕਿਉਂਕਿ ਇਹ ਅਧਿਕਾਰੀ ਉਨ੍ਹਾਂ ਦੀ ਸੁਣਨ ਦੀ ਥਾਂ ’ਤੇ ਉਨ੍ਹਾਂ ਨੂੰ ਫਾਈਲਾਂ ਉਸ ਸਮੇਂ ਤੱਕ ਨਹੀਂ ਦਿਖਾਉਂਦਾ ਹੈ, ਜਦੋਂ ਤੱਕ ਖ਼ੁਦ ਕੈਬਨਿਟ ਮੰਤਰੀ ਬਰਿੰਦਰ ਗੋਇਲ ਵੱਲੋਂ ਪੁੱਛਿਆ ਨਾ ਜਾਵੇ। ਬੀਤੇ ਦਿਨੀਂ ਗੁਆਢੀਂ ਸੂਬੇ ਹਰਿਆਣਾ ਨੂੰ 113 ਕਰੋੜ ਰੁਪਏ ਦਾ ਨੋਟਿਸ ਕੱਢਣ ਤੋਂ ਪਹਿਲਾਂ ਸਾਰੇ ਮਾਮਲੇ ਦੀ ਜਾਣਕਾਰੀ ਮੰਤਰੀ ਨੂੰ ਦੇਣ ਦੇ ਨਾਲ ਫਾਈਲਾਂ ਨੂੰ ਦਿਖਾਉਣਾ ਤਾਂ ਦੂਰ ਦੀ ਗੱਲ ਹੈ, ਇਸ ਅਧਿਕਾਰੀ ਵੱਲੋਂ ਮੰਤਰੀ ਨੂੰ ਜਾਣਕਾਰੀ ਤੱਕ ਨਹੀਂ ਦਿੱਤੀ ਗਈ
ਹਰਿਆਣਾ ਸਰਕਾਰ ਨੂੰ ਇੰਨਾ ਵੱਡਾ ਨੋਟਿਸ ਭੇਜਿਆ ਜਾ ਚੁੱਕਿਆ ਹੈ, ਇਸ ਬਾਰੇ ਕੈਬਨਿਟ ਮੰਤਰੀ ਨੂੰ ਸਵੇਰੇ ਇੱਕ ਅਖ਼ਬਾਰ ਪੜ੍ਹਨ ਤੋਂ ਬਾਅਦ ਹੀ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਬਰਿੰਦਰ ਗੋਇਲ ਕਾਫ਼ੀ ਜਿਆਦਾ ਗੁੱਸੇ ’ਚ ਹਨ ਕਿ ਉਨ੍ਹਾਂ ਦੇ ਵਿਭਾਗ ’ਚ ਸਾਰਾ ਕੁਝ ਹੀ ‘ਬਾਈਪਾਸ’ ਕੀਤਾ ਜਾ ਰਿਹਾ ਹੈ, ਜਿਸ ਨੂੰ ਉਹ ਬਰਦਾਸ਼ਤ ਨਹੀਂ ਕਰਨਗੇ।
Punjab Government News
ਬਰਿੰਦਰ ਗੋਇਲ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਜਲਦ ਹੀ ਕੈਬਨਿਟ ਮੰਤਰੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ’ਚ ਲਿਆਇਆ ਜਾਏਗਾ, ਕਿਉਂਕਿ ਇਹ ਪਹਿਲਾਂ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਵਾਰ ਇਹ ਹੋ ਚੁੱਕਿਆ ਹੈ ਕਿ ਵਿਭਾਗ ਦੀ ਜਾਣਕਾਰੀ ਉਕਤ ਅਧਿਕਾਰੀ ਦੀ ਥਾਂ ’ਤੇ ਉਨ੍ਹਾਂ ਨੂੰ ਬਾਹਰੀ ਵਿਅਕਤੀਆਂ ਤੋਂ ਮਿਲਦੀ ਰਹੀ ਹੈ।
Read Also : 2000 ਰੁਪਏ ਖਾਤਿਆਂ ਵਿੱਚ ਭੇਜ ਰਹੀ ਸਰਕਾਰ, ਇਸ ਦਿਨ ਹੋਣਗੇ ਜਾਰੀ, ਆਉਣ ਵਾਲਾ ਐ SMS, ਕਰੋ ਚੈੱਕ
ਬਰਿੰਦਰ ਗੋਇਲ ਦੇ ਕਰੀਬੀ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ’ਚ ਉਕਤ ਸੀਨੀਅਰ ਅਧਿਕਾਰੀ ਦੀ ਵਿਭਾਗ ਦੇ ਕਰਮਚਾਰੀ ਰੋਜ਼ਾਨਾ ਹੀ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਦਾ ਵਿਹਾਰ ਚੰਗਾ ਨਹੀਂ ਹੈ ਤੇ ਖ਼ਾਸ ਕਰਕੇ ਕਰਮਚਾਰੀਆਂ ਦੇ ਪ੍ਰਤੀ ਉਹ ਕਾਫ਼ੀ ਜ਼ਿਆਦਾ ਗੁੱਸੇ ਵਾਲਾ ਹੀ ਰਿਹਾ ਹੈ ਪਰ ਕੈਬਨਿਟ ਮੰਤਰੀ ਨੇ ਇਹੋ ਜਿਹੀ ਸ਼ਿਕਾਇਤਾਂ ਨੂੰ ਜਿਆਦਾ ਸੀਰੀਅਸ ਨਹੀਂ ਲਿਆ ਹੈ ਤੇ ਇਸ ਅਧਿਕਾਰੀ ਨੂੰ ਕੰਮ ਕਰਨ ਦੀ ਖੁੱਲ੍ਹ ਦਿੱਤੀ ਹੋਈ ਹੈ ਪਰ ਪਿਛਲੇ ਕੁਝ ਸਮੇਂ ਤੋਂ ਇਸ ਅਧਿਕਾਰੀ ਵੱਲੋਂ ਕੈਬਨਿਟ ਮੰਤਰੀ ਨੂੰ ਹੀ ਬਾਈਪਾਸ ਕਰਦੇ ਹੋਏ ਫਾਈਲਾਂ ਨੂੰ ਖ਼ੁਦ ਹੀ ਆਪਣੇ ਪੱਧਰ ’ਤੇ ਪਾਸ ਕਰਨ ਦੇ ਨਾਲ ਹੀ ਮੰਤਰੀ ਨੂੰ ਦਿਖਾਇਆ ਵੀ ਨਹੀਂ ਜਾ ਰਿਹਾ ਹੈ। ਇਸ ਕਾਰਨ ਹੁਣ ਇਹ ਮਾਮਲਾ ਜਲਦ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਜਾਣ ਵਾਲਾ ਹੈ।