ਰਾਜਸਥਾਨ ਕੇਨਾਲ ਨਹਿਰ ਵਿੱਚ 70 ਦਿਨ ਬਾਅਦ ਪਹੁੰਚਿਆ ਲੋਹਗੜ੍ਹ ਹੈਡ ਤੇ ਪਾਣੀ
ਡੱਬਵਾਲੀ। ਰਾਜਮੀਤ ਇੰਸਾਂ
ਰਾਜਸਥਾਨ ਨਹਿਰ ਨਹਿਰ ਦਾ ਨਿਰਮਾਣ ਕਾਰਜ ਪੰਜਾਬ ਸਰਕਾਰ ਨੇ ਲਗਭਗ 550 ਕਰੋੜ Wਪਏ ਵਿਚ ਕਰ ਲਿਆ ਹੈ। ਜਿਸ ਵਿਚ ਲਗਭਗ 42 ਕਿਲੋਮੀਟਰ ਕੰਮ 6 ਫਰਮਾਂ ਦੁਆਰਾ ਕੀਤਾ ਗਿਆ ਸੀ। ਜਿਸ ਵਿੱਚ 70 ਦਿਨਾਂ ਬਾਅਦ ਸ਼ਨੀਵਾਰ ਦੁਪਹਿਰ ਪਾਣੀ ਲੋਹਗੜ ਹੈੱਡ ਪਹੁੰਚ ਗਿਆ।
ਐਕਸੀਅਨ ਸੁਰਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਤਕਰੀਬਨ 1350 ਕਰੋੜ Wਪਏ ਪਾਸ ਕੀਤੇ ਗਏ ਸਨ। ਜਿਸ ਵਿਚ ਇਸ ਵਾਰ ਰਾਜਸਥਾਨ ਨਹਿਰ ਦੇ ਨਿਰਮਾਣ ਕਾਰਜ ੋਤੇ 550 ਕਰੋੜ Wਪਏ ਖਰਚਣ ਤੋਂ ਬਾਅਦ 42 ਕਿਲੋਮੀਟਰ ਕੰਮ ਹੋਣਾ ਸੀ। ਉਨ੍ਹਾਂ ਕਿਹਾ ਕਿ ਕੋਵਿਡ 19 ਕਾਰਨ ਬਾਹਰੋਂ ਲੇਬਰ ਨਹੀਂ ਆ ਰਹੀ, ਜਿਸ ਕਾਰਨ ਨਹਿਰ ਦਾ ਨਿਰਮਾਣ ਕਾਰਜ ਦਾ 60 ਪ੍ਰਤੀਸ਼ਤ ਮੁਕੰਮਲ ਹੋ ਚੁੱਕਾ ਹੈ ਜਦੋਂਕਿ 40 ਪ੍ਰਤੀਸ਼ਤ ਕੰਮ ਬਕਾਇਆ ਪਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਠੇਕੇਦਾਰਾਂ ਦਾ 3 ਸਾਲਾਂ ਦਾ ਇਕਰਾਰਨਾਮਾ ਹੈ, ਜਿਸ ਵਿਚ ਜੋ ਕੰਮ ਬਾਕੀ ਰਹਿ ਗਿਆ ਹੈ, ਉਹ ਅਗਲੇ ਹਿੱਸੇ ਵਿਚ ਪੂਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਰਾਜਸਥਾਨ ਅਤੇ ਪੰਜਾਬ ਨਹਿਰ ਦੇ ਨਿਰਮਾਣ ਕਾਰਜ ਲਈ ਕੇਂਦਰ ਤੋਂ ਫੰਡ ਪ੍ਰਾਪਤ ਕਰਦੇ ਹਨ, ਪਰ ਨਿਰਮਾਣ ਕਾਰਜ ਪੰਜਾਬ ਸਰਕਾਰ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਨਹਿਰ ਵਿੱਚ 6 ਹਜ਼ਾਰ ਕਿੱਲੋ ਪਾਣੀ ਛੱਡਿਆ ਗਿਆ ਹੈ, ਹੌਲੀ ਹੌਲੀ ਇਸ ਵਿੱਚ ਵਾਧਾ ਕੀਤਾ ਜਾਵੇਗਾ।
ਲੋਹਗੜ ਹੈਡ ਨੇੜੇ ਨਹਿਰ ਵਿੱਚ ਰੇਤ ਦੇ ਟਿੱਬੇ ਪਏ ਸਨ
ਮਿੱਟੀ ਦੇ ਠੇਕੇਦਾਰ ਸ਼ਮਸ਼ੇਰ ਸਿੰਘ ਨਿਵਾਸੀ ਕੈਥਲ ਨੇ ਦੱਸਿਆ ਕਿ ਉਸ ਨੇ ਲੋਹਗੜ ਹੈੱਡ ਨੇੜੇ ਨਹਿਰ ਵਿੱਚ ਰੇਤ ਦੇ ਟਿੱਬੇ ਬਾਹਰ ਕੱਢਣ ਦਾ ਠੇਕਾ ਲਿਆ ਹੈ। ਉਨ੍ਹਾਂ ਦੱਸਿਆ ਕਿ ਰੇਤ ਦੇ ਟਿੱਬਿਆਂ ਨੂੰ ਬਾਹਰ ਕੱਢਣ ਲਈ ਤਕਰੀਬਨ 18 ਟਰੈਕਟਰ ਲਗਾਏ ਗਏ ਹਨ, ਜੋ ਪਿਛਲੇ 11 ਦਿਨਾਂ ਤੋਂ ਰੇਤ ਨੂੰ ਬਾਹਰ ਕੱਢਣ ਲਈ ਕੰਮ ਕਰ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।