ਵਧਦੀ ਗਰਮੀ ਦੇ ਮੱਦੇਨਜ਼ਰ ਪੰਛੀਆਂ ਲਈ ਕੀਤਾ ਪਾਣੀ ਦਾ ਪ੍ਰਬੰਧ

Save Birds Sachkahoon

ਸਾਧ-ਸੰਗਤ ਨੇ ਪੰਛੀਆਂ ਦੇ ਪਾਣੀ ਲਈ 500 ਮਿੱਟੀ ਦੇ ਭਾਂਡੇ ਵੰਡੇ

(ਵਿੱਕੀ ਕੁਮਾਰ) ਮੋਗਾ। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਜਿੱਥੇ ਡੇਰਾ ਸ਼ਰਧਾਲੂ ਮਾਨਵਤਾ ਦੀ ਭਲਾਈ ਲਈ ਕਾਰਜ ਕਰ ਰਹੇ ਹਨ ਉੱਥੇ ਬੇਸਹਾਰਾ ਪਸ਼ੂਆਂ ਅਤੇ ਪੰਛੀਆਂ ਦੀਆਂ ਵੀ ਜਾਨਾਂ ਬਚਾ ਰਹੇ ਹਨ ਇਸ ਸਬੰਧੀ ਬਲਾਕ ਮੋਗਾ ਦੇ ਜਿੰਮੇਵਾਰਾਂ ਸੁਖਮੰਦਰ ਸਿੰਘ ਭੋਲਾ, ਜਿੰਦਰਪਾਲ ਇੰਸਾਂ, ਮਾਸਟਰ ਭਗਵਾਨ ਦਾਸ, ਪ੍ਰੇਮ ਕੁਮਾਰ, ਪਰਮਜੀਤ ਸਿੰਘ, ਰਾਮ ਲਾਲ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਸਾਧ-ਸੰਗਤ 138 ਮਾਨਵਤਾ ਭਲਾਈ ਕਾਰਜ ਕਰ ਰਹੀ ਹੈ।

ਇਹਨਾਂ ਕਾਰਜਾਂ ਤਹਿਤ ਬੇਸਹਾਰਾ ਪਸ਼ੂਆਂ ਅਤੇ ਪੰਛੀਆਂ ਦੀ ਸਾਂਭ-ਸੰਭਾਲ ਦਾ ਬੀੜਾ ਵੀ ਸਾਧ-ਸੰਗਤ ਨੇ ਚੁੱਕਿਆ ਹੋਇਆ ਹੈ ਅਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੈ ਰਹੀ ਗਰਮੀ ਨੂੰ ਦੇਖਦਿਆਂ ਬੇਸਹਾਰਾ ਪਸ਼ੂਆਂ ਲਈ ਘਰਾਂ ਦੇ ਬਾਹਰ ਪਾਣੀ ਦਾ ਪ੍ਰਬੰਧ ਅਤੇ ਪੰਛੀਆਂ ਲਈ ਪਾਣੀ ਅਤੇ ਚੋਗੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸੇ ਤਹਿਤ ਅੱਜ ਬਲਾਕ ਮੋਗਾ ਵਿੱਚ 500 ਮਿੱਟੀ ਦੇ ਭਾਂਡੇ ਪੰਛੀਆਂ ਦੇ ਪੀਣ ਵਾਲੇ ਪਾਣੀ ਤੇ ਚੋਗੇ ਲਈ ਵੰਡੇ ਗਏ ਹਨ। ਜਿੰਮੇਵਾਰਾਂ ਨੇ ਦੱਸਿਆ ਕਿ ਪੂਰੀ ਗਰਮੀ ਵਿੱਚ ਇਹ ਸੇਵਾ ਕਾਰਜ ਚਲਦਾ ਰਹੇਗਾ ਤਾਂਕਿ ਕੋਈ ਵੀ ਬੇਜ਼ੁਬਾਨ ਪੰਛੀ ਪਿਆਸ ਨਾਲ ਨਾ ਤੜਪ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ