ਕਿੰਨਾ ਐ ਭਾਖੜਾ, ਪੌਂਗ ਤੇ ਰਣਜੀਤ ਸਾਗਰ ਡੈਮ ’ਚ ਪਾਣੀ ਦਾ ਪੱਧਰ, ਦੇਖੋ ਪਿਛਲੇ ਸਾਲ ਦੇ ਮੁਕਾਬਲੇ ਤਾਜ਼ਾ ਰਿਪੋਰਟ

Ranjit Sagar Dam

ਸਿਰਫ਼ ਡੈਹਰ ਡੈਮ ਅੰਦਰ ਹੀ ਪਿਛਲੇ ਸਾਲ ਨਾਲੋਂ 4 ਫੁੱਟ ਪਾਣੀ ਦਾ ਪੱਧਰ ਜ਼ਿਆਦਾ | Ranjit Sagar Dam

  • ਡੈਮਾਂ ਅੰਦਰ ਪਾਣੀ ਦਾ ਪੱਧਰ ਘੱਟ ਹੋਣ ਕਾਰਨ ਬਿਜਲੀ ਉਤਪਾਦਨ ਵਿੱਚ ਪਾਉਂਦਾ ਘਾਟ | Ranjit Sagar Dam

ਪਟਿਆਲਾ (ਖੁਸ਼ਵੀਰ ਸਿੰਘ ਤੂਰ)। Ranjit Sagar Dam : ਪੰਜਾਬ ਦੇ ਡੈਮਾਂ ਵਿੱਚ ਇਸ ਵਾਰ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ ਘੱਟ ਵਹਿ ਰਿਹਾ ਹੈ। ਚਾਰ ਡੈਮਾਂ ਵਿੱਚੋਂ ਸਿਰਫ਼ ਡੈਹਰ ਡੈਮ ਹੀ ਇੱਕੋ ਇੱਕ ਡੈਮ ਹੈ, ਜਿੱਥੇ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ ਚਾਰ ਫੁੱਟ ਵੱਧ ਹੈ, ਜਦੋਂਕਿ ਬਾਕੀ ਤਿੰਨ ਡੈਮਾਂ ਅੰਦਰ ਪਾਣੀ ਦਾ ਪੱਧਰ ਕਾਫ਼ੀ ਘੱਟ ਹੈ। ਡੈਮਾਂ ਅੰਦਰ ਪਾਣੀ ਦਾ ਪੱਧਰ ਘੱਟ ਹੋਣ ਨਾਲ ਪਾਵਰਕੌਮ ਨੂੰ ਬਿਜਲੀ ਉਤਪਾਦਨ ਵਿੱਚ ਫਰਕ ਪੈਂਦਾ ਹੈ।

ਜਾਣਕਾਰੀ ਅਨੁਸਾਰ ਭਾਵੇਂ ਪਹਾੜਾਂ ’ਤੇ ਮੀਂਹ ਪੈ ਰਿਹਾ ਹੈ ਪਰ ਡੈਮਾਂ ਅੰਦਰ ਪਾਣੀ ਦਾ ਪੱਧਰ ਪਿਛਲੇ ਸਾਲ ਜਿੰਨਾ ਨਹੀਂ ਹੈ। ਪਾਵਰਕੌਮ ਦੀ ਰਿਪੋਰਟ ਮੁਤਾਬਿਕ ਭਾਖੜਾ ਡੈਮ ਵਿੱਚ 8 ਜੁਲਾਈ ਨੂੰ 1595.13 ਫੁੱਟ ਪਾਣੀ ਦਾ ਪੱਧਰ ਸੀ, ਜਦੋਂ ਕਿ 9 ਜੁਲਾਈ ਨੂੰ ਇੱਥੇ ਪਾਣੀ ਦਾ ਪੱਧਰ 1596.17 ਫੁੱਟ ਸੀ। ਜਦੋਂ ਕਿ ਪਿਛਲੇ ਸਾਲ ਭਾਖੜਾ ਅੰਦਰ ਪਾਣੀ ਦਾ ਪੱਧਰ 1613.08 ਫੁੱਟ ਦਰਜ ਕੀਤਾ ਗਿਆ ਸੀ। ਇਸ ਤਰ੍ਹਾਂ ਪਿਛਲੇ ਸਾਲ ਦੇ ਮੁਕਾਬਲੇ 17 ਫੁੱਟ ਦੇ ਕਰੀਬ ਭਾਖੜਾ ਡੈਮ ਅੰਦਰ ਪਾਣੀ ਦਾ ਪੱਧਰ ਘੱਟ ਹੈ।

Ranjit Sagar Dam

ਇਸੇ ਤਰ੍ਹਾਂ ਹੀ ਜੇਕਰ ਪੌਗ ਡੈਮ ਅੰਦਰ ਪਾਣੀ ਦਾ ਪੱਧਰ ਦੇਖਿਆ ਜਾਵੇ ਤਾਂ ਇੱਥੇ 1315.35 ਫੁੱਟ ਪਾਣੀ ਦਾ ਪੱਧਰ ਵਹਿ ਰਿਹਾ ਹੈ ਜਦੋਂ ਕਿ ਪਿਛਲੇ ਸਾਲ ਇਸ ਡੈਮ ਅੰਦਰ ਪਾਣੀ ਦਾ ਪੱਧਰ 1347.28 ਫੁੱਟ ਸੀ। ਪਿਛਲੇ ਸਾਲ ਦੇ ਮੁਕਾਬਲੇ ਇਸ ਡੈਮ ਅੰਦਰ ਵੀ ਪਾਣੀ ਦਾ ਪੱਧਰ 31 ਫੁੱਟ ਤੋਂ ਜ਼ਿਆਦਾ ਘੱਟ ਹੈ। ਰਣਜੀਤ ਸਾਗਰ ਡੈਮ ਜਿਸਦੇ ਅੰਦਰ ਪਾਣੀ ਦਾ ਪੱਧਰ ਮੀਟਰਾਂ ਵਿੱਚ ਮਾਪਿਆ ਜਾਂਦਾ ਹੈ, ਵਿੱਚ ਮੌਜ਼ੂਦਾ ਸਮੇਂ 502.37 ਮੀਟਰ ਪਾਣੀ ਦਾ ਪੱਧਰ ਚੱਲ ਰਿਹਾ ਹੈ, ਜਦੋਂ ਕਿ ਪਿਛਲੇ ਸਾਲ ਇਸ ਡੈਮ ਅੰਦਰ 519.33 ਮੀਟਰ ਪਾਣੀ ਦਾ ਪੱਧਰ ਸੀ। ਇਸ ਡੈਮ ਅੰਦਰ ਵੀ ਪਿਛਲ ਸਾਲ ਦੇ ਮੁਕਾਬਲੇ 17 ਮੀਟਰ ਪਾਣੀ ਦਾ ਪੱਧਰ ਘੱਟ ਵਹਿ ਰਿਹਾ ਹੈ।

ਇਨ੍ਹਾਂ ਤਿੰਨਾਂ ਡੈਮਾਂ ਤੋਂ ਇਲਾਵਾ ਸਿਰਫ਼ ਡੈਹਰ ਡੈਮ ਅੰਦਰ ਪਾਣੀ ਦਾ ਪੱਧਰ 4 ਫੁੱਟ ਜ਼ਿਆਦਾ ਹੈ। ਇਸ ਡੈਮ ਅੰਦਰ ਮੌਜ਼ੂਦਾ ਸਮੇਂ 2924.27 ਫੁੱਟ ਪਾਣੀ ਦਾ ਪੱਧਰ ਵਹਿ ਰਿਹਾ ਹੈ, ਜਦੋਂ ਕਿ ਪਿਛਲੇ ਸਾਲ ਇਸ ਡੈਮ ਅੰਦਰ ਪਾਣੀ ਦਾ ਪੱਧਰ 2920.60 ਫੁੱਟ ਸੀ। ਇਸ ਵਾਰ ਭਾਵੇਂ ਜ਼ਿਆਦਾ ਮੀਂਹ ਪੈਣ ਦੀ ਪੇਸ਼ਨਗੋਈ ਕੀਤੀ ਹੋਈ ਹੈ, ਪਰ ਫਿਲਹਾਲ ਡੈਮਾਂ ਅੰਦਰ ਪਾਣੀ ਦਾ ਪੱਧਰ ਘੱਟ ਚੱਲ ਰਿਹਾ ਹੈ।

ਚਾਰੇ ਡੈਮਾਂ ਅੰਦਰ ਪਾਣੀ ਦਾ ਵਹਾਅ ਵੀ ਵਧੇਰੇ ਘੱਟ

ਭਾਖੜਾ ਡੈਮ ਅੰਦਰ 34236 ਕਿਊਸਿਕ ਪਾਣੀ ਦਾ ਪ੍ਰਵਾਹ ਹੈ, ਜਦੋਂ ਕਿ ਪਿਛਲੇ ਸਾਲ 9 ਜੁਲਾਈ ਨੂੰ ਇਸ ਵਿੱਚ ਪਾਣੀ ਦਾ ਵਹਾਅ 128601 ਕਿਊਸਿਕ ਸੀ। ਇਸ ਤਰ੍ਹਾਂ ਪਿਛਲੇ ਸਾਲ ਭਾਖੜਾ ਅੰਦਰ ਪਾਣੀ ਦਾ ਵਹਾਅ ਕਿਤੇ ਵੱਧ ਸੀ। ਇਸੇ ਤਰ੍ਹਾਂ ਹੀ ਪੌਂਗ ਡੈਮ ਅੰਦਰ 13163 ਕਿਊਸਿਕ ਪਾਣੀ ਵਹਾਅ ਹੈ, ਜਦੋਂ ਕਿ ਪਿਛਲੇ ਸਾਲ 195001 ਕਿਊਸਿਕ ਪਾਣੀ ਦਾ ਪ੍ਰਵਾਹ ਸੀ। ਰਣਜੀਤ ਸਾਗਰ ਡੈਮ ਅੰਦਰ ਪਾਣੀ ਦਾ ਪ੍ਰਵਾਹ 11426 ਕਿਊਸਿਕ ਚੱਲ ਰਿਹਾ ਹੈ,ਜਦੋਂ ਕਿ ਪਿਛਲੇ ਸਾਲ ਇਸ ਡੈਮ ਅੰਦਰ 151872 ਕਿਊਸਿਕ ਪਾਣੀ ਦਾ ਵਹਾਅ ਸੀ। ਇਸ ਤੋਂ ਇਲਾਵ ਡੈਹਰ ਡੈਮ ਅੰਦਰ 14567 ਕਿਊਸਿਕ ਪਾਣੀ ਦਾ ਵਹਾਅ ਹੈ ਜਦੋਂ ਕਿ ਪਿਛਲੇ ਸਾਲ ਇਸ ਅੰਦਰ 157507 ਕਿਊਸਿਕ ਪਾਣੀ ਦਾ ਵਹਾਅ ਸੀ। ਇਸ ਤਰ੍ਹਾਂ ਪਿਛਲੇ ਸਾਲ ਨਾਲੋਂ ਚਾਰਾਂ ਡੈਮਾਂ ਅੰਦਰ ਪਾਣੀ ਦਾ ਵਹਾਅ ਵਧੇਰੇ ਘੱਟ ਹੈ।

Also Read : ਮਹਿਲਾਵਾਂ ’ਤੇ ਅੱਤਿਆਚਾਰ ਰੁਕੇ