(ਜਸਵੀਰ ਸਿੰਘ ਗਹਿਲ/ਸਾਹਿਲ ਅਗਰਵਾਲ) ਲੁਧਿਆਣਾ। ਲੁਧਿਆਣਾ ਲਾਗੇ ਦੀ ਲੰਘਦੇ ਸਤਲੁਜ ਦਰਿਆ (Sutlej River) ’ਚ ਪਾਣੀ ਦਾ ਪੱਧਰ ਘੱਟਣ ਨਾਲ ਕਿਨਾਰੇ ਲਾਗਲੇ ਪਿੰਡਾਂ ਦੇ ਲੋਕਾਂ ਨੂੰ ਭਾਰੀ ਰਾਹਤ ਮਿਲੀ ਹੈ। ਜਿਸ ਕਰਕੇ ਮੀਂਹ ਦੇ ਪਾਣੀ ਕਾਰਨ ਘਰੋਂ- ਬੇਘਰ ਹੋਏ ਲੋਕਾਂ ਦੇ ਚਿਹਰਿਆਂ ’ਤੇ ਖੁਸ਼ੀ ਦਿਖਾਈ ਦੇਣ ਲੱਗੀ ਹੈ। ਪਹਾੜੀ ਇਲਾਕਿਆਂ ਤੋਂ ਇਲਾਵਾ ਪੰਜਾਬ ਅੰਦਰ ਪਏ ਮੀਂਹ ਨੇ ਸੂਬੇ ਅੰਦਰ ਤਰਥੱਲੀ ਮਚਾ ਰੱਖੀ ਸੀ, ਜਿਸ ਤੋਂ ਕੁੱਝ ਰਾਹਤ ਮਿਲਣ ਲੱਗੀ ਹੈ। ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਘੱਟਣ ਕਾਰਨ ਦਰਿਆ ਕਿਨਾਰੇ ਵਸੇ ਪਿੰਡਾਂ ਦੇ ਲੋਕ ਸਕੂਨ ਮਹਿਸੂਸ ਕਰਨ ਲੱਗੇ ਹਨ। ਕਿਉਂਕਿ ਦਰਿਆ ’ਚ ਵਧੇ ਪਾਣੀ ਦੇ ਪੱਧਰ ਨੇ ਨਾ ਸਿਰਫ਼ ਉਨਾਂ ਨੂੰ ਘਰੋਂ- ਬੇਘਰ ਕਰ ਦਿੱਤਾ ਸੀ ਸਗੋਂ ਉਨਾਂ ਦੀਆਂ ਫ਼ਸਲਾਂ ਆਦਿ ਦਾ ਭਾਰੀ ਨੁਕਸਾਨ ਕੀਤਾ ਹੈ।
ਅੱਧੀ ਦਰਜਨ ਦੇ ਕਰੀਬ ਪਿੰਡਾਂ ਦੇ ਲੋਕਾਂ ਨੂੰ ਰਾਹਤ ਮਿਲੀ (Sutlej River)
ਪ੍ਰਾਪਤ ਜਾਣਕਾਰੀ ਮੁਤਾਬਕ ਭੋਲੇਵਾਲ ਜਗੀਜ, ਰਜ਼ਾਪੁਰ, 5 ਨੰਬਰ ਠੋਕਰ, ਮਹਾਰਾਜਾ ਰਣਜੀਤ ਸਿੰਘ ਕਿਲਾ (ਫਿਲੌਰ) ਤੇ ਸ਼ਸੀਗਾਂਵ ਆਦਿ ਪਿੰਡਾਂ ਦੇ ਲੋਕਾਂ ਨੂੰ ਸਤਲੁਜ ਦਰਿਆ ’ਚ ਪਾਣੀ ਦੇ ਪੱਧਰ ਦੇ ਘੱਟਣ ਕਾਰਨ ਭਾਰੀ ਰਾਹਤ ਮਿਲੀ ਹੈ। ਇਲਾਕੇ ’ਚ ਤਾਇਨਾਤ ਪੁਲਿਸ ਅਧਿਕਾਰੀ ਕਸ਼ਮੀਰ ਸਿੰਘ ਮੁਤਾਬਕ ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਪਹਿਲਾਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਘੱਟ ਗਿਆ ਹੈ। ਜਿਸ ਕਰਕੇ ਲਾਗਲੇ ਅੱਧੀ ਦਰਜਨ ਦੇ ਕਰੀਬ ਪਿੰਡਾਂ ਦੇ ਲੋਕਾਂ ਨੂੰ ਰਾਹਤ ਮਿਲੀ ਹੈ।
ਇਹ ਵੀ ਪੜ੍ਹੋ : ਪਹਿਲਾਂ ਵਾਲੇ ਮੁੱਖ ਮੰਤਰੀਆਂ ਵਾਂਗ ਸਰਵੇਖਣ ਕਰਨ ਲਈ ਹੈਲੀਕਾਪਟਰ ‘ਤੇ ਗੇੜੇ ਨਹੀਂ ਲਾ ਰਿਹਾ : ਮਾਨ
ਧਰ ਘੱਟਣ ਕਾਰਨ ਭਾਵੇਂ ਲੋਕ ਰਾਹਤ ਮਹਿਸੂਸ ਕਰਨ ਲੱਗੇ ਹਨ ਪਰ ਲੁਧਿਆਣਾ ਸ਼ਹਿਰ ਵਿੱਚਦੀ ਲੰਘਦੇ ਬੁੱਢੇ ਦਰਿਆ ’ਚ ਸਥਿਤੀ ਹਾਲੇ ਵੀ ਚਿੰਤਾਜਨਕ ਬਣੀ ਹੋਈ ਹੈ। ਜਿੱਥੇ ਪਾਣੀ ਦਾ ਪੱਧਰ ਘੱਟਣ ਦੀ ਬਜਾਇ ਵਧ ਰਿਹਾ ਹੈ।