Water Cooler: ਕਨਸੂਹਾ ਕਲਾਂ ਸਕੂਲ ਨੂੰ ਵਾਟਰ ਕੂਲਰ ਤੇ ਵਾਟਰ ਪਿਊਰੀਫਾਇਰ ਕੀਤਾ ਭੇਂਟ

Water Cooler
ਭਾਦਸੋਂ: ਕਨਸੂਹਾ ਕਲਾਂ ਸਕੂਲ ਨੂੰ ਵਾਟਰ ਕੂਲਰ ਅਤੇ ਵਾਟਰ ਪਿਊਰੀਫਾਇਰ ਭੇਂਟ ਕਰਦੇ ਹੋਏ ਬੈਂਕ ਮੈਨੇਜਰ ਵਰਿੰਦਰਾ ਪ੍ਰਸ਼ਾਦ, ਸਰਪੰਚ ਹਰਪ੍ਰੀਤ ਸਿੰਘ ਭੰਗੂ, ਬੀਪੀਈਓ ਜਗਜੀਤ ਸਿੰਘ ਨੌਹਰਾ, ਗੁਰਮੀਤ ਸਿੰਘ ਨਿਰਮਾਣ ਤੇ ਹੋਰ। ਤਸਵੀਰ : ਸੁਸ਼ੀਲ ਕੁਮਾਰ

Water Cooler: (ਸੁਸ਼ੀਲ ਕੁਮਾਰ) ਭਾਦਸੋਂ। ਅੱਤ ਦੀ ਪੈ ਰਹੀ ਗਰਮੀ ਕਾਰਨ ਅਤੇ ਸ਼ੁੱਧ ਪਾਣੀ ਦੇਣ ਦੇ ਮਨੋਰਥ ਵਜੋਂ ਸਰਕਾਰੀ ਐਲੀਮੈਂਟਰੀ ਸਕੂਲ ਕਨਸੂਹਾ ਕਲਾਂ ਬਲਾਕ ਭਾਦਸੋਂ-2‌ ਵਿਖੇ ਸਟੇਟ ਬੈਂਕ ਆਫ਼ ਇੰਡੀਆ ਬ੍ਰਾਂਚ ਭਾਦਸੋਂ ਰੋਡ ਪਟਿਆਲਾ ਅਤੇ ਸਰਪੰਚ ਹਰਪ੍ਰੀਤ ਸਿੰਘ ਭੰਗੂ ਗ੍ਰਾਮ ਪੰਚਾਇਤ ਕਨਸੂਹਾ ਕਲਾਂ ਦੇ ਉੱਦਮ ਤੇ ਸਹਿਯੋਗ‌ ਸਦਕਾ ਸਕੂਲ ਨੂੰ ਵਾਟਰ ਕੂਲਰ ਅਤੇ ਵਾਟਰ ਪਿਊਰੀਫਾਇਰ ਭੇਂਟ ਕੀਤਾ ਗਿਆ।

ਇਹ ਵੀ ਪੜ੍ਹੋ: Coronavirus. ਅਦਾਕਾਰਾ ਸ਼ਿਲਪਾ ਸ਼ਿਰੋਡਕਰ ਨੂੰ ਹੋਇਆ ਕੋਰੋਨਾ

ਇਸ ਸਮੇਂ ਸਕੂਲ ਵਿੱਚ ਪਹੁੰਚਣ ਤੇ ਬੈਂਕ ਮੈਨੇਜਰ ਵਰਿੰਦਰਾ ਪ੍ਰਸ਼ਾਦ ਤੇ ਬੈਂਕ ਕੈਸ਼ੀਅਰ ਸ਼ਿਵ ਚਰਨ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਬੀਪੀਈਓ ਜਗਜੀਤ ਸਿੰਘ ਨੌਹਰਾ ਨੇ ਇਸ ਕਾਰਜ ਲਈ ਬੈਂਕ ਅਧਿਕਾਰੀਆਂ ਤੇ ਗ੍ਰਾਮ ਪੰਚਾਇਤ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਸਕੂਲ ਮੁਖੀ ਗੁਰਮੀਤ ਸਿੰਘ ਨਿਰਮਾਣ ਨੇ ਸਕੂਲ ਦੀ ਮੁੱਖ ਡਿਮਾਂਡ ਪੂਰਾ ਕਰਨ ਤੇ ਪਹੁੰਚੀਆਂ ਸ਼ਖਸੀਅਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਹਰਪ੍ਰੀਤ ਸਿੰਘ ਭੰਗੂ ਮਾਲਕ ਹੇਮਕੁੰਟ ਪੈਟਰੋਲ, ਬੀਪੀਈਓ ਜਗਜੀਤ ਸਿੰਘ ਨੌਹਰਾ, ਪੰਚ ਬਲਵਿੰਦਰ ਸਿੰਘ, ਪੰਚ ਰਾਮ ਆਸਰਾ, ਸਤਵੀਰ ਸਿੰਘ ਰਾਏ,ਅਮਰ ਸਿੰਘ, ਗੁਰਮੀਤ ਸਿੰਘ ਨਿਰਮਾਣ ਸਟੇਟ ਐਵਾਰਡੀ, ਰਸਵਿੰਦਰ ਕੌਰ, ਬੀਰਪਾਲ ਕੌਰ, ਕਰਮਜੀਤ ਕੌਰ ਤੇ ਮਨਜੀਤ ਕੌਰ ਆਦਿ ਹਾਜ਼ਰ ਸਨ।

Water Cooler
ਭਾਦਸੋਂ: ਕਨਸੂਹਾ ਕਲਾਂ ਸਕੂਲ ਨੂੰ ਵਾਟਰ ਕੂਲਰ ਅਤੇ ਵਾਟਰ ਪਿਊਰੀਫਾਇਰ ਭੇਂਟ ਕਰਦੇ ਹੋਏ ਬੈਂਕ ਮੈਨੇਜਰ ਵਰਿੰਦਰਾ ਪ੍ਰਸ਼ਾਦ, ਸਰਪੰਚ ਹਰਪ੍ਰੀਤ ਸਿੰਘ ਭੰਗੂ, ਬੀਪੀਈਓ ਜਗਜੀਤ ਸਿੰਘ ਨੌਹਰਾ, ਗੁਰਮੀਤ ਸਿੰਘ ਨਿਰਮਾਣ ਤੇ ਹੋਰ। ਤਸਵੀਰ : ਸੁਸ਼ੀਲ ਕੁਮਾਰ

Water Cooler