ਦੇਸ਼ ਦੇ ਕਈ ਹਿੱਸਿਆਂ ’ਚ ਭਾਰੀ ਮੀਂਹ ਦੀ ਚਿਤਾਵਨੀ

Rains

ਦੇਸ਼ ਦੇ ਕਈ ਹਿੱਸਿਆਂ ’ਚ ਭਾਰੀ ਮੀਂਹ ਦੀ ਚਿਤਾਵਨੀ

ਏਜੰਸੀ ਨਵੀਂ ਦਿੱਲੀ। ਦੇਸ਼ ਦੇ ਮੁਖਤਲਿਫ ਇਲਾਕਿਆਂ ’ਚ ਭਾਰੀ ਮੀਂਹ ਪੈ ਰਿਹਾ ਹੈ ਮਹਾਰਾਸ਼ਟਰ ’ਚ ਮੋਹਲੇਧਾਰ ਮੀਹ ਕਹਿਰ ਢਾਹ ਰਿਹਾ ਹੈ ਮੌਸਮ ਵਿਭਾਗ ਅਨੁਸਾਰ ਮਹਾਰਾਸ਼ਟਰ ਸਮੇਤ ਪੱਛਮੀ ਤੱਅ ’ਤੇ ਕੁਠ ਇਲਾਕਿਆਂ ’ਚ ਭਾਰੀ ਤੋਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਹਾਲਾਂਕਿ ਹੌਲੀ-ਹੌਲੀ ਕੋਂਕਣ, ਗੋਵਾ ਅਤੇ ਅੰਦਰੂਨੀ ਮਹਾਰਾਸ਼ਟਰ ਸਮੇਤ ਪੱਛਮੀ ਤੱਟ ’ਤੇ ਮੀਂਹ ਦੀ ਤੀਬਰਤਾ ’ਚ ਕਮੀ ਆਵੇਗੀ ਮੌਸਮ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਅਗਲੇ ਹਫਤੇ ਉੱਤਰੀ ਪੱਛਮੀ ਬੰਗਾਲ ਦੀ ਖਾੜੀ ’ਚ ਘੱਟ ਦਬਾਅ ਦੇ ਖੇਤਰ ਕਾਰਨ ਪੂਰਬੀ ਅਤੇ ਉੱਤਰੀ ਭਾਰਤ ’ਚ ਅਗਲੇ ਦੋ ਦਿਨਾਂ ਤੱਕ ਚੰਗਾ ਮੀਂਹ ਪੈ ਸਕਦਾ ਹੈ।

ਮੌਸਮ ਵਿਭਾਗ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ 25 ਜੁਲਾਈ ਤੋਂ ਉੱਤਰ ਪੱਛਮ ਭਾਰਤ ’ਚ ਮੀਂਹ ਦੀਆਂ ਗਤੀਵਿਧੀਆਂ ਵਧਣ ਦੇ ਆਸਾਰ ਹਨ ਉੱਥੇ 25 ਤੋਂ 28 ਜੁਲਾਈ ਦੌਰਾਨ ਉੱਤਰਾਖੰਡ ’ਚ ਭਾਰੀ ਤੋਂ ਭਾਰੀ ਮੀਂਹ ਪੈਣ ਦੀ ਸੰਵਾਵਨਾ ਹੈ 26 ਤੋਂ 28 ਜੁਲਾਈ ਦਰਮਿਆਨ ਹਿਮਾਚਲ ਪ੍ਰਦੇਸ਼, ਰਾਜਸਥਾਨ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ’ਚ ਜਦੋਂਕਿ 27 ਤੋਂ 28 ਜੁਲਾਈ ਨੂੰ ਪੰਜਾਬ ਅਤੇ ਪੂਰਬੀ ਉੱਤਰ ਪ੍ਰਦੇਸ਼ ’ਚ ਭਾਰੀ ਮੀਂਹ ਦੇ ਆਸਾਰ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ