ਚੰਡੀਗੜ੍ਹ। ਪੰਜਾਬ ਵਿੱਚ ਮਾਨਸੂਨ ਦਾ ਅਸਰ ਅਜੇ ਵੀ ਦੇਖਣ ਨੂੰ ਮਿਲ ਰਿਹਾ ਹੈ। ਐਤਵਾਰ ਨੂੰ ਵੀ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋਈ। ਇਸ ਦੌਰਾਨ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਦਿਨ ਦਾ ਤਾਪਮਾਨ 32 ਤੋਂ 33 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ। ਦੂਜੇ ਪਾਸੇ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਮੌਸਮ ਸਬੰਧੀ ਜਾਰੀ ਕੀਤੀ ਗਈ ਭਵਿੱਖਬਾਣੀ ਅਨੁਸਾਰ 1 ਅਗਸਤ ਤੱਕ ਮੌਸਮ ਸਾਫ਼ ਰਹਿਣ ਵਾਲਾ ਹੈ, ਜਿਸ ਕਾਰਨ ਤਾਪਮਾਨ ਵਿੱਚ ਵੀ ਵਾਧਾ ਹੋਵੇਗਾ। ਇਸ ਤੋਂ ਬਾਅਦ 2 ਅਗਸਤ ਨੂੰ ਮੌਸਮ ’ਚ ਬਦਲਾਅ ਹੋਵੇਗਾ। (Heavy Rain)
ਮੌਸਮ ਵਿਭਾਗ (wether update) ਮੁਤਾਬਕ ਮਾਨਸੂਨ ਦੇ ਮੱਧ ’ਚ ਵੈਸਟਰਨ ਡਿਸਟਰਬੈਂਸ ਫਿਰ ਤੋਂ ਸਰਗਰਮ ਹੋ ਜਾਵੇਗਾ, ਜਿਸ ਕਾਰਨ 3 ਅਗਸਤ ਨੂੰ ਪੰਜਾਬ ’ਚ ਭਾਰੀ ਮੀਂਹ ਪੈ ਸਕਦਾ ਹੈ। ਇਸ ਦੇ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਜੇਕਰ ਮੁੜ ਮੀਂਹ ਪੈਂਦਾ ਹੈ ਤਾਂ ਦਰਿਆਵਾਂ ਦੇ ਪਾਣੀ ਦਾ ਪੱਧਰ ਵਧ ਸਕਦਾ ਹੈ, ਜਿਸ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ ਕਿਉਂਕਿ ਝੋਨੇ ਦੀ ਫਸਲ ਦੇ ਖਰਾਬ ਹੋਣ ਤੋਂ ਬਾਅਦ ਕਿਸਾਨਾਂ ਨੇ ਮੁੜ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ ਹੈ। ਦੂਜੇ ਪਾਸੇ ਜੇਕਰ ਹਲਕੀ ਤੋਂ ਦਰਮਿਆਨੀ ਬਾਰਿਸ ਹੁੰਦੀ ਹੈ ਤਾਂ ਘੱਟ ਨੁਕਸਾਨ ਹੋਣ ਦੀ ਸੰਭਾਵਨਾ ਹੈ।
ਐਤਵਾਰ ਨੂੰ ਕਿੱਥੇ ਮੀਂਹ ਪਿਆ? | Heavy Rain
ਪੰਜਾਬ ਵਿੱਚ ਐਤਵਾਰ ਸਵੇਰੇ 4 ਵਜੇ ਤੋਂ ਸਾਮ 4 ਵਜੇ ਤੱਕ ਫਿਰੋਜਪੁਰ ਵਿੱਚ 29.5 ਮਿਲੀਮੀਟਰ, ਪਟਿਆਲਾ ਵਿੱਚ 20 ਮਿਲੀਮੀਟਰ, ਮੋਗਾ ਵਿੱਚ 9.5 ਮਿਲੀਮੀਟਰ, ਲੁਧਿਆਣਾ ਵਿੱਚ 2.8 ਮਿਲੀਮੀਟਰ, ਅੰਮਿ੍ਰਤਸਰ ਵਿੱਚ 2.5 ਮਿਲੀਮੀਟਰ, ਬਰਨਾਲਾ ਵਿੱਚ 4.8 ਮਿਲੀਮੀਟਰ ਮੀਂਹ ਪਿਆ। ਜਦੋਂ ਕਿ ਅੱਜ ਬਾਕੀ ਜ਼ਿਲ੍ਹਿਆਂ ਵਿੱਚ ਬੱਦਲ ਛਾਏ ਰਹਿਣਗੇ ਅਤੇ ਹਲਕੀ ਬਾਰਿਸ ਹੋਵੇਗੀ।
ਹਰਿਆਣਾ ’ਚ ਮਾਨਸੂਨ ਦੀ ਸਥਿਤੀ ਕਿਵੇਂ ਹੈ? | wether update
ਅਗਲੇ ਦੋ ਦਿਨਾਂ ਤੱਕ ਹਰਿਆਣਾ ਦੇ ਅੰਬਾਲਾ ਅਤੇ ਹਿਸਾਰ ਵਿੱਚ ਕਿਤੇ ਵੀ ਮੀਂਹ ਨਹੀਂ ਪਵੇਗਾ। ਮੌਸਮ ਵਿਭਾਗ ਨੇ ਹੁਣ ਸੂਬੇ ਵਿੱਚ 2 ਅਗਸਤ ਨੂੰ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਹੈ। ਸੂਬੇ ਦੇ 33 ਸ਼ਹਿਰਾਂ ਦੇ ਨਾਲ-ਨਾਲ 606 ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹਨ, ਜਿਸ ਨਾਲ ਬਿਮਾਰੀਆਂ ਦਾ ਖਤਰਾ ਵਧ ਗਿਆ ਹੈ। ਅੱਖਾਂ ਦੇ ਫਲੂ ਦੀ ਲਾਗ ਵੀ ਤੇਜੀ ਨਾਲ ਵਧ ਰਹੀ ਹੈ। ਰਾਜ ਵਿੱਚ ਲਗਭਗ 4700 ਲੋਕ ਇਸ ਸੰਕਰਮਣ ਦਾ ਸ਼ਿਕਾਰ ਹਨ।