Voice of Punjab: ਵਾਇਸ ਆਫ ਪੰਜਾਬ ’ਚ ਤੀਜਾ ਸਥਾਨ ਹਾਸਲ ਕਰਨ ਵਾਲੇ ਰਿਸ਼ੀ ਰਸਪਾਲ ਦਾ ਕੋਟਕਪੂਰਾ ਪਹੁੰਚਣ ’ਤੇ ਭਰਵਾਂ ਸਵਾਗਤ

Voice of Punjab
Voice of Punjab: ਵਾਇਸ ਆਫ ਪੰਜਾਬ ’ਚ ਤੀਜਾ ਸਥਾਨ ਹਾਸਲ ਕਰਨ ਵਾਲੇ ਰਿਸ਼ੀ ਰਸਪਾਲ ਦਾ ਕੋਟਕਪੂਰਾ ਪਹੁੰਚਣ ’ਤੇ ਭਰਵਾਂ ਸਵਾਗਤ

Voice of Punjab: ਕੋਟਕਪੂਰਾ (ਅਜੈ ਮਨਚੰਦਾ)। ਕੋਟਕਪੂਰਾ ਦੇ ਨੌਜਵਾਨ ਗਾਇਕ ਰਿਸ਼ੀ ਰਸਪਾਲ ਵੱਲੋਂ ਗਾਇਕੀ ਦੇ ਖੇਤਰ ਵਿੱਚ ਵੱਡੀ ਉਪਲੱਬਧੀ ਹਾਸਲ ਕਰਨ ਉਪਰੰਤ ਅੱਜ ਸ਼ਹਿਰ ਵਾਪਸੀ ’ਤੇ ਵੱਖ-ਵੱਖ ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਰਿਸ਼ੀ ਰਸਪਾਲ ਨੇ ਹਾਲ ਹੀ ਵਿੱਚ ਹੋਏ ਵਾਇਸ ਆਫ ਪੰਜਾਬ ਮੁਕਾਬਲੇ ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ ਹੈ।

ਇਸ ਮੌਕੇ ‘ਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੀ ਵਿਸ਼ੇਸ਼ ਤੌਰ ’ਤੇ ਨੌਜਵਾਨ ਗਾਇਕ ਦਾ ਸਵਾਗਤ ਕਰਨ ਲਈ ਪਹੁੰਚੇ ਅਤੇ ਉਸਦੀ ਉਪਲੱਬਧੀ ਦੀ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਰਿਸ਼ੀ ਰਸਪਾਲ ਨੇ ਕਈ ਪ੍ਰਤਿਭਾਸ਼ਾਲੀ ਕਲਾਕਾਰਾਂ ਨੂੰ ਪਿੱਛੇ ਛੱਡਦੇ ਹੋਏ ਇਹ ਮਾਣ ਪ੍ਰਾਪਤ ਕੀਤਾ ਹੈ, ਜੋ ਕਿ ਸਮੂਹ ਕੋਟਕਪੂਰਾ ਵਾਸੀਆਂ ਲਈ ਗੌਰਵ ਦੀ ਗੱਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰਿਸ਼ੀ ਰਸਪਾਲ ਦਾ ਪਰਿਵਾਰ ਸਮਾਜ ਵਿੱਚ ਸਨਮਾਨਿਤ ਸਥਾਨ ਰੱਖਦਾ ਹੈ ਅਤੇ ਉਸਦੀ ਇਹ ਸਫਲਤਾ ਹੋਰ ਨੌਜਵਾਨਾਂ ਲਈ ਪ੍ਰੇਰਨਾ ਬਣੇਗੀ।

ਇਹ ਵੀ ਪੜ੍ਹੋ: Agriculture Department Punjab: ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਅਪੀਲ, ਇਸ ਤਰ੍ਹਾਂ ਬਿਮਾਰੀ ਤੋਂ ਬਚਾਓ ਫ਼ਸਲ

ਇਸ ਮੌਕੇ ਰਿਸ਼ੀ ਰਸਪਾਲ ਅਤੇ ਉਸਦੇ ਪਿਤਾ ਗੁਰਸੇਵਕ ਸਿੰਘ ਨੇ ਸ਼ਹਿਰ ਵਾਸੀਆਂ ਅਤੇ ਸੰਸਥਾਵਾਂ ਵੱਲੋਂ ਦਿੱਤੇ ਗਏ ਪਿਆਰ ਅਤੇ ਮਾਨ-ਸਨਮਾਨ ਲਈ ਧੰਨਵਾਦ ਪ੍ਰਗਟਾਇਆ। ਸਮਾਜ ਸੇਵੀ ਨਰਿੰਦਰ ਬੈਡ ਨੇ ਵੀ ਕਿਹਾ ਕਿ ਰਿਸ਼ੀ ਰਸਪਾਲ ਨੇ ਆਪਣੀ ਇਸ ਪ੍ਰਾਪਤੀ ਨਾਲ ਸਾਰੇ ਸ਼ਹਿਰ ਦਾ ਮਾਣ ਵਧਾਇਆ ਹੈ ਅਤੇ ਉਸਦਾ ਸਨਮਾਨ ਕਰਨਾ ਸਾਡਾ ਫਰਜ਼ ਬਣਦਾ ਹੈ। ਸ਼ਹਿਰ ਵਿੱਚ ਖੁਸ਼ੀ ਦਾ ਮਾਹੌਲ ਦੇਖਣਯੋਗ ਸੀ ਅਤੇ ਲੋਕਾਂ ਨੇ ਨੌਜਵਾਨ ਗਾਇਕ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।