ਪ੍ਰੇਮੀ ਹਰਦੀਪ ਸਿੰਘ ਨੇ 11 ਲੋੜਵੰਦਾਂ ਪਰਿਵਾਰਾਂ ਨੂੰ ਵੰਡੇ ਗਰਮ ਕੰਬਲ
Warmth Of Humanity: (ਨਰਿੰਦਰ ਸਿੰਘ ਬਠੋਈ) ਪਟਿਆਲਾ। ਸਾਧ-ਸੰਗਤ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਲੋੜਵੰਦਾਂ ਦੀ ਵੱਧ ਤੋਂ ਵੱਧ ਮੱਦਦ ਕਰਨ ਲਈ ਅੱਗੇ ਆ ਰਹੀ ਹੈ ਅਤੇ ਇਸੇ ਕੜੀ ਤਹਿਤ ਬਲਾਕ ਬਠੋਈ-ਡਕਾਲਾ ’ਚ ਪੈਦੇ ਪਿੰਡ ਬਠੋਈ ਖੁਰਦ ਦੇ ਡੇਰਾ ਸ਼ਰਧਾਲੂ ਪ੍ਰੇਮੀ ਹਰਦੀਪ ਸਿੰਘ ਵੱਲੋਂ ਸਾਧ ਸੰਗਤ ਦੀ ਮੌਜੂਦਗੀ ’ਚ ਲੋੜਵੰਦਾਂ ਨੂੰ ਗਰਮ ਕੰਬਲ ਵੰਡੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰੇਮੀ ਸੇਵਕ ਜਗਰੂਪ ਇੰਸਾਂ ਨੇ ਦੱਸਿਆ ਕਿ ਪਿੰਡ ਬਠੋਈ ਖੁਰਦ ਦੀ ਸਾਂਝੀ ਬਲਾਕ ਪੱਧਰੀ ਨਾਮ ਚਰਚਾ ਹੋਈ। ਇਸ ਮੌਕੇ ਕਵੀਰਾਜ ਵੀਰਾਂ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਪ੍ਰਥਾਏ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥਾਂ ਵਿੱਚੋਂ ਸ਼ਬਦ ਬਾਣੀ ਕੀਤੀ ਅਤੇ ਵਿਆਖਿਆ ਪੜ੍ਹ ਕੇ ਸੁਣਾਈ ਗਈ।
ਇਹ ਵੀ ਪੜ੍ਹੋ: Cloth Bank: ਬਲਾਕ ਹਰਦਾਸਪੁਰ ਦੀ ਸਾਧ-ਸੰਗਤ ਨੇ ਲੋੜਵੰਦਾਂ ਨੂੰ ਗਰਮ ਕੱਪੜੇ ਵੰਡੇ
ਇਸ ਮੌਕੇ ਸੰਬੋਧਨ ਕਰਦਿਆਂ ਬਲਾਕ ਪ੍ਰੇਮੀ ਸੇਵਕ ਨੇ ਸਾਧ-ਸੰਗਤ ਨੂੰ ਵੱਧ ਤੋਂ ਵੱਧ ਮਾਨਵਤਾ ਭਲਾਈ ਕਾਰਜ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਸਾਧ-ਸੰਗਤ ਜਨਮ ਮਹੀਨੇ ਦੀ ਖੁਸ਼ੀ ਵਿੱਚ ਜਿੰਨ੍ਹਾ ਹੋ ਕੇ ਦੀਨ ਦੁਖੀਆ ਦੀ ਮੱਦਦ ਕਰੇ ਤਾਂ ਲੋੜਵੰਦਾਂ ਨੂੰ ਸਹਾਇਤਾ ਮਿਲ ਸਕੇ। ਉਨ੍ਹਾਂ ਦੱਸਿਆ ਕਿ ਇਸੇ ਤਹਿਤ ਪਿੰਡ ਬਠੋਈ ਖੁਰਦ ਦੇ ਡੇਰਾ ਸ਼ਰਧਾਲੂ ਹਰਦੀਪ ਸਿੰਘ ਵੱਲੋਂ 11 ਲੋੜਵੰਦਾਂ ਪਰਿਵਾਰਾਂ ਨੂੰ ਗਰਮ ਕੰਬਲ ਵੰਡੇ ਗਏ।
ਉਨ੍ਹਾਂ ਦੱਸਿਆ ਕਿ ਬਲਾਕ ਦੀ ਸਾਧ-ਸੰਗਤ ਸਮੇਂ-ਸਮੇਂ ’ਤੇ ਮਾਨਵਤਾ ਭਲਾਈ ਕਾਰਜ ਕਰਦੀ ਰਹਿੰਦੀ ਹੈ ਅਤੇ ਇਹ ਸਿੱਖਿਆ ਸਾਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਪ੍ਰਾਪਤ ਹੋਈ ਹੈ। ਉਨ੍ਹਾਂ ਦੇ ਬਚਨ ਹਨ ਕਿ ਸਾਧ-ਸੰਗਤ ਖੁਸ਼ੀ ਗਮੀ ਮੌਕੇ ਲੋੜਵੰਦਾਂ ਦੀ ਵੱਧ ਤੋਂ ਵੱਧ ਮੱਦਦ ਕਰੇ। ਇਸ ਮੌਕੇ ਪ੍ਰੇਮੀ ਸੇਵਕ ਨਰਿੰਦਰ ਇੰਸਾਂ, 15 ਮੈਂਬਰ ਆਈ ਟੀ ਵਿੰਗ ਖੁਸ਼ੀ ਇੰਸਾਂ, ਰਾਧੇ ਸੰਗੀਤ ਇੰਸਾਂ, ਜੀਵਨ ਇੰਸਾਂ, ਬਾਬੂ ਇੰਸਾਂ, ਹਰਵਿੰਦਰ ਸਿੰਘ ਬਾਲੀ, ਕਰਮ ਚੰਦ ਇੰਸਾਂ, ਧਰਮਪਾਲ ਇੰਸਾਂ, ਅਮਰ ਸਿੰਘ ਇੰਸਾਂ ਤੋਂ ਇਲਾਵਾ ਹੋਰ ਸਾਧ-ਸੰਗਤ ਮੌਜੂਦ ਸੀ। Warmth Of Humanity