ਵਰਦੇਵ ਮਾਨ ਨੇ ਇਕਾਂਤਵਾਸ ਸੈਂਟਰ ਦਾ ਕੀਤਾ ਦੌਰਾ

ਸਰਕਾਰ ਦੇ ਪ੍ਰਬੰਧਾਂ ਨੂੰ ਦੱਸਿਆ ਫੇਲ ਲੋਕ ਹੋ ਰਹੇ ਨੇ ਪ੍ਰੇਸ਼ਾਨ

ਗੁਰੂਹਰਸਹਾਏ (ਸਤਪਾਲ ਥਿੰਦ ) ਕੋਰੋਨਾ ਮਹਾਮਾਰੀ ਦੇ ਚੱਲਦਿਆਂ ਗੁਰੂਹਰਸਹਾਏ ਦੇ ਬਾਹਰੋਂ ਆਏ ਲੋਕਾਂ ਨੂੰ ਲਕਖ਼ਵੀਰਪੁਰਾ ਦੇ ਡੇਰਾ ਬਿਆਸ ਸਤਸੰਗ ਘਰ ਵਿਖੇ ਠਹਿਰਾਇਆ ਗਿਆ ਹੈ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਨੇ ਇਕਾਂਤਵਾਸ ਕੀਤੇ ਲੋਕਾਂ ਲਈ ਫਲ ਅਤੇ ਸੈਨੀਟਾਈਜ਼ਰ ਭੇਟ ਕੀਤੇ, ਵਰਦੇਵ ਸਿੰਘ ਮਾਨ ਨੇ ਦੱਸਿਆ ਸਰਕਾਰ ਇਕਾਂਤਵਾਸ ਕੀਤੇ ਲੋਕਾਂ ਨੂੰ ਕੋਈ ਸਹੂਲਤ ਨਹੀਂ ਦੇ ਰਹੀ, ਸਾਰੇ ਲੋਕਾਂ ਨੂੰ ਇਕੱਠੇ ਇਕ ਹੀ ਛੱਤ ਹੇਠ ਰੱਖਣਾ ਕੋਰੋਨਾ ਨੂੰ ਸੱਦਾ ਦੇਣਾ ਹੈ, ਓਹਨਾ ਕਿਹਾ ਕਿ ਸਰਕਾਰ ਨੂੰ ਇਕਾਤਵਾਸ ਦਾ ਮਤਲਬ ਹੀ ਪਤਾ ਨਹੀਂ ਜੋ ਅਜਿਹਾ ਕਰ ਰਹੀ ਹੈ , ਓਹਨਾ ਸਰਕਾਰ ਵਲੋਂ ਕੀਤੇ ਇਹਨਾਂ ਪ੍ਰਬੰਧਾਂ ਨੂੰ ਨਾਕਾਫ਼ੀ ਦੱਸਿਆ ਉਹਨਾਂ ਕਿਹਾ ਕਿ ਸੈਂਟਰ ਤੇ ਪ੍ਰਸ਼ਾਸ਼ਨ ਵੱਲੋਂ ਕੋਈ ਮੈਡੀਕਲ ਟੀਮ ਨਹੀਂ ਹੈ ਜੋ ਇਥੇ ਮੌਜੂਦ ਲੋਕਾਂ ਦਾ ਖ਼ਿਆਲ ਰੱਖ ਸਕੇ , ਉਹਨਾਂ ਮੌਕੇ ਤੇ ਪ੍ਰਸ਼ਾਸ਼ਨ ਨਾਲ ਗੱਲਬਾਤ ਕਰਕੇ ਲੋਕਾਂ ਨੂੰ ਸਹੂਲਤਾਂ ਦੇਣ ਲਈ ਕਿਹਾ | ਇਸ ਸਮੇਂ ਲੋਕਾਂ ਨੇ ਵੀ ਆਪਣੀਆਂ ਮੁਸ਼ਕਲਾਂ ਸਾਂਝੀਆਂ ਕੀਤੀਆਂ ਤੇ ਸਰਕਾਰ ਨਾਲ ਨਾਰਾਜਗੀ ਪ੍ਰਗਟਾਈ| ਇਸ ਸਮੇਂ ਓਹਨਾ ਨਾਲ ਜੱਸਪ੍ਰੀਤ ਮਾਨ, ਅਜੇ ਸਿਕਰੀ, ਕਪਿਲ ਕੰਧਾਰੀ, ਜਸਵਿੰਦਰ ਸਿੰਘ ਬਾਘੂਵਾਲਾ, ਰੰਮੀ ਭਠੇਜਾ ਆਦਿ ਹਾਜਰ ਸਨ|

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here