ਕੋਰੋਨਾ ਨਾਲ ਜੰਗ : ਦੇਸ਼ ‘ਚ ਕੋਰੋਨਾ ਦੇ 10 ਹਜਾਰ ਤੋਂ ਜਿਆਦਾ ਨਵੇਂ ਮਾਮਲੇ
ਨਵੀਂ ਦਿੱਲੀ (ਸੱਚ ਕਹੂੰ ਬਿਊਰੋ)। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਕੋਰੋਨਾ ਸੰਕਰਮਣ ਦੇ 10 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਦੌਰਾਨ ਇਸ ਮਹਾਂਮਾਰੀ ਕਾਰਨ 125 ਲੋਕਾਂ ਦੀ ਮੌਤ ਹੋ ਗਈ ਹੈ। ਭਾਰਤ ਵਿੱਚ ਐਤਵਾਰ ਨੂੰ 30 ਲੱਖ 20 ਹਜ਼ਾਰ 119 ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਇਆ ਗਿਆ ਅਤੇ ਹੁਣ ਤੱਕ ਇੱਕ ਅਰਬ 12 ਕਰੋੜ 34 ਲੱਖ 30 ਹਜ਼ਾਰ 478 ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸੋਮਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 10,229 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਨਾਲ ਸੰਕਰਮਿਤਾਂ ਦੀ ਗਿਣਤੀ ਤਿੰਨ ਕਰੋੜ 44 ਲੱਖ 47 ਹਜ਼ਾਰ 536 ਹੋ ਗਈ ਹੈ। ਇਸ ਸਮੇਂ ਦੌਰਾਨ 11,926 ਮਰੀਜ਼ ਸਿਹਤਮੰਦ ਹੋ ਗਏ ਹਨ ਅਤੇ ਇਸ ਨਾਲ ਇਸ ਮਹਾਂਮਾਰੀ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ ਤਿੰਨ ਕਰੋੜ 38 ਲੱਖ 49 ਹਜ਼ਾਰ 785 ਹੋ ਗਈ ਹੈ।
ਦੇਸ਼ ਵਿੱਚ ਐਕਟਿਵ ਕੇਸਾਂ ਦੀ ਦਰ 0.39 ਫੀਸਦੀ
ਦੇਸ਼ ਵਿੱਚ ਐਕਟਿਵ ਕੇਸ 1,822 ਘਟ ਕੇ 1,34,096 ਰਹਿ ਗਏ ਹਨ। ਇਸ ਦੌਰਾਨ 125 ਮਰੀਜ਼ਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ ਚਾਰ ਲੱਖ 63 ਹਜ਼ਾਰ 655 ਹੋ ਗਈ ਹੈ। ਦੇਸ਼ ਵਿੱਚ ਐਕਟਿਵ ਕੇਸਾਂ ਦੀ ਦਰ ਘਟ ਕੇ 0.39 ਫੀਸਦੀ ‘ਤੇ ਆ ਗਈ ਹੈ, ਰਿਕਵਰੀ ਦਰ 98.26 ਫੀਸਦੀ ਅਤੇ ਮੌਤ ਦਰ 1.35 ਫੀਸਦੀ ‘ਤੇ ਬਰਕਰਾਰ ਹੈ।
ਕੇਰਲ ਪਹਿਲੇ ਨੰਬਰ ‘ਤੇ
ਕੇਰਲ ਸਰਗਰਮ ਮਾਮਲਿਆਂ ਵਿੱਚ ਦੇਸ਼ ਵਿੱਚ ਪਹਿਲੇ ਨੰਬਰ ‘ਤੇ ਹੈ, ਜਿੱਥੇ ਐਕਟਿਵ ਕੇਸ 1445 ਘਟ ਕੇ 67,813 ਰਹਿ ਗਏ ਹਨ। ਸੂਬੇ ਵਿੱਚ 7,228 ਮਰੀਜ਼ਾਂ ਦੇ ਠੀਕ ਹੋਣ ਨਾਲ ਕੋਰੋਨਾ ਮੁਕਤ ਲੋਕਾਂ ਦੀ ਗਿਣਤੀ 49,57,509 ਹੋ ਗਈ ਹੈ। ਇਸੇ ਦੌਰਾਨ 65 ਮਰੀਜ਼ਾਂ ਦੀ ਮੌਤ ਹੋਣ ਕਾਰਨ ਮਰਨ ਵਾਲਿਆਂ ਦੀ ਗਿਣਤੀ 35,750 ਹੋ ਗਈ ਹੈ। ਮਹਾਰਾਸ਼ਟਰ ਵਿੱਚ ਐਕਟਿਵ ਕੇਸ 28 ਘਟ ਕੇ 15,838 ਹੋ ਗਏ ਹਨ ਜਦਕਿ 18 ਹੋਰ ਮਰੀਜ਼ਾਂ ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ 1,40,583 ਹੋ ਗਈ ਹੈ। ਇਸ ਦੇ ਨਾਲ ਹੀ, ਕੋਰੋਨਾ ਮੁਕਤ ਹੋਣ ਵਾਲੇ ਲੋਕਾਂ ਦੀ ਗਿਣਤੀ 966 ਤੋਂ ਘੱਟ ਕੇ 64,67,879 ‘ਤੇ ਆ ਗਈ ਹੈ।
ਕੋਰੋਨਾ ਅਪਡੇਟ ਸਟੇਟ
ਤਾਮਿਲਨਾਡੂ: ਐਕਟਿਵ ਕੇਸ ਘੱਟ ਕੇ 9616 ਹੋ ਗਏ ਹਨ ਅਤੇ 11 ਹੋਰ ਮਰੀਜ਼ਾਂ ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ 36,284 ਹੋ ਗਈ ਹੈ। ਸੂਬੇ ਵਿੱਚ ਹੁਣ ਤੱਕ 26,68,930 ਮਰੀਜ਼ ਇਨਫੈਕਸ਼ਨ ਮੁਕਤ ਹੋ ਚੁੱਕੇ ਹਨ। ਉੱਤਰ ਪੂਰਬੀ ਰਾਜ ਮਿਜ਼ੋਰਮ ਵਿੱਚ, ਸਰਗਰਮ ਮਾਮਲਿਆਂ ਦੀ ਗਿਣਤੀ 227 ਘਟ ਕੇ 5,424 ਹੋ ਗਈ ਹੈ ਅਤੇ ਕੋਰੋਨਾ ਮੁਕਤ ਲੋਕਾਂ ਦੀ ਕੁੱਲ ਗਿਣਤੀ 12,28,89 ਹੋ ਗਈ ਹੈ, ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ 462 ਤੱਕ ਪਹੁੰਚ ਗਈ ਹੈ।
ਕਰਨਾਟਕ: ਕਰਨਾਟਕ ਵਿੱਚ 30 ਐਕਟਿਵ ਕੇਸਾਂ ਦੀ ਕਮੀ ਦੇ ਨਾਲ, ਕੋਰੋਨਾ ਸੰਕਰਮਿਤਾਂ ਦੀ ਗਿਣਤੀ ਵੱਧ ਕੇ 8,026 ਹੋ ਗਈ ਹੈ। ਸੂਬੇ ਵਿੱਚ ਦੋ ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 38,145 ਹੋ ਗਈ ਹੈ। ਸੂਬੇ ਵਿੱਚ ਹੁਣ ਤੱਕ 29,45,679 ਮਰੀਜ਼ ਤੰਦWਸਤ ਹੋ ਚੁੱਕੇ ਹਨ। ਆਂਧਰਾ ਪ੍ਰਦੇਸ਼ ਵਿੱਚ 42 ਐਕਟਿਵ ਕੇਸਾਂ ਦੀ ਕਮੀ ਦੇ ਨਾਲ, ਉਨ੍ਹਾਂ ਦੀ ਗਿਣਤੀ ਘੱਟ ਕੇ 3,086 ਹੋ ਗਈ ਹੈ। ਸੂਬੇ ‘ਚ ਕੋਰੋਨਾ ਨੂੰ ਹਰਾਉਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 20,52,477 ਹੋ ਗਈ ਹੈ, ਜਦਕਿ ਇਸ ਮਹਾਮਾਰੀ ਕਾਰਨ ਤਿੰਨ ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 14,415 ਹੋ ਗਈ ਹੈ।
ਤੇਲੰਗਾਨਾ: ਐਕਟਿਵ ਕੇਸ ਘੱਟ ਕੇ 3,740 ਹੋ ਗਏ ਹਨ ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ 3973 ਹੋ ਗਈ ਹੈ। ਇਸ ਦੇ ਨਾਲ ਹੀ 6,65,861 ਲੋਕ ਇਸ ਮਹਾਮਾਰੀ ਤੋਂ ਛੁਟਕਾਰਾ ਪਾ ਚੁੱਕੇ ਹਨ।
ਰਾਸ਼ਟਰੀ ਰਾਜਧਾਨੀ ਦਿੱਲੀ: ਐਕਟਿਵ ਕੇਸ 12 ਘਟ ਕੇ 349 ‘ਤੇ ਆ ਗਏ ਹਨ ਅਤੇ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 14,14,981 ‘ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ 25,094 ਹੈ। ਪੱਛਮੀ ਬੰਗਾਲ ਵਿੱਚ, ਕੋਰੋਨਾ ਦੇ ਸਰਗਰਮ ਮਾਮਲੇ 31 ਵਧ ਕੇ 8,062 ਹੋ ਗਏ ਹਨ। ਸੂਬੇ ਵਿੱਚ ਇਸ ਮਹਾਂਮਾਰੀ ਕਾਰਨ ਸੱਤ ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 19,314 ਹੋ ਗਈ ਹੈ ਅਤੇ ਹੁਣ ਤੱਕ 15,76,817 ਮਰੀਜ਼ ਠੀਕ ਹੋ ਚੁੱਕੇ ਹਨ।
ਛੱਤੀਸਗੜ੍ਹ: 7 ਦੇ ਵਾਧੇ ਤੋਂ ਬਾਅਦ ਕੋਰੋਨਾ ਦੇ ਮਾਮਲੇ 237 ਹੋ ਗਏ ਹਨ। ਇਸ ਦੇ ਨਾਲ ਹੀ, ਕੋਰੋਨਾ ਮੁਕਤ ਲੋਕਾਂ ਦੀ ਗਿਣਤੀ ਵਧ ਕੇ 992533 ਹੋ ਗਈ ਹੈ ਅਤੇ ਮ੍ਰਿਤਕਾਂ ਦੀ ਗਿਣਤੀ 13588 ਰਹਿ ਗਈ ਹੈ।
ਪੰਜਾਬ: ਐਕਟਿਵ ਕੇਸ 323 ਹਨ ਅਤੇ ਸੰਕਰਮਣ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 585900 ਹੋ ਗਈ ਹੈ, ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ 16572 ਹੈ। ਗੁਜਰਾਤ ‘ਚ ਐਕਟਿਵ ਕੇਸ ਵਧ ਕੇ 230 ਹੋ ਗਏ ਹਨ ਅਤੇ ਹੁਣ ਤੱਕ 816630 ਮਰੀਜ਼ ਸਿਹਤਮੰਦ ਹੋ ਚੁੱਕੇ ਹਨ। ਮਰਨ ਵਾਲਿਆਂ ਦੀ ਗਿਣਤੀ 10090 ਹੈ। ਬਿਹਾਰ ਵਿੱਚ ਹੁਣ ਤੱਕ 716468 ਲੋਕ ਕੋਰੋਨਾ ਮੁਕਤ ਹੋ ਚੁੱਕੇ ਹਨ। ਇਸ ਦੇ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ 9662 ਰਹਿ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ