ਜੰਗ ਦਾ ਨਤੀਜਾ ਵਿਕਾਸ ਨਹੀਂ ਵਿਨਾਸ਼ ਹੁੰਦਾ ਹੈ ਜੰਗ ਦਾ ਨਤੀਜਾ ਕਦੇ ਲਾਭ ਨਾਲ ਨਹੀਂ ਹੁੰਦਾ ਜੰਗ ਹਮੇਸ਼ਾ ਨੁਕਸਾਨ ਹੀ ਕਰਦੀ ਹੈ ਨੁਕਸਾਨ ਵੀ ਅਜਿਹਾ ਜਿਸ ਦੀ ਕਦੇ ਭਰਪਾਈ ਨਹੀਂ ਹੋ ਸਕਦੀ ਕੀ ਕਿਸੇ ਇਨਸਾਨੀ ਜ਼ਿੰਦਗੀ ਦੇ ਨੁਕਸਾਨ ਦੀ ਭਰਪਾਈ ਹੋ ਸਕਦੀ ਹੈ? ਕੀ ਕਿਸੇ ਨੂੰ ਦੁਬਾਰਾ ਜੀਵਨ ਦਿੱਤਾ ਜਾ ਸਕਦਾ ਹੈ? ਕਦੇ ਨਹੀਂ ਜੰਗ ਦਾ ਨਤੀਜਾ ਹਮੇਸ਼ਾ ਤਬਾਹੀ ਹੀ ਹੁੰਦਾ ਹੈ ਵਿਗਿਆਨ ਨੇ ਜਿੰਨੀ ਤਰੱਕੀ ਕੀਤੀ ਹੈ ਉਸ ਦੀ ਸਮੁੱਚੀ ਵਰਤੋਂ ਮਨੱੁਖੀ ਕਲਿਆਣ ਲਈ ਨਾ ਹੋ ਕੇ ਉਸ ਦੀ ਕਾਫ਼ੀ ਵਰਤੋਂ ਤਬਾਹੀ ਲਈ ਹੋ ਰਹੀ ਹੈ, ਜੋ ਚਿੰਤਾ ਦਾ ਵਿਸ਼ਾ ਹੈ ਵਿਸ਼ਵ ਸ਼ਾਂਤੀ ਅਤੇ ਖੁਸ਼ਹਾਲ ਸਮਾਜ ਦੀ ਰਚਨਾ ਦੁਨੀਆ ਦੀ ਜ਼ਰੂਰਤ ਹੈ, ਪਰ ਹੰਕਾਰ ਅਤੇ ਸਾਮਰਾਜਵਾਦ ਦੀ ਹੋੜ ਨੇ ਇਸ ਜ਼ਰੂਰਤ ’ਤੇ ਵਾਰ ਕੀਤਾ ਹੈ ਕਿਤੇ ਜਾਤ-ਪਾਤ ਦੇ ਨਾਂਅ ’ਤੇ, ਕਿਤੇ ਧਰਮ ਦੇ ਨਾਂਅ ’ਤੇ ਦੰਗੇ-ਫਸਾਦ ਅਤੇ ਜੰਗ ਹੋ ਰਹੀ ਹੈ। (War)
ਇਹ ਵੀ ਪੜ੍ਹੋ : ਕਾਂਗਰਸ ਪਾਰਟੀ ਆਗੂ ਗੁੱਜਰ ਸੈਂਕੜੇ ਸਾਥੀਆਂ ਸਮੇਤ ਭਾਜਪਾ ’ਚ ਹੋਏ ਸ਼ਾਮਲ
ਜਦੋਂਕਿ ਸਾਰੇ ਧਰਮਾਂ ’ਚ ਪ੍ਰੇਮ ਅਤੇ ਅਹਿੰਸਾ ਦੀ ਸਿੱਖਿਆ ਦਿੱਤੀ ਗਈ ਹੈ ਫਿਰ ਜੇਕਰ ਧਰਮ ਨੂੰ ਮੰਨਦੇ ਹੋ ਤਾਂ ਧਰਮ ਦੇ ਨਾਂਅ ’ਤੇ ਝਗੜੇ ਕਿਉਂ? ਅਸਲ ’ਚ ਇਹ ਸਾਰੇ ਝਗੜੇ ਧਰਮਾਂ ਦੇ ਨਾਂਅ ’ਤੇ ਸਿਆਸੀ ਆਗੂਆਂ ਦੀ ਹੀ ਦੇਣ ਹਨ ਜੋ ਆਪਣੇ ਸਵਾਰਥ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ਦੁਨੀਆ ਨੂੰ ਜੰਗ ਦੀ ਅੱਗ ’ਚ ਝੋਕਣ ਵਾਲਿਆਂ ਤੋਂ ਪੁੱਛਣਾ ਪਵੇਗਾ ਕਿ ਜੰਗ ਜਾਂ ਅੱਤਵਾਦ ਨਾਲ ਆਖਰ ਕੀ ਹਾਸਲ ਹੋਵੇਗਾ, ਜਦੋਂ ਦੁਨੀਆ ਹੀ ਨਹੀਂ ਰਹੇਗੀ ਤਾਂ ਫਿਰ ਕੀ ਮੁਰਦਿਆਂ ’ਤੇ ਰਾਜ ਕਰੋਗੇ ਸਿਆਸੀ ਆਗੂਆਂ ਤੋਂ ਪੁੱਛਣਾ ਪਵੇਗਾ।
ਕਿ ਆਖ਼ਰ ਜੰਗ ਅਤੇ ਅੱਤਵਾਦ ਦੀ ਮਾਨਸਿਕਤਾ ਨਾਲ ਕਿਸ ਦਾ ਭਲਾ ਹੋ ਰਿਹਾ ਹੈ? ਨਿਰਦੋਸ਼ਾਂ ਦੇ ਕਤਲ ਨਾਲ ਕਿਸ ਦਾ ਭਲਾ ਹੋਵੇਗਾ? ਮਾਸੂਮ ਬੱਚਿਆਂ ਅਤੇ ਔਰਤਾਂ ’ਤੇ ਅੱਤਿਆਚਾਰ ਕੀ ਕਿਸੇ ਨੂੰ ਸਕੂਨ ਦੇ ਸਕਦਾ ਹੈ? ਇਸ ਤਰ੍ਹਾਂ ਦੇ ਕਾਰੇ ਕੀ ਵਿਸ਼ਵ ਸ਼ਾਂਤੀ ਲਈ ਸਹੀ ਹਨ ਦੋ ਪੱਖਾਂ ਦੀ ਲੜਾਈ ’ਚ ਕਿਸੇ ਤੀਜੇ ਵੱਲੋਂ ਬਲਦੀ ’ਤੇ ਤੇਲ ਪਾਉਣਾ ਕੀ ਤਬਾਹੀ ਨੂੰ ਸੱਦਾ ਦੇਣਾ ਨਹੀਂ। (War)
ਇਹ ਵੀ ਪੜ੍ਹੋ : IND vs PAK: ਰੋਹਿਤ ਸ਼ਰਮਾ ਦੇ ਤੂਫਾਨ ਨਾਲ ਸਹਿਮਿਆ ਪਾਕਿਸਤਾਨ, 7 ਵਿਕਟਾਂ ਨਾਲ ਹਰਾਇਆ
ਅੱਜ ਇਹੀ ਹੋ ਰਿਹਾ ਹੈ ਇਜ਼ਰਾਈਲ-ਹਮਾਸ ਜੰਗ ’ਚ ਹੋਰ ਦੇਸ਼ ਕੋਈ ਸ਼ਾਂਤੀ ਯਤਨ ਕਰਨ ਦੀ ਬਜਾਇ ਅੰਦਰਖਾਤੇ ਇੱਕ ਧਿਰ ਨਾਲ ਖੜੇ੍ਹ ਹੋ ਕੇ ਜੰਗ ਦੀ ਭਿਆਨਕਤਾ ਨੂੰ ਵਧਾ ਰਹੇ ਹਨ ਬੇਘਰ ਹੁੰਦੇ ਲੋਕ, ਵਿਲਕਦੇ ਬੱਚੇ, ਕਰਲਾਉਂਦੀਆਂ ਔਰਤਾਂ ਕੀ ਕਿਸੇ ਸੱਭਿਆ ਸਮਾਜ ਦਾ ਅੰਗ ਹੋ ਸਕਦਾ ਹੈ ਪਰ ਅੱਜ ਅਜਿਹਾ ਹੋ ਰਿਹਾ ਹੈ ਆਧੁਨਿਕਤਾ ਦੇ ਇਸ ਯੁੱਗ ’ਚ ਅਸੀਂ ਅਸੱਭਿਅਕ ਹੰੁਦੇ ਜਾ ਰਹੇ ਹਾਂ ਜੰਗ ਨਾਲ ਕਿਸੇ ਇੱਕ ਦੇਸ਼ ਦੀ ਜਿੱਤ ਹੋ ਸਕਦੀ ਹੈ ਪਰ ਜੰਗ ਦੇ ਨਤੀਜੇ ਮਨੁੱਖਤਾ ਲਈ ਖਤਰਨਾਕ ਹੀ ਹੋਣਗੇ ਜਿਸ ਨੁਕਸਾਨ ਦੀ ਕਦੇ ਭਰਪਾਈ ਨਹੀਂ ਹੋ ਸਕਦੀ ਅਤੀਤ ’ਚ ਹੋਈਆਂ ਦੋ ਸੰਸਾਰ ਜੰਗਾਂ ਤੋਂ ਜੇਕਰ ਹੁਣ ਤੱਕ ਵੀ ਸਿੱਖਿਆ ਨਹੀਂ ਲਈ ਤਾਂ ਇਹ ਸੰਸਾਰ ਲਈ ਮੰਦਭਾਗਾ ਹੈ। (War)