ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ ਦੂਜਾ ਟੀ-20 ਅੱਜ
- ਪਹਿਲਾ ਟੀ-20 ਮੈਚ ਮੀਂਹ ਕਾਰਨ ਹੋਇਆ ਸੀ ਰੱਦ
ਮੋਹਾਲੀ (ਏਜੰਸੀ)। ਭਾਰਤੀ ਕ੍ਰਿਕਟ ਟੀਮ ਧਰਮਸ਼ਾਲਾ ‘ਚ ਪਹਿਲਾ ਮੁਕਾਬਲਾ ਮੀਂਹ ਕਾਰਨ ਰੱਦ ਹੋਣ ਤੋਂ ਬਾਅਦ ਮੋਹਾਲੀ ਚ ਦੱਖਣੀ ਅਫਰੀਕਾ ਖਿਲਾਫ ਲੜੀ ਦੇ ਦੂਜੇ ਟੀ-20 ‘ਚ ਹਰ ਹਾਲ ‘ਚ ਜਿੱਤ ਲਈ ਉਤਰੇਗੀ, ਹਾਲਾਂਕਿ ਮੁਕਾਬਲੇ ‘ਚ ਸਭ ਦੀਆਂ ਨਜ਼ਰਾਂ ਟੀਮ ਦੇ ਨੌਜਵਾਨ ਖਿਡਾਰੀਆਂ ਦੇ ਪ੍ਰਦਰਸ਼ਨ ‘ਤੇ ਟਿਕੀਆਂ ਰਹਿਣਗੀਆਂ ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ ਤਿੰਨ ਟੀ-20 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਪੂਰੀ ਤਰ੍ਹਾਂ ਮੀਂਹ ਕਾਰਨ ਰੱਦ ਹੋਣ ਤੋਂ ਬਾਅਦ ਦੂਜਾ ਮੈਚ ਅਹਿਮ ਹੋ ਗਿਆ ਹੈ ਕਿਉਂਕਿ ਜੋ ਵੀ ਟੀਮ ਇਸ ਨੂੰ ਜਿੱਤ ਜਾਂਦੀ ਹੈ ਤਾਂ ਉਸ ਕੋਲ ਵਾਧੇ ਦੇ ਨਾਲ ਲੜੀ ਕਬਜ਼ਾਉਣ ਦਾ ਵੀ ਬਿਹਤਰ ਮੌਕਾ ਰਹੇਗਾ ਭਾਰਤ ਨੇ ਇਸ ਤੋਂ ਪਹਿਲਾਂ ਵੈਸਟਇੰਡੀਜ਼ ਦੌਰੇ ‘ਤੇ 3-0 ਨਾਲ ਟੀ-20 ਲੜੀ ਜਿੱਤੀ ਸੀ ਇਹ ਲੜੀ ਹਾਲਾਂਕਿ ਕਪਤਾਨ ਵਿਰਾਟ ਕੋਹਲੀ ਅਤੇ ਟੀਮ ਪ੍ਰਬੰਧ ਲਈ ਨਵਾਂ ਤਾਲਮੇਲ ਭਾਲਣ ਦਾ ਵੀ ਵਧੀਆ ਮੌਕਾ ਹੈ।
ਇਹ ਵੀ ਪੜ੍ਹੋ : IND Vs AUS 3rd ODI : ਟੀਮ ਇੰਡੀਆ ਨੂੰ ਜਿੱਤ ਲਈ ਮਿਲਿਆ 353 ਦੌੜਾਂ ਦਾ ਟੀਚਾ
ਜੋ ਅਗਲੇ ਸਾਲ ਅਸਟਰੇਲੀਆ ‘ਚ ਹੋਣ ਵਾਲੇ ਆਈਸੀਸੀ ਟੀ-20 ਵਿਸ਼ਵ ਕੱਪ ਲਈ ਹੁਣੇ ਤੋਂ ਤਿਆਰੀ ਹੋਰ ਮਜ਼ਬੂਤ ਟੀਮ ਤਿਆਰ ਕਰਨ ‘ਚ ਜੁਟਿਆ ਹੈ ਇਸ ਦੇ ਮੱਦੇਨਜ਼ਰ ਪ੍ਰਬੰਧਨ ਨੇ ਮੌਜ਼ੂਦਾ ਲੜੀ ‘ਚ ਕਈ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਹੈ ਜਿਨ੍ਹਾਂ ‘ਚ ਨਵਦੀਪ ਸੈਣੀ, ਦੀਪਕ ਚਾਹਰ, ਵਾਸ਼ਿੰਗਟਨ ਸੁੰਦਰ ਅਤੇ ਖਲੀਲ ਅਹਿਮਦ ਹਨ ਕਪਤਾਨ ਵਿਰਾਟ ਦੇ ਧਰਮਸ਼ਾਲਾ ਦੀ ਹੀ ਟੀਮ ਨੂੰ ਮੋਹਾਲੀ ‘ਚ ਵੀ ਬਿਨਾ ਬਦਲਾਅ ਉਤਾਰਨ ਦੀ ਉਮੀਦ ਹੈ ਆਲਰਾਊਂਡਰ ਹਾਰਦਿਕ ਪਾਂਡਿਆ ਵੀ ਟੀਮ ‘ਚ ਵਾਪਸੀ ਕਰ ਰਹੇ ਹਨ ਅਤੇ ਉਨ੍ਹਾਂ ਦੀ ਮੱਧਮ ਤੇਜ਼ ਗੇਂਦਬਾਜ਼ ਦੀ ਮੌਜ਼ੂਦਗੀ ਨਾਲ ਟੀਮ ਤਿੰਨ ਸਪਿੱਨਰਾਂ ਨੂੰ ਮੌਕਾ ਦੇ ਸਕਦੀ ਹੈ।
ਉਥੇ ਪਾਂਡਿਆ ਹੇਠਲੇ ਕ੍ਰਮ ‘ਤੇ ਚੰਗੇ ਬੱਲੇਬਾਜ਼ੀ ਵਿਕਲਪ ਵੀ ਹਨ ਗੇਂਦਬਾਜ਼ੀ ਵਿਭਾਗ ‘ਚ ਭਾਰਤ ਕੋਲ ਕਈ ਵਿਕਲਪ ਹਨ ਤੇਜ਼ ਗੇਂਦਬਾਜ਼ਾਂ ਦੀ ਨਵੀਂ ਤਿਕੜੀ ਨਵਦੀਪ, ਦੀਪਕ ਅਤੇ ਖਲੀਲ ਨੂੰ ਆਪਣੀ ਪ੍ਰਤਿਭਾ ਵਿਖਾਉਣ ਦਾ ਮੌਕਾ ਰਹੇਗਾ ਸਪਿੱਨ ਵਿਭਾਗ ‘ਚ ਹੁਣ ਵਾਸ਼ਿੰਗਟਨ ਸੁੰਦਰ ਅਤੇ ਰਾਹੁਲ ਚਾਹਰ ਦੇ ਪ੍ਰਦਰਸ਼ਨ ‘ਤੇ ਨਜ਼ਰਾਂ ਰਹਿਣਗੀਆਂ ਉਥੇ ਆਲਰਾਊਂਡਰਾਂ ‘ਚ ਲੈਫਟ ਆਰਮ ਸਪਿੱਨਰ ਰਵਿੰਦਰ ਜਡੇਜਾ ਅਤੇ ਕੁਰਣਾਲ ਪਾਂਡਿਆ ਅਹਿਮ ਹੋਣਗੇ ਜਡੇਜਾ ਕੌਮੀ ਟੀਮ ਦੇ ਰੈਗੂਲਰ ਖਿਡਾਰੀਆਂ ‘ਚ ਹਨ ਪਰ ਕੁਰਣਾਲ ਆਪਣੇ ਪ੍ਰਦਰਸ਼ਨ ਨਾਲ ਆਪਣੀ ਜਗ੍ਹਾ ਪੱਕੀ ਕਰਨ ਦੀ ਕੋਸ਼ਿਸ਼ ਕਰਨਗੇ ਟੀਮ ਇੰਡੀਆ ਦਾ ਓਪਨਿੰਗ ਕ੍ਰਮ ਕਾਫੀ ਸਥਿਰ ਹੈ ਪਰ ਮੱਧਕ੍ਰਮ ‘ਚ ਨਿਰਭਰਤਾ ਕਪਤਾਨ ਵਿਰਾਟ ‘ਤੇ ਜ਼ਿਆਦਾ ਰਹਿੰਦੀ ਹੈ ਟੀਮ ਨੂੰ ਮੱਧਕ੍ਰਮ ‘ਚ ਹਮੇਸ਼ਾ ਸਹੀ ਤਾਲਮੇਲ ਭਾਲਣ ‘ਚ ਪ੍ਰੇਸ਼ਾਨੀ ਰਹੀ ਹੈ ਰਿਸ਼ਭ ਪੰਤ ਅਤੇ ਹਾਰਦਿਕ ਪਾਂਡਿਆ ਦੀ ਮੌਜ਼ੂਦਗੀ ਨਾਲ ਉਸ ਨੂੰ ਕੁਝ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਪਰ ਉਨ੍ਹਾਂ ਨੂੰ ਆਪਣੀ ਖੇਡ ‘ਚ ਨਿਰੰਤਰਤਾ ਵਿਖਾਉਣੀ ਹੋਵੇਗੀ।
ਵਿਰਾਟ-ਰਬਾਡਾ ਦਰਮਿਆਨ ਹੋਵੇਗਾ ਰੋਮਾਂਚਕ ਜੰਗ : ਕਵਿੰਟਨ
ਮੋਹਾਲੀ ਦੱਖਣੀ ਅਫਰੀਕਾ ਦੇ ਨਵੇਂ ਬਣੇ ਕਪਤਾਨ ਅਤੇ ਤਜ਼ਰਬੇਕਾਰ ਖਿਡਾਰੀ ਕਵਿੰਟਨ ਡੀ ਕਾਕ ਨੇ ਕਿਹਾ ਹੈ ਕਿ ਆਗਾਮੀ ਮੈਚਾਂ ‘ਚ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਟੀਮ ਦੇ ਕੈਗਿਸੋ ਰਬਾਡਾ ਦਰਮਿਆਨ ਰੋਮਾਂਚਕ ਟੱਕਰ ਵੇਖਣ ਨੂੰ ਮਿਲੇਗੀ ਕਵਿੰਟਨ ਨੇ ਮੈਚ ਤੋਂ ਪਹਿਲਾਂ ਕਿਹਾ ਕਿਉਹ ਪਹਿਲਾ ਮੈਚ ਰੱਦ ਹੋਣ ਕਾਰਨ ਕਾਫੀ ਨਿਰਾਸ਼ ਹਨ ਉਨ੍ਹਾਂ ਨੇ ਕਿਹਾ ਕਿ ਸਾਨੂੰ ਕਾਫੀ ਦੁਖ ਹੈ ਕਿ ਪਹਿਲਾ ਮੈਚ ਨਹੀਂ ਹੋ ਸਕਿਆ।
ਅਸੀਂ ਅਗਲੇ ਸਾਲ ਵਿਸ਼ਵ ਕੱਪ ਤੋਂ ਪਹਿਲਾਂ ਜ਼ਿਆਦਾ ਤੋਂ ਜ਼ਿਆਦਾ ਟੀ-20 ਮੈਚ ਖੇਡਣਾ ਚਾਹੁੰਦੇ ਹਾਂ, ਅਜਿਹੇ ‘ਚ ਇੱਕ ਵੀ ਮੈਚ ਦਾ ਰੱਦ ਹੋਣਾ ਨਿਰਾਸ਼ਾਜਨਕ ਹੈ ਕਵਿੰਟਨ ਨੇ ਨਾਲ ਹੀ ਭਾਰਤੀ ਕਪਤਾਨ ਵਿਰਾਟ ਅਤੇ ਰਬਾਡਾ ਸਬੰਧੀ ਕਿਹਾ ਕਿ ਇਹ ਲੜੀ ਦੋਵਾਂ ਖਿਡਾਰੀਆਂ ਦਰਮਿਆਨ ਰੋਮਾਂਚਕ ਟੱਕਰ ਵੇਖਣ ਦਾ ਅਹਿਮ ਮੌਕਾ ਦੇਵੇਗੀ ਉਨ੍ਹਾਂ ਨੇ ਕਿਹਾ ਕਿ ਇਹ ਦੋਵੇਂ ਹੀ ਵਧੀਆ ਖਿਡਾਰੀ ਹਨ ਵਿਰਾਟ ਅਤੇ ਰਬਾਡਾ ਦਰਮਿਆਨ ਵਧੀਆ ਮੁਕਾਬਲਾ ਨਜ਼ਰ ਆਉਂਦਾ ਹੈ।