ਸਪਿਨਰਾਂ ਨੂੰ ਮਿਲ ਸਕਦਾ ਹੈ ਫਾਇਦਾ | IND Vs NZ Pitch Report
ਮੁੰਬਈ (ਏਜੰਸੀ)। ਆਈਸੀਸੀ ਵਿਸ਼ਵ ਕੱਪ 2023 ਦਾ ਪਹਿਲਾ ਸੈਮੀਫਾਈਨਲ ਮੁਕਾਬਲਾ ਸ਼ੁਰੂ ਹੋਣ ’ਚ ਬੱਸ ਥੋੜਾ ਸਮਾਂ ਹੀ ਬਾਕੀ ਬਚਿਆ ਹੈ। ਮੁੰਬਈ ਦੇ ਵਾਨਖੇੜੇ ’ਚ ਭਾਰਤ ਅਤੇ ਨਿਊਜੀਲੈਂਡ ਦੀਆਂ ਅੱਜ ਆਹਮੋ-ਸਾਹਮਣੇ ਹੋਣਗੀਆਂ। ਪਰ ਮੈਚ ਤੋਂ ਕੁਝ ਸਮਾਂ ਪਹਿਲਾਂ ਵਾਨਖੇੜੇ ਦੀ ਪਿੱਚ ਬਦਲਣ ਦੀ ਗੱਲ ਸਾਹਮਣੇ ਆ ਰਹੀ ਹੈ। ਮੀਡੀਆ ਰਿਪੋਰਟ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਹੜੀ ਪਿੱਚ ਨੂੰ ਸੈਮੀਫਾਈਨਲ ’ਚ ਚੁਣਿਆ ਗਿਆ ਸੀ। ਉਸ ਦੀ ਜਗ੍ਹਾ ਦੂਜੀ ਪਿੱਚ ’ਤੇ ਇਹ ਮੈਚ ਹੋਵੇਗਾ। (IND Vs NZ Pitch Report)
ਮੈਚ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਭਾਵ, ਇਸ ਮੈਦਾਨ ’ਤੇ ਹੁਣ ਤੱਕ ਹੋਏ ਵਿਸ਼ਵ ਕੱਪ 2023 ਦੇ ਪਿਛਲੇ ਮੈਚਾਂ ਦੇ ਮੁਕਾਬਲੇ, ਇਹ ਪਿੱਚ ਥੋੜਾ ਵੱਖਰਾ ਵਿਵਹਾਰ ਕਰ ਸਕਦੀ ਹੈ। ਅਸੀਂ ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਵਾਨਖੇੜੇ ਦੀ ਪਿੱਚ ਤੋਂ ਜ਼ਿਆਦਾਤਰ ਘਾਹ ਹਟਾ ਦਿੱਤੀ ਗਈ ਹੈ। ਅਜਿਹੀ ਸਥਿਤੀ ’ਚ ਤੇਜ਼ ਗੇਂਦਬਾਜਾਂ ਨੂੰ ਦੂਜੀ ਪਾਰੀ ’ਚ ਪਿੱਚ ਤੋਂ ਜੋ ਵਾਧੂ ਮਦਦ ਮਿਲ ਰਹੀ ਸੀ, ਉਹ ਹੁਣ ਨਜ਼ਰ ਨਹੀਂ ਆਵੇਗੀ। ਵਾਨਖੇੜੇ ਦੀ ਪਿੱਚ, ਜਿਸ ’ਤੇ ਭਾਰਤ-ਨਿਊਜੀਲੈਂਡ ਦਾ ਸੈਮੀਫਾਈਨਲ ਮੈਚ ਖੇਡਿਆ ਜਾਵੇਗਾ, ਘਾਹ ਹਟਣ ਕਾਰਨ ਉਹ ਹੌਲੀ ਹੋ ਜਾਵੇਗੀ। ਭਾਵ ਕਿ ਇੱਥੇ ਤੇਜ਼ ਗੇਂਦਬਾਜਾਂ ਦੇ ਮੁਕਾਬਲੇ ਸਪਿਨਰ ਜ਼ਿਆਦਾ ਪ੍ਰਭਾਵਸ਼ਾਲੀ ਹੋ ਸਕਦੇ ਹਨ। ਹਾਲਾਂਕਿ ਇਸ ਪਿੱਚ ਤੋਂ ਜ਼ਿਆਦਾ ਟਰਨ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਕੁੱਲ ਮਿਲਾ ਕੇ ਹੁਣ ਪਹਿਲੀ ਪਾਰੀ ਦੀ ਤਰ੍ਹਾਂ ਬੱਲੇਬਾਜ ਦੂਜੀ ਪਾਰੀ ’ਚ ਵੀ ਬੱਲੇਬਾਜੀ ਕਰ ਸਕਦੇ ਹਨ। (IND Vs NZ Pitch Report)
ਟੀਮ ਇੰਡੀਆ ਨੂੰ ਹੋਵੇਗਾ ਫਾਇਦਾ | IND Vs NZ Pitch Report
ਧੀਮੀ ਪਿੱਚ ਕਾਰਨ ਭਾਰਤੀ ਟੀਮ ਨੂੰ ਜ਼ਿਆਦਾ ਫਾਇਦਾ ਹੋਵੇਗਾ। ਦਰਅਸਲ, ਭਾਰਤੀ ਮੈਦਾਨਾਂ ’ਤੇ ਪਿੱਚਾਂ ਆਮ ਤੌਰ ’ਤੇ ਹੌਲੀਆਂ ਹੁੰਦੀਆਂ ਹਨ। ਅਜਿਹੇ ’ਚ ਭਾਰਤੀ ਖਿਡਾਰੀਆਂ ਨੂੰ ਇਨ੍ਹਾਂ ਹੌਲੀ ਪਿੱਚਾਂ ’ਤੇ ਖੇਡਣ ਦੀ ਆਦਤ ਹੈ। ਪਿਛਲੇ ਕੁਝ ਸਾਲਾਂ ’ਚ ਟੀਮ ਇੰਡੀਆ ਨੇ ਇਨ੍ਹਾਂ ਧੀਮੀ ਪਿੱਚਾਂ ’ਤੇ ਵਿਰੋਧੀ ਟੀਮਾਂ ਨੂੰ ਕਈ ਮੈਚਾਂ ’ਚ ਹਰਾਇਆ ਹੈ। (IND Vs NZ Pitch Report)
ਹੁਣ ਤੱਕ ਕਿਵੇਂ ਰਿਹਾ ਪਿੱਚ ਦਾ ਮਿਜ਼ਾਜ? | IND Vs NZ Pitch Report
ਵਿਸ਼ਵ ਕੱਪ 2023 ’ਚ ਹੁਣ ਤੱਕ ਵਾਨਖੇੜੇ ’ਚ ਚਾਰ ਮੈਚ ਖੇਡੇ ਜਾ ਚੁੱਕੇ ਹਨ। ਇਹ ਚਾਰੇ ਮੈਚ ਡੇ-ਨਾਈਟ ਵੀ ਸਨ। ਇਨ੍ਹਾਂ ਸਾਰੇ ਮੈਚਾਂ ’ਚ ਪਿੱਚ ਦਾ ਸੁਭਾਅ ਇੱਕੋ ਜਿਹਾ ਰਿਹਾ। ਇੱਥੇ ਪਹਿਲਾਂ ਬੱਲੇਬਾਜੀ ਕਰਨ ਵਾਲੀਆਂ ਟੀਮਾਂ ਨੇ ਵੱਡਾ ਸਕੋਰ ਬਣਾਇਆ ਅਤੇ ਜਵਾਬ ’ਚ ਦੌੜਾਂ ਦਾ ਪਿੱਛਾ ਕਰਨ ਵਾਲੀ ਟੀਮ ਸਸਤੇ ’ਚ ਆਊਟ ਹੋ ਗਈ। ਦੁਪਹਿਰ ਬਾਅਦ ਇੱਥੇ ਬੱਲੇਬਾਜੀ ਆਸਾਨ ਰਹੀ ਪਰ ਰਾਤ ਦੇ ਸਮੇਂ ਦੂਜੀ ਪਾਰੀ ’ਚ ਨਵੀਂ ਗੇਂਦ ਜ਼ਿਆਦਾ ਅਤੇ ਲੰਬੇ ਸਮੇਂ ਤੱਕ ਸਵਿੰਗ ਹੁੰਦੀ ਦਿਖਾਈ ਦਿੱਤੀ। (IND Vs NZ Pitch Report)
ਇਹ ਵੀ ਪੜ੍ਹੋ : World Cup 2023 ਦਾ ਪਹਿਲਾ ਸੈਮੀਫਾਈਨਲ ਅੱਜ, 4 ਸਾਲ ਪੁਰਾਣੇ ਜ਼ਖਮ ਭਰਨ ਲਈ ਉਤਰੇਗੀ ਟੀਮ ਇੰਡੀਆ
ਇੱਥੇ ਦੂਜੀ ਪਾਰੀ ਦੇ ਪਹਿਲੇ 20 ਓਵਰ ਬੱਲੇਬਾਜਾਂ ਲਈ ਡਰਾਉਣਾ ਸੁਪਨਾ ਰਹੇ। ਹਾਲਾਂਕਿ 20 ਓਵਰਾਂ ਤੋਂ ਬਾਅਦ ਦੁਪਹਿਰ ਦੇ ਮੁਕਾਬਲੇ ਇੱਥੇ ਬੱਲੇਬਾਜੀ ਕਰਨਾ ਆਸਾਨ ਹੋ ਗਿਆ ਹੈ। ਭਾਵ, ਜੇਕਰ ਦੌੜਾਂ ਦਾ ਪਿੱਛਾ ਕਰਨ ਵਾਲੀ ਟੀਮ ਕਿਸੇ ਤਰ੍ਹਾਂ ਪਹਿਲੇ 20 ਓਵਰ ਪੂਰੇ ਕਰ ਲੈਂਦੀ ਹੈ ਤਾਂ ਉਸਦੀ ਜਿੱਤ ਸੰਭਵ ਹੈ। ਅਜਿਹਾ ਹੀ ਕੁਝ ਅਸਟਰੇਲੀਆ-ਅਫਗਾਨਿਸਤਾਨ ਮੈਚ ’ਚ ਹੋਇਆ। ਇਸ ਮੈਚ ’ਚ ਆਸਟ੍ਰੇਲੀਆ ਨੇ 100 ਦੌੜਾਂ ਦੇ ਅੰਦਰ 7 ਵਿਕਟਾਂ ਗੁਆ ਦਿੱਤੀਆਂ ਸਨ ਪਰ ਇਸ ਤੋਂ ਬਾਅਦ ਅਸਟਰੇਲੀਆ ਨੇ ਬਿਨ੍ਹਾਂ ਕੋਈ ਵਿਕਟ ਗੁਆਏ 200 ਦੌੜਾਂ ਜੋੜ ਅਫਗਾਨਿਸਤਾਨ ਨੂੰ ਹਰਾ ਦਿੱਤਾ ਸੀ। (IND Vs NZ Pitch Report)