ਨਵੀਂ ਦਿੱਲੀ (ਏਜੰਸੀ)। ਰਾਜਧਾਨੀ ਦਿੱਲੀ ਦੇ ਹਰੀਨਗਰ ’ਚ ਸ਼ਨਿੱਚਰਵਾਰ ਨੂੰ ਮੀਂਹ ਦੌਰਾਨ ਕੰਧ ਡਿੱਗਣ ਕਾਰਨ ਇੱਕ ਹਾਦਸਾ ਵਾਪਰਿਆ। ਜੈਤਪੁਰ ਥਾਣਾ ਖੇਤਰ ’ਚ ਸਥਿਤ ਹਰੀਨਗਰ ’ਚ ਬਾਬਾ ਮੋਹਨ ਰਾਮ ਮੰਦਰ ਦੇ ਨੇੜੇ ਸਮਾਧੀ ਸਥਲ ਦੀ ਕੰਧ ਡਿੱਗ ਗਈ। ਜਿਸ ਹੇਠ ਲਗਭਗ ਅੱਠ ਲੋਕ ਦੱਬ ਗਏ। ਇਸ ਹਾਦਸੇ ’ਚ ਜ਼ਖਮੀ ਹੋਏ ਸਾਰੇ ਅੱਠ ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਹਾਦਸੇ ’ਚ ਮਾਰੇ ਗਏ ਅੱਠ ਲੋਕਾਂ ਵਿੱਚ ਤਿੰਨ ਪੁਰਸ਼, ਦੋ ਔਰਤਾਂ, ਦੋ ਲੜਕੀਆਂ ਤੇ ਇੱਕ ਲੜਕਾ ਸ਼ਾਮਲ ਹੈ। ਸੱਤ ਦੀ ਮੌਤ ਤੋਂ ਬਾਅਦ, ਇੱਕ ਜ਼ਖਮੀ ਹਸੀਬੁਲ ਹਸਪਤਾਲ ’ਚ ਇਲਾਜ ਅਧੀਨ ਸੀ। ਉਸਦੀ ਵੀ ਮੌਤ ਹੋ ਗਈ ਹੈ।
ਇਹ ਖਬਰ ਵੀ ਪੜ੍ਹੋ : Punjab Government: ਪੰਜਾਬ ਸਰਕਾਰ ਨੇ ਕਰਵਾਈ ਬੱਲੇ! ਬੱਲੇ!, ਜਾਰੀ ਕੀਤੀ ਪਹਿਲੀ ਕਿਸ਼ਤ, ਇਨ੍ਹਾਂ ਨੂੰ ਹੋਵੇਗਾ ਲਾਭ
ਜਾਣਕਾਰੀ ਦਿੰਦੇ ਹੋਏ, ਦਿੱਲੀ ਫਾਇਰ ਵਿਭਾਗ ਨੇ ਕਿਹਾ ਕਿ ਜੈਤਪੁਰ ਹਾਦਸੇ ’ਚ ਸਾਰੇ ਅੱਠ ਲੋਕਾਂ ਦੀ ਮੌਤ ਹੋ ਗਈ ਹੈ। ਜੈਤਪੁਰ ਥਾਣਾ ਖੇਤਰ ’ਚ, ਸ਼ਨਿੱਚਰਵਾਰ ਸਵੇਰੇ ਲਗਭਗ 9:30 ਵਜੇ, ਹਰੀ ਨਗਰ ਪਿੰਡ ਖੇਤਰ ਦੇ ਪਿੱਛੇ ਝੁੱਗੀਆਂ ’ਤੇ ਸਮਾਧੀ ਦੀ ਕੰਧ ਡਿੱਗਣ ਨਾਲ ਦੋ ਬੱਚਿਆਂ ਸਮੇਤ ਅੱਠ ਲੋਕ ਅੰਦਰ ਦੱਬ ਗਏ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਇਸ ਦੇ ਨਾਲ ਹੀ, ਇਸ ਘਟਨਾ ਤੋਂ ਬਾਅਦ, ਸਾਰੇ ਵਿਭਾਗ ਮੌਕੇ ’ਤੇ ਮੌਜ਼ੂਦ ਹਨ। ਮੌਤ ਬਾਰੇ ਜਾਣਕਾਰੀ ਦੇਣ ਤੋਂ ਪਹਿਲਾਂ, ਐਡੀਸ਼ਨਲ ਡੀਸੀਪੀ ਸਾਊਥ ਈਸਟ ਐਸ਼ਵਰਿਆ ਸ਼ਰਮਾ ਨੇ ਕਿਹਾ ਕਿ ਇੱਥੇ ਇੱਕ ਪੁਰਾਣਾ ਮੰਦਰ ਹੈ ਤੇ ਇਸਦੇ ਨਾਲ ਹੀ ਪੁਰਾਣੀਆਂ ਝੁੱਗੀਆਂ ਹਨ। ਜਿੱਥੇ ਸਕੈ੍ਰਪ ਡੀਲਰ ਰਹਿੰਦੇ ਹਨ।