ਨੇਕੀ-ਭਲਾਈ ਦੇ ਰਾਹ ’ਤੇ ਦਿ੍ਰੜਤਾ ਨਾਲ ਚੱਲੋ : ਪੂਜਨੀਕ ਗੁਰੂ ਜੀ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਇਨਸਾਨ ਇਨਸਾਨੀਅਤ ’ਤੇ ਜਦੋਂ ਤੱਕ ਤੁਰਦਾ ਨਹੀਂ,ਤਾਂ ਇਨਸਾਨ ਨੂੰ ਜੋ ਪਰਮ ਪਿਤਾ ਪਰਮਾਤਮਾ ਨੇ ਬਚਨ ਕੀਤੇ ਹਨ, ਤੋਹਫ਼ੇ ਬਖਸ਼ੇ ਹਨ ਉਹ ਨਹੀਂ ਮਿਲਦੇ ਇਨਸਾਨੀਅਤ ਦਾ ਤਕਾਜ਼ਾ ਹੈ ਕਿ ਤੁਸੀਂ ਰਹਿਮ ਕਰੋ, ਦਇਆ ਕਰੋ, ਕਿਸੇ ਦਾ ਬੁਰਾ ਨਾ ਕਰੋ, ਬੁਰਾ ਨਾ ਸੋਚੋ, ਪਰ ਨੇਕੀ-ਭਲਾਈ ਦੇ ਰਾਹ ’ਤੇ ਪੂਰੀ ਤਰ੍ਹਾਂ ਦਿ੍ਰੜਤਾ ਨਾਲ, ਪੂਰੀ ਅਣਖ ਨਾਲ, ਪੂਰੀ ਗੈਰਤ ਨਾਲ ਅੱਗੇ ਵਧਦੇ ਜਾਓ।
ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਕਿ ਸੱਚ ਦੇ ਰਾਹ ਤੋਂ ਜੇਕਰ ਕੋਈ ਡੇਗਦਾ ਹੈ , ਸੱਚ ਦੇ ਰਾਹ ਤੋਂ ਜੇਕਰ ਕੋਈ ਰੋਕਦਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਰੁਕ ਜਾਓ ਕਿਸੇ ਦੇ ਕਹਿਣ ਨਾਲ, ਜ਼ਰਾ ਜਿੰਨੀ ਕੋਈ ਗੱਲ ਕਹਿ ਦੇਵੇ, ਤਾਂ ਇਹ ਮਤਲਬ ਨਹੀਂ ਕਿ ਤੁਸੀਂ ਰਾਮ ਨਾਮ, ਅੱਲ੍ਹਾ, ਵਾਹਿਗੁਰੂ, ਮਾਲਕ ਦਾ ਨਾਮ ਲੈਣਾ ਛੱਡ ਦਿਓ ਇਤਿਹਾਸ ਗਵਾਹ ਹੈ, ਮਾਲਕ ਦੇ ਰਾਹ ’ਤੇ ਤੁਰਨ ਵਾਲੇ ਕਈ ਵਾਰ ਅਜਿਹਾ ਇਤਿਹਾਸ ਬਣਾ ਗਏ ਕਿ ਉਨ੍ਹਾਂ ਦੇ ਸਮਕਾਲੀਨ ਨੂੰ ਕੋਈ ਜਾਣਦਾ ਨਹੀਂ, ਪਰ ਉਨ੍ਹਾਂ ਦਾ ਨਾਂਅ ਅੱਜ ਵੀ ਅਮਰ ਹੈ ਅਜਿਹੇ ਭਗਤ ਨੇਕੀ ਭਲਾਈ ਦੇ ਰਾਹ ’ਤੇ ਤੁਰਦੇ ਹਨ ਇਨਸਾਨੀਅਤ ਦੀ ਜ਼ਿੰਦਾ ਮਿਸਾਲ ਬਣ ਜਾਂਦੇ ਹਨ ਅਤੇ ਅਜਿਹਾ ਹੀ ਬਣਨਾ ਚਾਹੀਦਾ ਹੈ ਇਨਸਾਨੀਅਤ ਦੇ ਰਾਹ ’ਤੇ ਦੀਨਤਾ-ਨਿਮਰਤਾ ਨਾਲ ਅਤੇ ਦਿ੍ਰੜਤਾ ਅਣਖ, ਗੈਰਤ ਨਾਲ ਚੱਲਦੇ ਜਾਓ ਮਾਲਕ ਦਾ ਰਹਿਮੋ-ਕਰਮ ਵਰਸੇਗਾ, ਦਇਆ-ਮਿਹਰ, ਰਹਿਮਤ ਹੋਵੇਗੀ ਅਤੇ ਸਾਰੀਆਂ ਖੁਸ਼ੀਆਂ ਤੁਹਾਡੀ ਝੋਲੀ ’ਚ ਆ ਪੈਣਗੀਆਂ।
ਇਹ ਬਹੁਤ ਜ਼ਰੂਰੀ ਹੈ ਕਿ ਹਰ ਇਨਸਾਨ ਇਨਸਾਨੀਅਤ ਨੂੰ ਹਮੇਸ਼ਾ ਯਾਦ ਰੱਖੇ ਬਚਨਾਂ ਦਾ ਪੱਕਾ ਰਹੇ, ਕਈ ਵਾਰ ਇਨਸਾਨ ਬਚਨ ਮੰਨਦਾ ਨਹੀਂ, ਬਚਨਾਂ ’ਚ ਗਲਤੀਆਂ ਕਰਦਾ ਹੈ ਅਤੇ ਉਸ ਨੂੰ ਲੱਗਦਾ ਹੈ ਕਿ ਅੱਲ੍ਹਾ, ਵਾਹਿਗੁਰੂ, ਰਾਮ ਤਾਂ ਕਦੇ ਕੁਝ ਕਹਿੰਦਾ ਹੀ ਨਹੀਂ ਪਰ ਉਸ ਦੀ ਬੇਖੌਫ਼ ਅਵਾਜ਼ ਜਦੋਂ ਚੱਲੇਗੀ ਤਾਂ ਬੇਇੰਤਹਾ ਦੁੱਖ ਤੁਹਾਨੂੰ ਉਠਾਉਣੇ ਪੈਣਗੇ ਕਈ ਵਾਰ ਇਨਸਾਨ ਨੂੰ ਇਹ ਭਰਮ ਹੋ ਜਾਂਦਾ ਹੈ ਕਿ ਅਜਿਹਾ ਕੁਝ ਨਹੀਂ ਹੈ, ਕੁਝ ਵੀ ਕਰਦੇ ਰਹੋ, ਕਿਹੋ-ਜਿਹੇ ਵੀ ਬੁਰੇ ਕਰਮ ਕਰੋ ਕੋਈ ਗੱਲ ਨਹੀਂ, ਮਾਲਕ ਕੁਝ ਨਹੀਂ ਕਹਿੰਦਾ।
ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਕਰਮ ਬੁਰੇ ਨਾ ਕਰੋ, ਉਨ੍ਹਾਂ ਦਾ ਫ਼ਲ ਜਦੋਂ ਭੋਗਣਾ ਪੈਂਦਾ ਹੈ ਤਦ ਛੁਟਕਾਰਾ ਨਹੀਂ ਹੋਵੇਗਾ, ਫਿਰ ਕੋਈ ਬਚਾਉਣ ਵਾਲਾ ਨਹੀਂ ਆਵੇਗਾ, ਕਿਉਕਿ ਰਾਮ, ਅੱਲ੍ਹਾ, ਵਾਹਿਗੁਰੂ ਜਦੋਂ ਖੁਦ ਹੀ ਕਿਸੇ ਨੂੰ ਨਿਵਾਜਣ ’ਤੇ ਆਉਦੇ ਹਨ ਜਾਂ ਸਜ਼ਾ ਸੁਣਾਉਦੇ ਹਨ ਤਾਂ ਫਿਰ ਕੋਈ ਤਰੀਕਾ ਹੀ ਨਹੀਂ ਬਚਦਾ ਕਿ ਤੁਸੀਂ ਆਪਣੇ ਬੁਰੇ ਕਰਮਾਂ ਤੋਂ ਬਚ ਸਕੋ ਇਸ ਲਈ ਚੰਗੇ ਕਰਮ ਕਰੋ, ਸਾਰਿਆਂ ਦਾ ਚੰਗਾ ਕਰੋ, ਭਲਾ ਕਰੋ ਅਤੇ ਭਲਾਈ ਦੇ ਰਾਹ ’ਤੇ ਦਿ੍ਰੜਤਾ, ਨਿਮਰਤਾ ਨਾਲ ਚੱਲਦੇ ਜਾਓ ਤਾਂ ਕਿ ਮਾਲਕ ਦੀ ਦਇਆ-ਮਿਹਰ, ਰਹਿਮਤ ਤੁਹਾਡੇ ’ਤੇ ਮੋਹਲੇਧਾਰ ਵਰਸਦੀ ਹੋਈ ਤੁਹਾਨੂੰ ਮਹਿਸੂਸ ਹੋਵੇ, ਤੁਹਾਨੂੰ ਨਜ਼ਰ ਆਵੇ ਆਪ ਜੀ ਫ਼ਰਮਾਉਦੇ ਹਨ ਕਿ ਕਦੇ ਵੀ ਗ਼ਲਤੀਆਂ ਨਾ ਕਰੋ, ਬਚਨਾਂ ’ਤੇ ਰਹਿ ਕੇ ਅੱਗੇ ਵਧਦੇ ਜਾਓ, ਯਕੀਨਨ ਇੱਕ ਦਿਨ ਮੰਜ਼ਿਲ ਮਿਲੇਗੀ ਅਤੇ ਮਾਲਕ ਦੀਆਂ ਖੁਸ਼ੀਆਂ ਨਾਲ ਤੁਸੀਂ ਅੰਦਰੋਂ-ਬਾਹਰੋਂ ਮਾਲਾਮਾਲ ਜ਼ਰੂਰ ਹੋ ਜਾਵੋਗੇ।।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ














