ਵਕਫ ਬੋਰਡ ਦਾ ਮੁਲਾਜ਼ਮ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ
(ਰਜਨੀਸ਼ ਰਵੀ) ਫਾਜ਼ਿਲਕਾ। ਵਿਜੀਲੈਸ ਫਾਜਿਲਕਾ ਦੀ ਟੀਮ ਨੇ ਸੁਰਜੀਤ ਸਿੰਘ ਵਾਸੀ ਮਹਾਲਮ ਤਹਿ ਜਲਾਲਾਬਾਦ ਦੀ ਸ਼ਿਕਾਇਤ ’ਤੇ ਵਕਫ਼ ਬੋਰਡ ਫਾਜ਼ਿਲਕਾ ਦੇ ਕਰਮਚਾਰੀ ਨਾਜ਼ਰ ਅਲੀ ਅਤੇ ਪ੍ਰਾਈਵੇਟ ਵਿਅਕਤੀ ਇੰਦਰਜੀਤ ਸ਼ਰਮਾ ਨੂੰ 10000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ,
ਇਨ੍ਹਾਂ ਨੂੰ ਸਰਕਾਰੀ ਗਵਾਹ ਪਿ੍ਰੰਸੀਪਲ ਪਰਵਿੰਦਰ ਕੁਮਾਰ ਤੇ ਜੇਈ ਭੋਲਾ ਸਿੰਘ ਦੀ ਹਾਜ਼ਰੀ ਵਿੱਚ ਕਾਬੂ ਕੀਤਾ ਸੁਰਜੀਤ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਉਕਤ ਕਰਮਚਾਰੀ ਉਸਦੀ ਕਬਜ਼ੇ ਵਾਲੀ ਵਕਫ਼ ਬੋਰਡ ਦੀ ਦੋ ਕਨਾਲ ਜਗ੍ਹਾ ਨੂੰ ਉਸਦੇ ਨਾਮ ਪੱਕਾ ਕਰਨ ਲਈ 60000 ਰੁਪਏ ਰਿਸ਼ਵਤ ਦੀ ਮੰਗ ਕਰ ਰਹੇ ਸਨ ਇਸ ਮੌਕੇ ਵਿਜੀਲੈਸ ਦੇ ਇੰਸਪੈਕਟਰ ਸਤਪ੍ਰੇਮ ਸਿੰਘ,ਐਸ.ਆਈ ਮਸ਼ਿੰਦਰ ਸਿੰਘ,ਕਸ਼ਮੀਰ ਸਿੰਘ,ਪਰਮਜੀਤ, ਕ੍ਰਿਸ਼ਨ ਲਾਲ,ਮਨਦੀਪ ਬਰਾੜ,ਜੇਠਾ ਰਾਮ,ਜਸਵੀਰ ਸਿੰਘ ਆਦਿ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।