ਦਿੱਲੀ-ਐਨਸੀਆਰ ‘ਚ 10-15 ਦਿਨ ਦੀ ਦੇਰੀ
ਤਿਰੂਵਨੰਤਪੁਰਮ | ਗਰਮੀ ਤੋਂ ਪ੍ਰੇਸ਼ਾਨ ਦੇਸ਼ਵਾਸੀਆਂ ਲਈ ਚੰਗੀ ਖਬਰ ਹੈ ਇੱਕ ਹਫ਼ਤੇ ਦੀ ਦੇਰੀ ਤੋਂ ਮਾਨਸੂਨ ਅੱਜ ਕੇਰਲ ਦੇ ਸਮੁੰਦਰੀ ਤਟ ਨਾਲ ਟਕਰਾਇਆ ਕੇਰਲ ‘ਚ ਇੱਕ ਹਫ਼ਤੇ ਦੀ ਦੇਰੀ ਤੋਂ ਬਾਅਦ ਅੱਜ ਦੱਖਣੀ-ਪੱਛਮੀ ਮਾਨਸੂਨ ਨੇ ਦਸਤਕ ਦੇ ਦਿੱਤੀ ਮੌਸਮ ਵਿਭਾਗ ਨੇ ਇੱਥੇ ਇੱਕ ਨੋਟਿਸ ਜਾਰੀ ਕਰਕੇ ਮਾਨਸੂਨ ਦੇ ਕੇਰਲ ਪਹੁੰਚਣ ਦੀ ਪੁਸ਼ਟੀ ਕੀਤੀ ਨੋਟਿਸ ਅਨੁਸਾਰ ਕੇਰਲ ਤੇ ਲਕਸ਼ਦੀਪ ‘ਚ ਕਿਸੇ ਨੂੰ ਵੀ ਸਮੁੰਦਰ ‘ਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ
ਦੱਖਣੀ-ਪੱਛਮੀ ਅਰਬ ਸਾਗਰ, ਲਕਸ਼ਦੀਪ, ਮਾਲਦੀਵ ਖੇਤਰ, ਦੱਖਣ-ਪੂਰਬ ਅਰਬ ਸਾਗਰ ਤੇ ਮੰਨਾਰ ਦੀ ਖਾੜੀ ਦੇ ਉੱਪਰ 35-45 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾ ਚੱਲਣ ਦੀ ਸੰਭਾਵਨਾ ਹੈ ਕੇਰਲ ਆਫਤਾ ਪ੍ਰਬੰਧਨ ਅਥਾਰਟੀਕਰਨ (ਕੇਡੀਐਮਏ) ਅਨੁਸਾਰ ਦੱਖਣੀ-ਪੱਛਮੀ ਮਾਨਸੂਨ ਦੇ ਪਹੁੰਚਣ ਦੇ ਮੱਦੇਨਜ਼ਰ ਸੂਬੇ ਦੇ ਵੱਖ-ਵੱਖ ਜ਼ਿਲ੍ਹਆਂ ‘ਚ 9 ਤੋਂ 11 ਮਈ ਤੱਕ ਰੇਡ ਤੇ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਸੂਬੇ ਦੇ ਕੁਝ ਹਿੱਸਿਆਂ ‘ਚ 115-204.5 ਮਿਲੀਮੀਟਰ ਤੱਕ ਮੀਂਹ ਪੈਣ ਦਾ ਅਨੁਮਾਨ ਪ੍ਰਗਟਾਇਆ ਹੈ ਤ੍ਰਿਸ਼ੂਰ ‘ਚ 10 ਜੂਨ ਲਈ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਜਦੋਂਕਿ ਏਨਾਕੁਰਨਮ, ਮੁਲਪਪੁਰਮ ਤੇ ਕੋਝੀਕੋਡ ਜ਼ਿਲ੍ਹੇ ‘ਚ 11 ਜੂਨ ਲਈ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਇਸ ਤੋਂ ਇਲਾਵਾ ਤਿਰੂਵਨਤਪੁਰਮ, ਕੋਲਮ, ਅਲਾਪੁਝਾ, ਏਨਾਕੁਰਲਮ ਤੇ ਤ੍ਰਿਸ਼ੂਰ ‘ਚ 9 ਜੂਨ ਲਈ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਹਾਲਾਂਕਿ, ਰਾਜਸਥਾਨ, ਮੱਧ ਪ੍ਰਦੇਸ਼ ਤੇ ਵਿਦਰਭ ‘ਚ ਅਗਲੇ ਚਾਰ-ਪੰਜ ਦਿਨਾਂ ਤੱਕ ਲੂ ਦੀ ਸਥਿਤੀ ਬਣੀ ਰਹਿ ਸਕਦੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।