ਫ਼ਾਜ਼ਿਲਕਾ ਦੇ ਸਰਕਾਰੀ ਸਕੂਲ ਪੜ੍ਹਾਈ ਤੇ ਦਿੱਖ ਪੱਖੋਂ ਬਣੇ ਚਾਨਣ ਮੁਨਾਰੇ

Fazilka, Government, Education, Impaired, Publications

ਪੰਜਾਬ ਦੇ ਸਰਕਾਰੀ ਸਕੂਲਾਂ ਦੇ ਨਤੀਜੇ ਵੀ ਇਸ ਵਾਰ ਚੰਗੇ ਰਹੇ ਹਨ

ਫ਼ਾਜ਼ਿਲਕਾ (ਰਜਨੀਸ਼ ਰਵੀ) | ਸਰਹੱਦੀ ਜ਼ਿਲ੍ਹੇ ਫ਼ਾਜ਼ਿਲਕਾ ਦੇ ਸਰਕਾਰੀ ਸਕੂਲ ਪੜ੍ਹਾਈ ਅਤੇ ਸੁੰਦਰ ਦਿੱਖ ਪੱਖੋਂ ਸੂਬੇ ਲਈ ਚਾਨਣ ਮੁਨਾਰੇ ਬਣ ਗਏ ਹਨ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਨੇ ਹਾਲ ਹੀ ਵਿੱਚ ਆਏ ਚੰਗੇ ਨਤੀਜਿਆਂ ਨਾਲ ਜਿਥੇ ਚੰਗਾ ਨਾਮਣਾ ਖੱਟਿਆ ਹੈ, ਉਥੇ ਆਪਣੀ ਵਿਲੱਖਣ ਦਿੱਖ ਤੇ ਸੁੰਦਰ ਇਮਾਰਤ ਨਾਲ ਫ਼ਾਜ਼ਿਲਕਾ ਜ਼ਿਲ੍ਹੇ ਨੂੰ ਨਵੀਂ ਪਛਾਣ ਦਿੱਤੀ ਹੈ
ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਅਧਿਆਪਕਾਂ ਦੀ ਮਿਹਨਤ ਸਦਕਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ‘ਚ ਚੰਗੇ ਅੰਕ ਆਉਣ ਸਦਕਾ ਕਰਵਾਏ ਗਏ ਸਨਮਾਨ ਸਮਾਰੋਹ ਵਿੱਚ ਸਿੱਖਿਆ ਮੰਤਰੀ ਸ਼੍ਰੀ ਓ.ਪੀ. ਸੋਨੀ ਵੱਲੋਂ ਫ਼ਾਜ਼ਿਲਕਾ ਜ਼ਿਲ੍ਹੇ ਦੇ 39 ਪਿੰ੍ਰਸੀਪਲਾਂ ਅਤੇ 29 ਮੁੱਖ ਅਧਿਆਪਕਾਂ ਸਣੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਸ. ਕੁਲਵੰਤ ਸਿੰਘ, ਪ੍ਰਿੰਸੀਪਲ ਡਾਇਟ ਸ਼੍ਰੀ ਰਾਜ ਕੁਮਾਰ, ਇੰਚਾਰਜ (ਸਿੱਖਿਆ ਸੁਧਾਰ ਟੀਮ) ਸ਼੍ਰੀ ਵਿਪਨ ਕਟਾਰੀਆ, ਜ਼ਿਲ੍ਹਾ ਮੈਂਟਰ (ਵਿਗਿਆਨ) ਸ਼੍ਰੀ ਨਰੇਸ਼ ਕੁਮਾਰ, ਜ਼ਿਲ੍ਹਾ ਮੈਂਟਰ (ਗਣਿਤ) ਅਸ਼ੋਕ ਕੁਮਾਰ ਅਤੇ ਜ਼ਿਲ੍ਹਾ ਮੈਂਟਰ (ਅੰਗਰੇਜ਼ੀ) ਸ਼੍ਰੀ ਗੌਤਮ ਗੌੜ, ਜ਼ਿਲ੍ਹਾ ਨੋਡਲ ਅਫ਼ਸਰ ਸੁਸ਼ੀਲ ਨਾਥ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਨੇ ਕਿਹਾ ਕਿ ਭਾਰਤ-ਪਾਕਿ ਕੌਮਾਂਤਰੀ ਸਰਹੱਦ ‘ਤੇ ਪੈਂਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਸਰਕਾਰੀ ਸਕੂਲਾਂ ਤੋਂ ਸੂਬੇ ਦੇ ਹੋਰਨਾਂ ਸਕੂਲਾਂ ਨੂੰ ਵੀ ਸਿੱਖਣ ਦੀ ਲੋੜ ਹੈ ਤਾਂ ਜੋ ਵਿੱਦਿਆ ਦੇ ਖੇਤਰ ਵਿੱਚ ਸੂਬੇ ਦਾ ਨਾਂਅ ਚਮਕਾਇਆ ਜਾ ਸਕੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।