ਨਵੀਂ ਦਿੱਲੀ, (ਏਜੰਸੀ)। ਹੁਣ ਜਿਨ੍ਹਾਂ ਯਾਤਰਾਂ ਕੋਲ ਰੇਲਵੇ ਦੀ ਈ-ਟਿਕਟ ਹੋਵੇਗੀ ਅਤੇ ਉਨ੍ਹਾਂ ਦਾ ਨਾਂਅ ਵੇਟਿੰਗ ਲਿਸਟ ‘ਚ ਹੋਣ ਦੇ ਬਾਵਜੂਦ ਉਹ ਯਾਤਰਾ ਕਰ ਸਕਣਗੇ। ਇੱਕ ਤਰ੍ਹਾਂ ਨਾਲ ਵੇਟਿੰਗ ਈ-ਟਿਕਟ ਯਾਤਰੀਆਂ ਨੂੰ ਵੱਡੀ ਰਾਹਤ ਮਿਲਣ ਵਾਲੀ ਹੈ ਰੇਲਵੇ ਦੇ ਇੱਕ ਮਾਮਲੇ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਇਹ ਅਹਿਮ ਫੈਸਲਾ ਦਿੱਤਾ ਹੈ, ਜਿਸ ਤਹਿਤ ਜੇਕਰ ਕਿਸੇ ਵੀ ਰੇਲ ਯਾਤਰੀ ਕੋਲ ਈ-ਟਿਕਟ ਅਤੇ ਉਸ ਦਾ ਨਾਂਅ ਵੇਟਿੰਗ ਲਿਸਟ ‘ਚ ਸ਼ਾਮਲ ਹੈ, ਤਾਂ ਉਨ੍ਹਾਂ ਨੂੰ ਵੀ ਟ੍ਰੇਨ ‘ਚ ਯਾਤਰਾ ਕਰਨ ਦਾ ਮੌਕਾ ਮਿਲ ਸਕਦਾ ਹੈ।
ਹਾਲਾਂਕਿ ਅਦਾਲਤ ਦੇ ਇਸ ਫੈਸਲੇ ‘ਤੇ ਰੇਲਵੇ ਦਾ ਕੋਈ ਬਿਆਨ ਨਹੀਂ ਆਇਆ ਹੈ। ਦਰਅਸਲ ਸਾਲ 2014 ‘ਚ ਦਾਇਰ ਇੱਕ ਪਟੀਸ਼ਨ ਦੇ ਜਵਾਬ ‘ਚ ਦਿੱਲੀ ਹਾਈ ਕੋਰਟ ਨੇ ਆਪਣੇ ਫੈਸਲੇ ‘ਚ ਕਿਹਾ ਸੀ ਕਿ ਕਾਊਂਟਰ ਟਿਕਟ ਧਾਰਕਾਂ ਵਾਂਗ ਵੇਟਿੰਗ ਵਾਲੇ ਈ-ਟਿਕਟ ਵਾਲਿਆਂ ਦੀ ਵੀ ਟਿਕਟ ਕੈਂਸਲ ਨਹੀਂ ਹੋਣੀ ਚਾਹੀਦੀ। ਹਾਈ ਕੋਰਟ ਦੇ ਇਸ ਫੈਸਲੇ ਖਿਲਾਫ਼ ਰੇਲਵੇ ਨੇ ਸੁਪਰੀਮ ਕੋਰਟ ‘ਚ ਇੱਕ ਪਟੀਸ਼ਨ ਦਾਇਰ ਕੀਤੀ ਸੀ। ਅਖਬਾਰ ‘ਨਵਭਾਰਤ ਟਾਈਮਜ਼’ ਅਨੁਸਾਰ ਹੁਣ ਸੁਪਰੀਮ ਕੋਰਟ ਨੇ ਇਹ ਖਾਰਜ ਕਰ ਦਿੱਤਾ ਹੈ।
ਸੁਪਰੀਮ ਕੋਰਟ ਨੇ ਫੈਸਲੇ ‘ਚ ਰੇਲਵੇ ਨੂੰ ਇਹ ਵੀ ਆਦੇਸ਼ ਦਿੱਤਾ ਹੈ ਕਿ ਉਹ ਜਲਦ ਤੋਂ ਜਲਦ ਇੱਕ ਅਜਿਹੀ ਸਕੀਮ ਲਾਗੂ ਕਰੇ, ਜਿਸ ਨਾਲ ਕਿ ਇਹ ਯਕੀਨੀ ਕੀਤਾ ਜਾ ਸਕਦੇ ਕਿ ਫਰਜ਼ੀ ਨਾਆਂ ਨਾਲ ਟਿਕਟ ਬੁੱਕ ਕਰਵਾਉਣ ਵਾਲੇ ਏਜੰਟਾਂ ‘ਤੇ ਰੋਕ ਲਾਈ ਜਾ ਸਕੇ, ਜਿਸ ਨਾਲ ਕਿ ਬਾਅਦ ‘ਚ ਇਹ ਈ-ਟਿਕਟ ਜ਼ਰੀਏ ਇਹ ਸੀਟਾਂ ਵੇਟਿੰਗ ਲਿਸਟ ਵਾਲੇ ਯਾਤਰੀਆਂ ਨੂੰ ਬਾਅਦ ‘ਚ ਜ਼ਿਆਦਾ ਪੈਸੇ ‘ਚ ਵੇਚੀ ਜਾ ਸਕੇ।