Lok Sabha Election 2024: 13 ਸੂਬਿਆਂ ਦੀਆਂ 88 ਸੀਟਾਂ ’ਤੇ ਵੋਟਿੰਗ ਜਾਰੀ, ਵੇਖੋ VIDEO

Lok Sabha Election 2024

9 ਵਜੇ ਤੱਕ ਤ੍ਰਿਪੁਰਾ ’ਚ ਸਭ ਤੋਂ ਜ਼ਿਆਦਾ 17 ਫੀਸਦੀ ਵੋਟਿੰਗ | Lok Sabha Election 2024

ਨਵੀਂ ਦਿੱਲੀ (ਏਜੰਸੀ)। 18ਵੀਂ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਲਈ 13 ਸੂੁਬਿਆਂ ਤੇ ਕੇਂਦਰ ਸ਼ਾਤਸ ਪ੍ਰਦੇਸ਼ਾਂ ਦੀਆਂ 88 ਸੀਟਾਂ ’ਤੇ ਵੋਟਿੰਗ ਲਗਾਤਾਰ ਜਾਰੀ ਹੈ। ਇਹ ਵੋਟਿੰਗ ਸ਼ਾਮ 6 ਵਜੇ ਸਮਾਪਤ ਹੋਵੇਗੀ। ਸਭ ਤੋਂ ਜ਼ਿਆਦਾ ਵੋਟਿੰਗ ਤ੍ਰਿਪੁਰਾ ’ਚ ਲਗਭਗ 17 ਫੀਸਦੀ ਤੇ ਮਹਾਰਾਸ਼ਟਰ ’ਚ ਸਭ ਤੋਂ ਘੱਟ 7.45 ਫੀਸਦੀ ਵੋਟਿੰਗ ਹੋਈ ਹੈ। ਤ੍ਰਿਣਮੂਲ ਕਾਂਗਰਸ ਨੇ ਦੋਸ਼ ਲਾਇਆ ਕਿ ਕੇਂਦਰੀ ਬਲ ਬੰਗਾਲ ਦੀਆਂ ਦੋ ਲੋਕ ਸਭਾ ਸੀਟਾਂ ਬਲੂਰਘਾਟ ਤੇ ਰਾਏਗੰਜ ’ਚ ਔਰਤਾਂ ਨੂੰ ਵੋਟ ਪਾਉਣ ਤੋਂ ਰੋਕ ਰਹੇ ਹਨ। ਬਲੂਰਘਾਟ ’ਚ ਬੰਗਾਲ ਭਾਜਪਾ ਪ੍ਰਧਾਨ ਸ਼ੁਕਾਂਤ ਮਜੂਮਦਾਰ ਤੇ ਤ੍ਰਿਣਮੂਲ ਵਰਕਰਾਂ ਵਿਚਕਾਰ ਝੜਪ ਵੀ ਹੋਈ ਹੈ। ਦੂਜੇ ਪੜਾਅ ’ਚ ਲੋਕ ਸਭਾ ਸਪੀਕਰ ਓਮ ਬਿਰਲਾ, 5 ਕੇਂਦਰੀ ਮੰਤਰੀ, 2 ਸਾਬਕਾ ਮੁੱਖ ਮੰਤਰੀ ਤੇ 3 ਫਿਲਮੀ ਸਿਤਾਰੇ ਚੋਣ ਮੈਦਾਨ ’ਚ ਹਨ। (Lok Sabha Election 2024)

ਇਸ ਤੋਂ ਇਲਾਵਾ ਰਾਹੁਲ ਗਾਂਧੀ, ਸ਼ਸੀ ਥਰੂਰ ਤੇ ਹੇਮਾ ਮਾਲਿਨੀ ਦੀਆਂ ਸੀਟਾਂ ’ਤੇ ਵੀ ਵੋਟਿੰਗ ਹੋ ਰਹੀ ਹੈ। ਬਾਹਰੀ ਮਣੀਪੁਰ ਦੇ ਕੁਝ ਹਿੱਸਿਆਂ ’ਚ ਅੱਜ ਮੁੜ ਵੋਟਿੰਗ ਹੋ ਰਹੀ ਹੈ। ਚੋਣ ਕਮਿਸ਼ਨ ਨੇ ਇਸ ਸੀਟ ਲਈ ਦੋ ਪੜਾਵਾਂ ’ਚ ਚੋਣਾਂ ਦਾ ਐਲਾਨ ਕੀਤਾ ਸੀ। 2019 ’ਚ, ਭਾਜਪਾ ਨੇ ਦੂਜੇ ਪੜਾਅ ’ਚ ਸਭ ਤੋਂ ਜ਼ਿਆਦਾ 50 ਸੀਟਾਂ ਜਿੱਤੀਆਂ ਤੇ ਐਨਡੀਏ ਸਹਿਯੋਗੀਆਂ ਨੇ 8 ਸੀਟਾਂ ਜਿੱਤੀਆਂ। ਕਾਂਗਰਸ ਨੇ 21 ਸੀਟਾਂ ਆਪਣੇ ਨਾਂਅ ਕੀਤੀਆਂ ਸਨ। ਬਾਕੀਆਂ ਨੂੰ 9 ਸੀਟਾਂ ਮਿਲੀਆਂ ਸਨ। ਚੋਣ ਕਮਿਸ਼ਨ ਮੁਤਾਬਕ ਦੂਜੇ ਪੜਾਅ ’ਚ 1,198 ਉਮੀਦਵਾਰ ਮੈਦਾਨ ’ਚ ਹਨ। ਇਨ੍ਹਾਂ ’ਚੋਂ 1,097 ਪੁਰਸ਼ ਅਤੇ 100 ਮਹਿਲਾ ਉਮੀਦਵਾਰ ਹਨ। ਇੱਕ ਉਮੀਦਵਾਰ ਤੀਜੇ ਲਿੰਗ ਤੋਂ ਹੈ। ਇਸ ਤੋਂ ਪਹਿਲਾਂ 19 ਅਪਰੈਲ ਨੂੰ ਪਹਿਲੇ ਪੜਾਅ ’ਚ 102 ਸੀਟਾਂ ’ਤੇ ਵੋਟਿੰਗ ਹੋਈ ਸੀ। ਅੱਜ ਤੋਂ ਬਾਅਦ 5 ਗੇੜ ਦੀ ਵੋਟਿੰਗ 1 ਜੂਨ ਤੱਕ ਖਤਮ ਹੋ ਜਾਵੇਗੀ। ਇਸ ਤੋਂ ਬਾਅਦ 4 ਜੂਨ ਨੂੰ ਵੋਟਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। (Lok Sabha Election 2024)

ਅੱਜ ਜਨਤਾ ਦੇ ਫਤਵੇ ਦੀ ਵਾਰੀ…

  • ਦੂਜੇ ਗੇੜ ਦੀਆਂ 88 ਸੀਟਾਂ ’ਤੇ ਵੋਟਰਾਂ ਨੂੰ ਖਿੱਚਣ ਲਈ ਸਿਆਸਤਦਾਨਾਂ ਨੇ ਖੂਬ ਲਾਇਆ ਜ਼ੋਰ
  • 88 ਸੀਟਾਂ ’ਤੇ ਵੋਟਰਾਂ ਨੂੰ ਲੁਭਾਉਣ ਲਈ ਸਿਆਸਤਦਾਨਾਂ ਨੇ ਖੂਬ ਲਾਇਆ ਜ਼ੋਰ
  • ਬਸਪਾ ਉਮੀਦਵਾਰ ਦੀ ਮੌਤ ਕਾਰਨ ਮੱਧ ਪ੍ਰਦੇਸ਼ ਦੀ ਬੈਤੂਲ ਸੀਟ ’ਤੇ ਹੁਣ ਤੀਜੇ ਗੇੜ ’ਚ ਹੋਵੇਗੀ ਵੋਟਿੰਗ

ਨਵੀਂ ਦਿੱਲੀ (ਸੱਚ ਕਹੂੰ ਟੀਮ)। ਲੋਕ ਸਭਾ ਚੋਣਾਂ ਦੇ ਦੂਜੇ ਗੇੜ ’ਚ ਸ਼ੁੱਕਰਵਾਰ ਨੂੰ 12 ਸੂਬਿਆਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 88 ਸੀਟਾਂ ’ਤੇ ਲੋਕ ਆਪਣੀ ਵੋਟ ਦੀ ਵਰਤੋਂ ਕਰਨਗੇ। ਦੂਜੇ ਗੇੜ ’ਚ ਕਾਂਗਰਸ ਆਗੂ ਰਾਹੁਲ ਗਾਂਧੀ, ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ, ਗਜੇਂਦਰ ਸਿੰਘ ਸ਼ੇਖਾਵਤ, ਲੋਕ ਸਭਾ ਸਪੀਕਰ ਓਮ ਬਿਰਲਾ, ਅਭਿਨੇਤਰੀ ਹੇਮਾ ਮਾਲਿਨੀ ਅਤੇ ਅਰੁਣ ਗੋਵਿਲ ਸਮੇਤ 1,206 ਉਮੀਦਵਾਰ ਮੈਦਾਨ ’ਚ ਹਨ। ਇਸ ਪੜਾਅ ’ਚ ਰਾਜਸਥਾਨ ਦੀਆਂ 13 ਸੀਟਾਂ ’ਤੇ ਵੋਟਿੰਗ ਨਾਲ ਸਾਰੀਆਂ ਸੀਟਾਂ ਲਈ ਚੋਣ ਪ੍ਰਕਿਰਿਆ ਪੂਰੀ ਹੋ ਜਾਵੇਗੀ। ਪਹਿਲੇ ਪੜਾਅ ’ਚ ਸੂਬੇ ਦੀਆਂ 12 ਸੀਟਾਂ ’ਤੇ ਵੋਟਿੰਗ ਹੋਈ। ਪਹਿਲੇ ਗੇੜ ਦੀ ਤਰ੍ਹਾਂ ਮੱਧ ਪ੍ਰਦੇਸ਼ ’ਚ ਦੂਜੇ ਗੇੜ ’ਚ 6 ਸੀਟਾਂ ’ਤੇ ਵੋਟਿੰਗ ਹੋਵੇਗੀ। ਸੂਬੇ ਦੀ ਬੈਤੂਲ ਸੀਟ ’ਤੇ ਬਸਪਾ ਉਮੀਦਵਾਰ ਅਸ਼ੋਕ ਭਲਾਵੀ ਦੀ ਮੌਤ ਹੋ ਜਾਣ ਕਾਰਨ ਹੁਣ ਤੀਜੇ ਗੇੜ (7 ਮਈ) ’ਚ ਵੋਟਿੰਗ ਹੋਵੇਗੀ। (Lok Sabha Election 2024)

ਇਨ੍ਹਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ | Lok Sabha Election 2024

  • ਰਾਹੁਲ ਗਾਂਧੀ, ਵਾਇਨਾਡ (ਕੇਰਲ)
  • ਓਮ ਬਿਰਲਾ, ਕੋਟਾ (ਰਾਜ.)
  • ਗਜੇਂਦਰ ਸ਼ੇਖਾਵਤ, ਜੋਧਪੁਰ (ਰਾਜ.)
  • ਸੀਪੀ ਜੋਸ਼ੀ, ਭੀਲਵਾੜਾ (ਰਾਜ.)
  • ਸ਼ਸ਼ੀ ਥਰੂਰ, ਤਿਰੂਵਨੰਤਪੁਰਮ (ਕੇਰਲਾ)
  • ਵੈਭਵ ਗਹਿਲੋਤ, ਜਾਲੌਰ (ਰਾਜ.)
  • ਭੁਪੇਸ਼ ਬਘੇਲ, ਰਾਜਨਾਂਦਗਾਓਂ

(ਛੱਤੀਸਗੜ੍ਹ) | Lok Sabha Election 2024

  1. ਹੇਮਾ ਮਾਲਿਨੀ, ਮਥੁਰਾ (ਯੂਪੀ)
  2. ਅਰੁਣ ਗੋਇਲ, ਮੇਰਠ (ਯੂਪੀ)
  3. ਪੱਪੂ ਯਾਦਵ, ਪੂਰਨੀਆ (ਬਿਹਾਰ)

ਕਿਹੜੀ ਪਾਰਟੀ ਤੋਂ ਕਿੰਨੇ ਉਮੀਦਵਾਰ ਮੈਦਾਨ ’ਚ?

  • ਭਾਜਪਾ: 69
  • ਕਾਂਗਰਸ: 68
  • ਸੀਪੀਆਈ: 5
  • ਜੇਡੀਯੂ: 5
  • ਐੱਸਪੀ: 4
  • ਸ਼ਿਵ ਸੈਨਾ ਊਧਵ ਧੜਾ: 4

ਇਨ੍ਹਾਂ ’ਤੇ ਵੀ ਮਾਰੋ ਨਜ਼ਰ | Lok Sabha Election 2024

  1. 250 ਉਮੀਦਵਾਰਾਂ ਖਿਲਾਫ ਅਪਰਾਧਿਕ ਮਾਮਲਾ
  2. 390 ਉਮੀਦਵਾਰ ਕਰੋੜਪਤੀ
  3. 6 ਉਮੀਦਵਾਰਾਂ ਦੀ ਕੋਈ ਜਾਇਦਾਦ ਨਹੀਂ
  4. ਤਿੰਨਾਂ ਕੋਲ 500 ਤੋਂ 1,000 ਰੁਪਏ ਦੀ ਜਾਇਦਾਦ