ਫਗਵਾੜਾ ‘ਚ ਤਕਨੀਕੀ ਖਰਾਬੀ ਕਰਕੇ ਵੋਟਿੰਗ ਦੇਰੀ ਨਾਲ ਹੋਈ ਸ਼ੁਰੂ

Voting, Delays, Technical, Malfunction, Phagwara

ਫਗਵਾੜਾ। ਪੰਜਾਬ ‘ਚ ਅੱਜ ਚਾਰ ਸੀਟਾਂ ‘ਤੇ ਹੋ ਰਹੀਆਂ ਜ਼ਿਮਨੀ ਚੋਣਾਂ ਦਾ ਕੰਮ ਸਵੇਰ ਤੋਂ ਲਗਾਤਾਰ ਜਾਰੀ ਹੈ। ਲੋਕ ਵੋਟ ਦੇ ਹੱਕ ਦੀ ਵਰਤੋਂ ਕਰਨ ਦੇ ਲਈ ਪੋਲਿੰਗ ਬੂਥਾਂ ‘ਤੇ ਪਹੁੰਚ ਰਹੇ ਹਨ। ਫਗਵਾੜਾ ਦੇ ਬੂਥ ਨੰਬਰ 136 ‘ਚ ਕਰੀਬ 16 ਮਿੰਟ ਦੀ ਦੇਰੀ ਨਾਲ ਵੋਟਿੰਗ ਦਾ ਸ਼ੁਰੂ ਹੋਇਆ। ਦੱਸਿਆ ਜਾ ਰਿਹਾ ਹੈ ਕਿ ਈ. ਵੀ. ਐੱਮ. ਮਸ਼ੀਨ ‘ਚ ਤਕਨੀਕੀ ਖਰਾਬੀ ਆਉਣ ਕਰਕੇ ਥੋੜ੍ਹੀ ਦੇਰ ਨਾਲ ਵੋਟਿੰਗ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ। ਇੰਚਾਰਜ ਤਰਨਜੀਤ ਸਿੰਘ ਦੀ ਹਾਜ਼ਰੀ ‘ਚ ਈ. ਵੀ. ਐੱਮ. ਨੂੰ ਠੀਕ ਕੀਤਾ ਗਿਆ ਅਤੇ ਬਾਅਦ ਵੋਟਿੰਗ ਦਾ ਕੰਮ ਸ਼ੁਰੂ ਹੋਇਆ। ਦੇਰੀ ਨਾਲ ਵੋਟਿੰਗ ਸ਼ੁਰੂ ਹੋਣ ‘ਤੇ ਇਕ ਵੋਟਰ ਤਰਲੋਚਨ ਸਿੰਘ ਵੱਲੋਂ ਨਾਰਾਜ਼ਗੀ ਜ਼ਾਹਰ ਕੀਤੀ ਗਈ ਹੈ। ਪੰਜਾਬ ‘ਚ ਕੁੱਲ 33 ਉਮੀਦਵਾਰ ਜ਼ਿਮਨੀ ਚੋਣਾਂ ‘ਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਨ੍ਹਾਂ ਚੋਣਾਂ ਦੇ ਨਤੀਜੇ 24 ਤਰੀਕ ਨੂੰ ਐਲਾਨੇ ਜਾਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here