Ludhiana Municipal Corporation Elections: ਲੁਧਿਆਣਾ ਨਗਰ ਨਿਗਮ ’ਚ ਵੋਟਿੰਗ ਜਾਰੀ, ਪੋਲਿੰਗ ਬੂਥਾਂ ’ਤੇ ਠੰਢ ਦਾ ਅਸਰ

Ludhiana Municipal Corporation Elections
Ludhiana Municipal Corporation Elections: ਲੁਧਿਆਣਾ ਨਗਰ ਨਿਗਮ ’ਚ ਵੋਟਿੰਗ ਜਾਰੀ, ਪੋਲਿੰਗ ਬੂਥਾਂ ’ਤੇ ਠੰਢ ਦਾ ਅਸਰ

Ludhiana Municipal Corporation Elections: ਲੁਧਿਆਣਾ (ਜਸਵੀਰ ਗਹਿਲ)। ਲੁਧਿਆਣਾ ਨਗਰ ਨਿਗਮ ਦੇ ਲਈ ਵੋਟਾਂ ਪੈਣ ਦਾ ਕੰਮ ਸਵੇਰੇ 7 ਵਜੇ ਸ਼ੁਰੂ ਹੋ ਗਿਆ ਹੈ। ਹਰ ਪੋਲਿੰਗ ਬੂਥ ’ਤੇ ਠੰਢ ਦਾ ਅਸਰ ਸਾਫ ਦਿਖਾਈ ਦੇ ਰਿਹਾ ਹੈ। ਹਰ ਪੋਲਿੰਗ ਬੂਥ ’ਤੇ ਵੋਟਰਾਂ ਦੀ ਗਿਣਤੀ ਫਿਲਹਾਲ ਬਹੁਤ ਘੱਟ ਹੈ। ਇੱਕਾ-ਦੁੱਕਾ ਵੋਟਰ ਆਪਣੀ ਵੋਟ ਪਾਉਣ ਲਈ ਆ ਰਹੇ ਹਨ।

ਠੰਢ ਹੋਣ ਕਰਕੇ ਕਿਧਰੇ ਵੀ ਵੋਟਰਾਂ ਦੀਆਂ ਲਾਈਨਾਂ ਲੱਗੀਆਂ ਨਜ਼ਰ ਨਹੀਂ ਆ ਰਹੀਆਂ। ਇਸ ਦੌਰਾਨ ਚੋਣ ਅਮਲਾ ਤੇ ਪੁਲਿਸ ਪ੍ਰਸ਼ਾਸਨ ਪੂਰੀ ਮੁਸਤਾਇਦੀ ਨਾਲ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੈ। ਦੱਸਦ ਦਈਏ ਕਿ ਅੱਜ ਜ਼ਿਲ੍ਹਾ ਲੁਧਿਆਣਾ ਵਿੱਚ ਨਗਰ ਨਿਗਮ ਲੁਧਿਆਣਾ ਤੋਂ ਇਲਾਵਾ ਮਾਛੀਵਾੜਾ, ਸਮਰਾਲਾ, ਮੁੱਲਾਪੁਰ ਦਾਖਾ, ਸਾਹਨੇਵਾਲ ਤੇ ਸਮਰਾਲਾ ਤੋਂ ਬਿਨਾ ਨਗਰ ਪੰਚਾਇਤ ਮਲੋਦ ਲਈ ਵੋਟਿੰਗ ਹੋ ਰਹੀ ਹੈ। Ludhiana Municipal Corporation Elections

Ludhiana Municipal Corporation Elections
Ludhiana Municipal Corporation Elections: ਲੁਧਿਆਣਾ ਨਗਰ ਨਿਗਮ ’ਚ ਵੋਟਿੰਗ ਜਾਰੀ, ਪੋਲਿੰਗ ਬੂਥਾਂ ’ਤੇ ਠੰਢ ਦਾ ਅਸਰ

Read Also : Haryana News: ਸੋਨੀਪਤ ’ਚ ਕਰੋੜਾਂ ਰੁਪਏ ਦੀ ਹੇਰਾਫੇਰੀ ਨੂੰ ਲੈ ਕੇ NIA ਦੀ ਰੇਡ

ਸ਼ਹਿਰੀ ਖੇਤਰਾਂ ਵਿੱਚ ਨਗਰ ਨਿਗਮ ਲੁਧਿਆਣਾ ਤੇ ਵੱਖ-ਵੱਖ ਨਗਰ ਕੌਂਸਲਾਂ ਲਈ ਭਾਵੇਂ ਵੋਟਾਂ ਪੈਣ ਦਾ ਕੰਮ ਫਿਲਹਾਲ ਮੱਠਾ ਚੱਲ ਰਿਹਾ ਹੈ ਪਰ ਪੇਂਡੂ ਖੇਤਰ ਨਾਲ ਸੰਬੰਧਿਤ ਨਗਰ ਪੰਚਾਇਤ ਮਲੋਦ ਵਿਖੇ ਵੋਟਰਾਂ ’ਚ ਵੋਟ ਪਾਉਣ ਨੂੰ ਲੈ ਕੇ ਭਾਰੀ ਉਤਸਾਹ ਨਾਲ ਨਜ਼ਰ ਆ ਰਿਹਾ ਹੈ।

ਵੋਟ ਫੀਸਦੀ ਦੀ ਗੱਲ ਕੀਤੀ ਜਾਵੇ ਤਾਂ ਸਵੇਰੇ 9 ਵਜੇ ਤੱਕ ਨਗਰ ਨਿਗਮ ਲੁਧਿਆਣਾ ’ਚ 5.4 ਫੀਸਦੀ ਪੋਲਿੰਗ ਹੋ ਚੁੱਕੀ ਹੈ। ਜਦਕਿ ਵੱਖ-ਵੱਖ ਨਗਰ ਕੌਂਸਲਾਂ ’ਚ 8 ਫੀਸਦੀ ਤੇ ਮਲੌਦ ਨਗਰ ਪੰਚਾਇਤ ’ਚ ਸਭ ਤੋਂ ਵੱਧ 16.1 ਫੀਸ ਦੀ ਵੋਟ ਭੁਗਤ ਚੁੱਕੀ ਹੈ।