ਸਵੇਰੇ ਦਸ ਵਜੇ ਤੱਕ ਦਸ ਫੀਸਦੀ ਮਤਦਾਨ
ਅਲਵਰ, ਏਜੰਸੀ। ਰਾਜਸਥਾਨ ਦੀ ਅਲਵਰ ਦੀ ਰਾਮਗੜ ਵਿਧਾਨ ਸਭਾ ਸੀਟ ‘ਤੇ ਮਤਦਾਨ ਸਵੇਰੇ ਅੱਠ ਵਜੇ ਸਖਤ ਸੁਰੱਖਿਆ ਵਿਵਸਥਾ ਦਰਮਿਆਨ ਸ਼ੁਰੂ ਹੋਇਆ। ਸਵੇਰੇ ਸਾਰੇ ਮਤਦਾਨ ਕੇਂਦਰਾਂ ‘ਤੇ ਸ਼ਾਂਤੀਪੂਰਵਕ ਵੋਟਿੰਗ ਸ਼ੁਰੂ ਹੋਈ। ਮਤਦਾਨ ਲਈ ਸਖ਼ਤ ਸੁਰੱਖਿਆ ਵਿਵਸਥਾ ਕੀਤੀ ਗਈ ਹੈ ਅਤੇ ਇਸ ਲਈ ਢਾਈ ਹਜ਼ਾਰ ਤੋਂ ਜ਼ਿਆਦਾ ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਹਨ। ਹਾਲਾਂਕਿ ਕੜਾਕੇ ਦੀ ਠੰਢ ਕਾਰਨ ਸਵੇਰੇ ਮਤਦਾਨ ਹੌਲੀ ਰਿਹਾ ਪਰ ਬਾਅਦ ‘ਚ ਮਤਦਾਨ ਕੇਂਦਰਾਂ ‘ਤੇ ਵੋਟਰਾਂ ਦੀਆਂ ਲਾਇਨਾਂ ਲੱਗਣ ਲੱਗੀਆਂ। ਸਵੇਰੇ ਦਸ ਵਜੇ ਤੱਕ ਦਸ ਫੀਸਦੀ ਤੋਂ ਜ਼ਿਆਦਾ ਵੋਟਰਾਂ ਨੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕੀਤੀ।
ਖੇਤਰ ਦੇ 2.35 ਲੱਖ ਤੋਂ ਜ਼ਿਆਦਾ ਵੋਟਰ ਸੱਤਾਧਾਰੀ ਕਾਂਗਰਸ ਉਮੀਦਵਾਰ ਸਾਫੀਆ ਖਾਨ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੁਖਵੰਤ ਸਿੰਘ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਤੋਂ ਜਗਤ ਸਿੰਘ ਸਮੇਤ ਵੀਹ ਉਮੀਦਵਾਰਾਂ ਦੀ ਚੋਣਾਵੀਂ ਕਿਸਮਤ ਦਾ ਫੈਸਲਾ ਕਰਨਗੇ। ਵੋਟਾਂ ਦੀ ਗਿਣਤੀ 31 ਜਨਵਰੀ ਨੂੰ ਕੀਤੀ ਜਾਵੇਗੀ। ਜਿਕਰਯੋਗ ਹੈ ਕਿ ਪਿਛਲੀ ਸੱਤ ਦਸੰਬਰ ਨੂੰ ਹੋਈਆਂ ਪੰਦਰਵੀਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਮਗੜ ਵਿਧਾਨ ਸਭਾ ਸੀਟ ਤੋਂ ਬਸਪਾ ਉਮੀਦਵਾਰ ਲਕਸ਼ਮਣ ਚੌਧਰੀ ਦਾ ਦੇਹਾਂਤ ਹੋਣ ਨਾਲ ਇੱਥੇ ਚੋਣ ਮੁਲਤਵੀ ਕਰ ਦਿੱਤੀ ਗਈ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।