ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਮਤਦਾਨ ਸ਼ੁਰੂ

Voting, Begins, Rajasthan Assembly Elections

ਸਵੇਰੇ ਅੱਠ ਵਜੇ ਸ਼ੁਰੂ ਹੋਈ ਵੋਟਿੰਗ

ਜੈਪੁਰ, ਸੱਚ ਕਹੂੰ ਨਿਊਜ਼। ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਅੱਜ ਸਵੇਰੇ ਅੱਠ ਵਜੇ ਤੋਂ ਸ਼ਾਂਤੀਪੂਰਵਕ ਮਤਦਾਨ ਸ਼ੁਰੂ ਹੋ ਗਿਆ। ਜਾਣਕਾਰੀ ਅਨੁਸਾਰ ਸਭ ਜਗ੍ਹਾ ਸ਼ਾਂਤੀਪੂਰਵਕ ਮਤਦਾਨ ਸ਼ੁਰੂ ਹੋ ਗਿਆ। ਹਾਲਾਂਕਿ ਜੋਧਪੁਰ ‘ਚ ਸਰਦਾਰਪੁਰਾ ਮਤਦਾਨ ਕੇਂਦਰ ‘ਤੇ ਇੱਕ ਈਵੀਐਮ ਮਸ਼ੀਨ ਸ਼ੁਰੂ ਨਾ ਹੋਣ ਦੇ ਸਮਾਚਾਰ ਹਨ ਜਿਸ ਨੂੰ ਛੇਤੀ ਸ਼ੁਰੂ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ। ਮਤਦਾਨ ਸ਼ਾਮ ਪੰਜ ਵਜੇ ਤੱਕ ਕੀਤਾ ਜਾਵੇਗਾ। ਇਸ ਚੋਣ ‘ਚ ਪਹਿਲੀ ਵਾਰ ਵੀਵੀ ਪੈਟ ਮਸ਼ੀਨਾਂ ਦਾ ਉਪਯੋਗ ਕੀਤਾ ਜਾ ਰਿਹਾ ਹੈ।

ਮਤਦਾਨ ਲਈ 51 ਹਜ਼ਾਰ 687 ਕੇਂਦਰ ਬਣਾਏ ਗਏ ਹਨ। ਇਹਨਾਂ ‘ਚ 209 ਆਦਰਸ਼ ਮਤਦਾਨ ਕੇਂਦਰ ਹਨ। ਰਾਜ ਦੇ ਮੁੱਖ ਚੋਣ ਅਧਿਕਾਰੀ ਆਨੰਦ ਕੁਮਾਰ ਅਨੁਸਾਰ ਰਾਜ ‘ਚ ਕੁੱਲ 13 ਹਜ਼ਾਰ 382 ਸੰਵੇਦਨਸ਼ੀਲ ਮਤਦਾਨ ਕੇਂਦਰ ਹਨ ਜਿਹਨਾਂ ‘ਚੋਂ 4 ਹਜ਼ਾਰ 982 ਮਤਦਾਨ ਕੇਂਦਰਾਂ ‘ਤੇ ਮਾਈਕ੍ਰੋ ਆਬਰਵਰ, ਤਿੰਨ ਹਜ਼ਾਰ 948 ਮਤਦਾਨ ਕੇਂਦਰਾਂ ‘ਤੇ ਵੀਡੀਓਗ੍ਰਾਫਰ, ਤਿੰਨ ਹਜ਼ਾਰ 138 ਮਤਦਾਨ ਕੇਂਦਰਾਂ ‘ਤੇ ਵੈਬਕਾਸਟਿੰਗ ਅਤੇ 7 ਹਜ਼ਾਰ 791 ਮਤਦਾਨ ਕੇਂਦਰਾਂ ‘ਤੇ ਸੁਰੱਖਿਆ ਬਲ (ਸੀਏਪੀਐਫ) ਦੀ ਤਾਇਨਾਤੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਰਾਜ ‘ਚ ਕੁੱਲ 387 ਨਾਕੇ ਅਤੇ ਚੈਕ ਪੋਸਟ ਲਗਾਏ ਗਏ ਹਨ। ਇਸ ਤੋਂ ਇਲਾਵਾ 1 ਲੱਖ 44 ਹਜ਼ਾਰ 941 ਪੁਲਿਸ ਜਾਬਤਾ ਤਾਇਨਾਤ ਕੀਤਾ ਗਿਆ ਹੈ ਜਿਸ ‘ਚ 640 ਕੰਪਨੀਆਂ ਕੇਂਦਰੀ ਸੁਰੱਖਿਆ ਬਲ ਦੀਆਂ ਸ਼ਾਮਲ ਹਨ।

ਵਸੁੰਧਰਾ ਤੇ ਪਾਇਲਟ ਨੇ ਪਾਈ ਵੋਟ

ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਅੱਜ ਜਿੱਥੇ ਝਾਲਵਾੜ ਜ਼ਿਲ੍ਹੇ ਦੀ ਝਾਲਰਾਪਾਟਨ ਅਤੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਜੋਧਪੁਰ ‘ਚ ਵੋਟ ਪਈ ਉਥੇ ਕਾਂਗਰਸ ਦੇ ਸੂਬਾ ਪ੍ਰਧਾਨ ਸਚਿਨ ਪਾਇਲਟ ਨੇ ਜੈਪੁਰ ‘ਚ ਵੋਟ ਪਾਈ। ਸ੍ਰੀਮਤੀ ਰਾਜੇ ਨੇ ਝਾਲਰਾਪਾਟਨ ‘ਚ ਮਤਦਾਨ ਕੇਂਦਰ ਗਿਣਤੀ 31ਏ ‘ਤੇ ਆਪਣੀ ਵੋਟ ਪਾਈ। ਇਸ ਮੌਕੇ ਉਹਨਾਂ ਕਿਹਾ ਕਿ ਇਸ ਚੋਣ ‘ਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਤੈਅ ਹੈ ਕਿਉਂਕਿ ਲੋਕ ਵਿਕਾਸ ਨੂੰ ਲੈ ਕੇ ਮਤਦਾਨ ਕਰ ਰਹੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।