Giddarbaha bypolls: ਗਿੱਦੜਬਾਹਾ ਉਪ ਚੋਣ ’ਚ ਲਈ ਵੋਟਰ ਕਤਾਰਾਂ ’ਚ ਲੱਗੇ, ਸਵੇਰੇ 11 ਵਜੇ ਤੱਕ 32.85 ਪ੍ਰਤੀਸ਼ਤ ਪਈਆਂ ਵੋਟਾਂ

Giddarbaha bypolls
Giddarbaha bypolls: ਗਿੱਦੜਬਾਹਾ ਉਪ ਚੋਣ ’ਚ ਲਈ ਵੋਟਰ ਕਤਾਰਾਂ ’ਚ ਲੱਗੇ, ਸਵੇਰੇ 11 ਵਜੇ ਤੱਕ 32.85 ਪ੍ਰਤੀਸ਼ਤ ਪਈਆਂ ਵੋਟਾਂ

Giddarbaha bypolls: ਗਿੱਦੜਬਾਹਾ (ਰਾਜਵਿੰਦਰ ਬਰਾੜ)। ਗਿੱਦੜਬਾਹਾ ਉੱਪ ਚੋਣ ਲਈ ਸਵੇਰੇ 7 ਵਜੇ ਤੋਂ ਲੈ ਕੇ 11 ਵਜੇ ਤੱਕ 32.85 ਪ੍ਰਤੀਸ਼ਤ ਮਤਦਾਨ ਹੋਇਆ ਹੈ। ਲੋਕ ਵੋਟ ਪਾਉਣ ਲਈ ਕਤਾਰਾਂ ’ਚ ਲੱਗੇ ਹੋਏ ਹਨ। ਦੱਸ ਦੇਈਏ ਕਿ ਗਿੱਦੜਬਾਹਾ ਵਿਧਾਨ ਸਭਾ ਹਲਕੇ ’ਚ ਕੁੱਲ 1,66,731 ਵੋਟਰ ਹਨ, ਜਿਨ੍ਹਾਂ ’ਚ ਪੁਰਸ਼ ਵੋਟਰਾਂ ਦੀ ਗਿਣਤੀ 86,835, ਮਹਿਲਾ ਵੋਟਰਾਂ ਦੀ ਗਿਣਤੀ 79,885 ਅਤੇ ਥਰਡ ਜੈਂਡਰ ਵੋਟਰਾਂ ਦੀ ਗਿਣਤੀ 11 ਹੈ, ਜਿਨ੍ਹਾਂ ਵੱਲੋਂ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਜਾਵੇਗੀ। ਗਿੱਦੜਬਾਹਾ ਹਲਕੇ ’ਚ ਕੁੱਲ 173 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ। ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋਈ ਵੋਟਿੰਗ ਸ਼ਾਮ 06 ਵਜੇ ਮੁਕੰਮਲ ਹੋਵੇਗੀ।

Read Also : Farmers News: ਕਿਸਾਨਾਂ ਨੂੰ ਸਰਕਾਰ ਦਾ ਤੋਹਫ਼ਾ, ਹੁਣ ਇਨ੍ਹਾਂ ਕਿਸਾਨਾਂ ਨੂੰ ਵੀ ਮਿਲੇਗਾ ਮੁਆਵਜ਼ਾ