Mansa News: ਠੰਢ ਨੂੰ ਛੱਡ ਪੋਲਿੰਗ ਬੂਥਾਂ ਵੱਲ ਵਧੇ ਵੋਟਰ

Mansa News
Mansa News: ਠੰਢ ਨੂੰ ਛੱਡ ਪੋਲਿੰਗ ਬੂਥਾਂ ਵੱਲ ਵਧੇ ਵੋਟਰ

9 ਵਜੇ ਤੱਕ ਭੀਖੀ ’ਚ 11.8 ਫੀਸਦੀ ਤੇ ਸਰਦੂਲਗੜ੍ਹ ’ਚ 15.31 ਫੀਸਦੀ ਵੋਟਿੰਗ

ਮਾਨਸਾ (ਸੁਖਜੀਤ ਮਾਨ)। Mansa News: ਜ਼ਿਲ੍ਹਾ ਮਾਨਸਾ ’ਚ ਅੱਜ ਨਗਰ ਪੰਚਾਇਤ ਭੀਖੀ ਤੇ ਸਰਦੂਲਗੜ੍ਹ ਦੀ ਚੋਣ ਲਈ ਵੋਟਾਂ ਪੈ ਰਹੀਆਂ ਹਨ। ਮੌਸਮ ਭਾਵੇਂ ਕਾਫੀ ਠੰਢਾ ਹੈ ਪਰ ਆਪਣੇ ਸ਼ਹਿਰੀ ਨੁਮਾਇੰਦੇ ਚੁਣਨ ਲਈ ਵੋਟਰ ਕਾਫੀ ਉਤਸ਼ਾਹ ਦਿਖਾ ਰਹੇ ਹਨ। ਵੋਟਿੰਗ ਅਮਲ ਸ਼ਾਂਤੀ ਨਾਲ ਨੇਪਰੇ ਚਾੜਨ ਲਈ ਪ੍ਰਸਾਸ਼ਨ ਵੱਲੋਂ ਢੁੱਕਵੇਂ ਇੰਤਜਾਮ ਕੀਤੇ ਗਏ ਹਨ। ਸਵੇਰੇ 7 ਵਜੇ ਵੋਟਾਂ ਪੈਣ ਦਾ ਕੰਮ ਸ਼ੁਰੂ ਹੋਇਆ ਹੈ। ਪਹਿਲੇ 2 ਘੰਟਿਆਂ ’ਚ ਭੀਖੀ ਵਿਖੇ 11.8 ਫੀਸਦੀ ਅਤੇ ਸਰਦੂਲਗੜ੍ਹ ਵਿਖੇ 15.31 ਫੀਸਦੀ ਵੋਟਿੰਗ ਹੋ ਚੁੱਕੀ ਹੈ।

ਇਹ ਖਬਰ ਵੀ ਪੜ੍ਹੋ : Patiala News: ਨਗਰ ਨਿਗਮ ਚੋਣਾਂ: ਵੋਟਾਂ ਪੈਣ ਤੋਂ ਪਹਿਲਾਂ ਹੀ ਵਾਰਡ ਨੰਬਰ 40 ‘ਚ ਹੋਈ ਪੱਥਰਬਾਜ਼ੀ

ਵੇਰਵਿਆਂ ਮੁਤਾਬਿਕ ਭੀਖੀ ਵਿਖੇ 13 ਵਾਰਡਾਂ ਤੇ ਸਰਦੂਲਗੜ੍ਹ ਵਿਖੇ 15 ਵਾਰਡਾਂ ਲਈ ਚੋਣਾਂ ਹੋਣੀਆਂ ਹਨ। ਇਨ੍ਹਾਂ ਚੋਣਾਂ ਨੂੰ ਨਿਰਵਿਘਨ ਢੰਗ ਨਾਲ ਨੇਪਰੇ ਚੜ੍ਹਾਉਣ ਲਈ 200 ਦੇ ਕਰੀਬ ਚੋਣ ਅਮਲਾ ਤਾਇਨਾਤ ਕੀਤਾ ਗਿਆ ਹੈ। ਭੀਖੀ ਨਗਰ ਪੰਚਾਇਤ ਵਿਖੇ 14 ਪੋਲਿੰਗ ਬੂਥ ਤੇ ਸਰਦੂਲਗੜ੍ਹ ਵਿਖੇ 17 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ। ਵੋਟਾਂ ਸ਼ਾਮ 04 ਵਜੇ ਤੱਕ ਪੈਣਗੀਆਂ ਤੇ ਉਸ ਤੋਂ ਬਾਅਦ ਅੱਜ ਹੀ ਬੂਥਾਂ ’ਤੇ ਹੀ ਵੋਟਾਂ ਦੀ ਗਿਣਤੀ ਹੋਵੇਗੀ। ਵੋਟਿੰਗ ਸਬੰਧੀ 9 ਵਜੇ ਤੱਕ ਦੇ ਹਾਸਿਲ ਹੋਏ ਅੰਕੜਿਆਂ ਮੁਤਾਬਿਕ ਭੀਖੀ ਵਿਖੇ 11.8 ਫੀਸਦੀ ਅਤੇ ਸਰਦੂਲਗੜ੍ਹ ਵਿਖੇ 15.31 ਫੀਸਦੀ ਵੋਟਿੰਗ ਹੋ ਚੁੱਕੀ ਹੈ। Mansa News

30322 ਵੋਟਰ ਕਰਨਗੇ ਵੋਟ ਦੀ ਵਰਤੋਂ | Mansa News

ਦੋਵਾਂ ਨਗਰ ਪੰਚਾਇਤਾਂ ਭੀਖੀ ਤੇ ਸਰਦੂਲਗੜ੍ਹ ਦੇ ਕੁੱਲ 30322 ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਭੀਖੀ ਨਗਰ ਪੰਚਾਇਤ ਦੇ 13 ਵਾਰਡਾਂ ਦੇ ਕੁੱਲ 14369 ਵੋਟਰ ਹਨ, ਜਿਨ੍ਹਾਂ ’ਚ 7457 ਪੁਰਸ਼ ਤੇ 6911 ਔਰਤਾਂ ਵੋਟਰ ਹਨ। ਇਸ ਤੋਂ ਇਲਾਵਾ 1 ਵੋਟ ਥਰਡ ਜੈਂਡਰ ਹੈ। ਇਸੇ ਤਰ੍ਹਾਂ ਸਰਦੂਲਗੜ੍ਹ ਨਗਰ ਪੰਚਾਇਤ ਦੇ 15 ਵਾਰਡਾਂ ਦੇ ਕੁੱਲ 15953 ਵੋਟਰ ਹਨ, ਜਿਨ੍ਹਾਂ ’ਚ 8369 ਪੁਰਸ਼ ਤੇ 7584 ਔਰਤਾਂ ਵੋਟਰ ਸ਼ਾਮਲ ਹਨ। Mansa News

93 ਉਮੀਦਵਾਰ ਮੈਦਾਨ ’ਚ | Mansa News

ਭੀਖੀ ਤੇ ਸਰਦੂਲਗੜ੍ਹ ਦੋਵਾਂ ਨਗਰ ਪੰਚਾਇਤਾਂ ਲਈ 93 ਉਮੀਦਵਾਰ ਚੋਣ ਮੈਦਾਨ ’ਚ ਹਨ। ਇਨ੍ਹਾਂ ’ਚੋਂ ਸਰਦੂਲਗੜ੍ਹ ਵਿਖੇ 55 ਤੇ ਭੀਖੀ ਵਿਖੇ 38 ਉਮੀਦਵਾਰ ਚੋਣ ਲੜ ਰਹੇ ਹਨ।

LEAVE A REPLY

Please enter your comment!
Please enter your name here