Barnala News: ਮਹਿਲ ਕਲਾਂ ਦੇ ਪਿੰਡ ਰਾਏਸਰ ‘ਚ ਬੈਲਟ ਪੇਪਰ ਨੂੰ ਲੈਕੇ ਅਕਾਲੀ ਦਲ ਨੇ ਕੀਤਾ ਪ੍ਰਦਰਸ਼ਨ
Barnala News: ਬਰਨਾਲਾ (ਜਸਵੀਰ ਗਹਿਲ)। ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈਕੇ ਜ਼ਿਲ੍ਹਾ ਬਰਨਾਲਾ ਦੇ ਵੱਖ ਵੱਖ ਹਲਕਿਆਂ ਵਿੱਚ ਵੋਟਰਾਂ ਦਾ ਰੁਝਾਨ ਮੱਠਾ ਚੱਲ ਰਿਹਾ ਹੈ। ਪੋਲਿੰਗ ਬੂਥਾਂ ਅੱਗੇ ਵੋਟਰਾਂ ਦੀ ਲੰਮੀ ਲਾਈਨ ਦੀ ਬਜਾਏ ਗਿਣਤੀ ਦੇ ਵੋਟਰਾਂ ਵੋਟ ਪਾਉਣ ਲਈ ਖੜ੍ਹੇ ਦਿਖ ਰਹੇ ਹਨ।
ਜ਼ਿਲ੍ਹਾ ਬਰਨਾਲਾ ਵਿੱਚ ਜ਼ਿਲ੍ਹਾ ਪਰਿਸ਼ਦ ਕੁੱਲ 10 ਹਲਕਿਆਂ ਅਤੇ ਬਲਾਕ ਸੰਮਤੀ ਦੇ 65 ਹਲਕਿਆਂ ਲਈ ਚੋਣਾਂ ਹੋ ਰਹੀਆਂ ਹਨ। ਜਿਸ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋੜੀਂਦੇ ਇੰਤਜ਼ਾਮਾਤ ਵੀ ਕੀਤੇ ਗਏ ਹਨ। ਭਾਵੇ ਜ਼ਿਲ੍ਹੇ ਵਿੱਚ ਵੋਟਾਂ ਪਾਉਣ ਦਾ ਕੰਮ ਸ਼ਾਂਤੀਪੂਰਨ ਤਰੀਕੇ ਨਾਲ ਚੱਲ ਰਿਹਾ ਹੈ ਪਰ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਰਾਏਸਰ ਵਿਖੇ ਵੋਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬ) ਦੇ ਅਹੁਦੇਦਾਰਾਂ ਵੱਲੋਂ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਸੀ ਕਿ ਉਹਨਾਂ ਦੇ ਪਿੰਡ ਵਿੱਚ ਪਹੁੰਚੇ ਬੈਲਟ ਪੇਪਰਾਂ ਉੱਪਰ ਅਕਾਲੀ ਦਲ ਦਾ “ਤੱਕੜੀ” ਦਾ ਚੋਣ ਨਿਸ਼ਾਨ ਨਹੀਂ ਹੈ।
ਜ਼ਿਲ੍ਹਾ ਬਰਨਾਲਾ ਵਿਚ ਦੁਪਿਹਰ 12 ਵਜੇ ਤੱਕ ਵੋਟਿੰਗ ਪ੍ਰਤੀਸ਼ਤ ਹੇਠ ਅਨੁਸਾਰ ਹੈ –
- ਬਰਨਾਲਾ – 19.40%
- ਮਹਿਲ ਕਲਾਂ – 16.33%
- ਸਹਿਣਾ – 15.82%
ਜ਼ਿਲ੍ਹਾ ਬਰਨਾਲਾ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਦੁਪਹਿਰ 12 ਵਜੇ ਤੱਕ ਕੁੱਲ ਵੋਟਿੰਗ ਪ੍ਰਤੀਸ਼ਤ 16.78% ਹੈ ।
Read Also: ਲਾਵਾਂ ਤੋਂ ਪਹਿਲਾਂ ਵੋਟ ਜ਼ਰੂਰੀ, ਪੋਲਿੰਗ ਬੂਥ ਤੋਂ ਹੋ ਕੇ ਚੜ੍ਹੀ ਜੰਙ














