ਹਰਿਆਣਾ। ਹਰਿਆਣਾ ‘ਚ ਵਿਧਾਨ ਸਭਾ ਚੋਣਾਂ ਲਈ 90 ਸੀਟਾਂ ‘ਤੇ ਵੋਟਾਂ ਪੈ ਰਹੀਆਂ ਹਨ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ। ਚੋਣ ‘ਚ ਮੁੱਖ ਰੂਪ ਨਾਲ ਮੁਕਾਬਲਾ ਸੱਤਾਧਾਰੀ ਭਾਜਪਾ ਪਾਰਟੀ ਅਤੇ ਵਿਰੋਧੀ ਧਿਰ ਕਾਂਗਰਸ ਵਿਚਾਲੇ ਦੇਖਿਆ ਜਾ ਰਿਹਾ ਹੈ। ਇਹ ਦੋਵੇਂ ਦਲ 90-90 ਸੀਟਾਂ ‘ਤੇ ਚੋਣ ਲੜ ਰਹੇ ਹਨ, ਜਦਕਿ ਇਨੈਲੋ ਅਤੇ ਜਨਨਾਇਕ ਜਨਤਾ ਪਾਰਟੀ ‘ਚ ਵੀ (ਜੇ. ਜੇ. ਪੀ.) ਚੋਣ ਮੈਦਾਨ ਵਿਚ ਹੈ। ਚੋਣ ਮੈਦਾਨ ਵਿਚ 1169 ਉਮੀਦਵਾਰ ਹਨ। ਮੁੱਖ ਮੰਤਰੀ ਮਨੋਹਰ ਲਾਲ ਖੱਟੜ ਕਰਨਾਲ ਸੀਟ ਤੋਂ ਚੋਣ ਮੈਦਾਨ ਵਿਚ ਡਟੇ ਹਨ। ਖੱਟੜ ਸਾਈਕਲ ‘ਤੇ ਬੂਥ ਨੰਬਰ-174 ‘ਤੇ ਵੋਟ ਪਾਉਣ ਪਹੁੰਚੇ। ਜਦਕਿ ਜਨਨਾਇਕ ਜਨਤਾ ਦਲ ਦੇ ਨੇਤਾ ਦੁਸ਼ਯੰਤ ਚੌਟਾਲਾ ਆਪਣੇ ਪਰਿਵਾਰ ਨਾਲ ਟਰੈਕਟਰ ‘ਤੇ ਸਰਸਾ ‘ਚ ਵੋਟ ਪਾਉਣ ਪਹੁੰਚੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।