ਵੋਟ ਫੀਸਦੀ : ਪਹਿਲੇ ਗੇੜ ’ਚ ਪਛੜਨ ਮਗਰੋਂ ਬੁਢਲਾਡਾ ਹਲਕੇ ਨੇ ਸਭ ਨੂੰ ਪਛਾੜਿਆ

ਮਾਨਸਾ : ਬਜ਼ੁਰਗ ਵੋਟਰਾਂ ਨੂੰ ਗੁਲਾਬ ਦਾ ਫੁੱਲ ਦੇ ਕੇ ਸਨਮਾਨਿਤ ਕਰਦੇ ਹੋਏ ਡਿਪਟੀ ਕਮਿਸ਼ਨਰ ਮਹਿੰਦਰਪਾਲ।

ਦੂਜੇ ਗੇੜ ਤੱਕ ਜ਼ਿਲੇ ’ਚ ਹੋਈ 19.75 ਫੀਸਦੀ ਪੋਲਿੰਗ

ਸੁਖਜੀਤ ਮਾਨ, ਮਾਨਸਾ।

ਵਿਧਾਨ ਸਭਾ ਚੋਣਾਂ ਲਈ ਅੱਜ ਜ਼ਿਲਾ ਮਾਨਸਾ ਦੇ ਤਿੰਨੇ ਵਿਧਾਨ ਸਭਾ ਹਲਕਿਆਂ ’ਚ ਦੂਜੇ ਗੇੜ ਦੀ ਪੋਲਿੰਗ ’ਚ ਹਲਕਾ ਬੁਢਲਾਡਾ ਦੇ ਵੋਟਰਾਂ ਨੇ ਮਾਨਸਾ ਅਤੇ ਸਰਦੂਲਗੜ ਨੂੰ ਵੀ ਪਛਾੜ ਦਿੱਤਾ ਜਦੋਂਕਿ ਪਹਿਲੇ ਗੇੜ ’ਚ ਬੁਢਲਾਡਾ ਸਭ ਤੋਂ ਪਿੱਛੇ ਸੀ। ਜ਼ਿਲੇ ਭਰ ’ਚ ਦੂਜੇ ਗੇੜ ਤੱਕ 19.75 ਫੀਸਦੀ ਵੋਟਾਂ ਪੋਲ ਹੋ ਚੁੱਕੀਆਂ ਹਨ।

ਸਰਕਾਰੀ ਤੌਰ ’ਤੇ ਹਾਸਿਲ ਹੋਏ ਵੇਰਵਿਆਂ ਮੁਤਾਬਿਕ ਪਹਿਲੇ ਗੇੜ ’ਚ ਹਲਕਾ ਬੁਢਲਾਡਾ ’ਚ 4 ਫੀਸਦੀ ਵੋਟਾਂ ਪੋਲ ਹੋਈਆਂ ਸੀ ਪਰ ਦੂਜੇ ਗੇੜ ਤੱਕ ਪੁੱਜਦਿਆਂ ਹਲਕਾ ਬੁਢਲਾਡਾ ਦੇ ਵੋਟਰਾਂ ਨੇ ਕਾਫੀ ਉਤਸ਼ਾਹ ਦਿਖਾਇਆ ਤਾਂ ਪੋਲਿੰਗ ਵੋਟ ਫੀਸਦੀ ਵਧਕੇ 21 ਫੀਸਦੀ ਤੱਕ ਪੁੱਜ ਗਈ। ਇਸ ਤੋਂ ਇਲਾਵਾ ਹਲਕਾ ਮਾਨਸਾ ’ਚ 20.5 ਫੀਸਦੀ ਅਤੇ ਹਲਕਾ ਸਰਦੂਲਗੜ ’ਚ 17.5 ਫੀਸਦੀ ਵੋਟਾਂ ਪੋਲ ਹੋ ਚੁੱਕੀਆਂ ਹਨ।
ਦੱਸਣਯੋਗ ਹੈ ਕਿ ਪਹਿਲੇ ਗੇੜ ’ਚ ਹਲਕਾ ਮਾਨਸਾ ’ਚ 4.7 ਫੀਸਦੀ, ਬੁਢਲਾਡਾ ’ਚ 4 ਫੀਸਦੀ ਅਤੇ ਸਰਦੂਲਗੜ ’ਚ 5.8 ਫੀਸਦੀ ਵੋਟਾਂ ਪੋਲ ਹੋਈਆਂ ਸੀ।

ਪਹਿਲੀ ਵਾਰ ਵੋਟ ਵਾਲੇ ਸਰਟੀਫਿਕੇਟ ਤੇ ਫੁੱਲ ਨਾਲ ਸਨਮਾਨਿਤ

ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ਚੋਣ ਅਮਲੇ ਵਜੋਂ ਸਰਟੀਫਿਕੇਟ ਤੇ ਗੁਲਾਬ ਦਾ ਫੁੱਲ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਮਹਿੰਦਰਵਾਲ ਵੱਲੋਂ ਬਜ਼ੁਰਗ ਵੋਟਰਾਂ ਨੂੰ ਵੀ ਫੁੱਲ ਦੇ ਕੇ ਸਨਮਾਨਿਤ ਕੀਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here