Animal Welfare: (ਸੁਖਨਾਮ) ਬਠਿੰਡਾ। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਬਲਾਕ ਬਠਿੰਡਾ ਦੇ ਏਰੀਆ ਪਰਸ ਰਾਮ ਨਗਰ-ਏ, ਬੀ ਅਤੇ ਅਮਰਪੁਰਾ ਏਰੀਆ ਦੇ ਸੇਵਾਦਾਰਾਂ ਨੇ ਰਾਹਗੀਰਾਂ ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਮੱਦਦ ਨਾਲ ਨਹਿਰ ’ਚ ਡਿੱਗੀ ਗਊ ਨੂੰ ਸੁਰੱਖਿਅਤ ਬਾਹਰ ਕੱਢ ਕੇ ਉਸਦੀ ਜਾਨ ਬਚਾਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਰੀਆ ਅਮਰ ਪੁਰਾ ਬਸਤੀ ਦੇ ਸੇਵਾਦਾਰ ਸੁਖਵਿੰਦਰ ਇੰਸਾਂ ਨੇ ਦੱਸਿਆ ਕਿ ਆਪਣੇ ਕਿਸੇ ਕੰਮ ਜਾ ਰਿਹਾ ਸੀ ਤਾਂ ਉਸ ਨੂੰ ਨਹਿਰ ’ਚ ਡਿੱਗੀ ਹੋਈ ਗਊ ਦਿਖਾਈ ਦਿੱਤੀ, ਉਸ ਨੇ ਤੁਰੰਤ ਪਰਸ ਰਾਮ ਨਗਰ ਦੇ ਜਿੰਮੇਵਾਰ ਸੇਵਾਦਾਰਾਂ ਨੂੰ ਇਸ ਬਾਰੇ ਸੂਚਿਤ ਕੀਤਾਂ ਤਾਂ ਉਹ ਕੁਝ ਹੀ ਦੇਰ ਵਿਚ ਘਟਨਾ ਸਥਾਨ ’ਤੇ ਪਹੁੰਚ ਗਏ।
ਇਹ ਵੀ ਪੜ੍ਹੋ: Sports News: ਭਾਦਸੋਂ ਦਾ ਦਸਮੇਸ਼ ਸ਼ੂਟਿੰਗ ਬਾਲ ਸਪੋਰਟਸ ਕਲੱਬ ਨੌਜਵਾਨਾਂ ਨੂੰ ਖੇਡਾਂ ਰਾਹੀਂ ਦੇ ਰਿਹਾ ਹੈ ਵੱਖਰੀ ਪਛਾਣ
ਸੇਵਾਦਾਰਾਂ, ਰਾਹਗੀਰਾਂ ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਮਿਲ ਕੇ ਬੜੀ ਮੁਸ਼ੱਕਤ ਨਾਲ ਗਊ ਨੂੰ ਨਹਿਰ ’ਚੋਂ ਬਾਹਰ ਕੱਢ ਕੇ ਉਸ ਦੀ ਜਾਨ ਬਚਾਈ। ਇਸ ਮੌਕੇ ਸੇਵਾਦਾਰ ਸੁਖਵਿੰਦਰ ਇੰਸਾਂ, ਬਲੱਡ ਸੰਮਤੀ ਸੇਵਾਦਾਰ ਮਨੋਜ ਇੰਸਾਂ, ਗੁਰਮਨਪ੍ਰੀਤ ਇੰਸਾਂ 15 ਮੈਂਬਰ, ਰਜਿੰਦਰ ਮਹਿਤਾ ਇੰਸਾਂ 15 ਮੈਂਬਰ, ਅਨਮੋਲ ਇੰਸਾਂ 15 ਮੈਂਬਰ, ਹਨੀ ਇੰਸਾਂ, ਤਰੁਨਵੀਰ ਇੰਸਾਂ, ਸੋਨੂੰ ਇੰਸਾਂ ਅਤੇ ਹੋਰ ਸੇਵਾਦਾਰਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਇਸ ਮੌਕੇ ਹਾਜਰੀਨ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ, ਰਾਹਗੀਰਾਂ ਅਤੇ ਪੁਲਿਸ ਮੁਲਾਜ਼ਮਾਂ ਵੱਲੋਂ ਕੀਤੇ ਇਸ ਨੇਕ ਕਾਰਜ ਦੀ ਭਰਪੂਰ ਪ੍ਰਸੰਸ਼ਾ ਕੀਤੀ। Animal Welfare