ਭਗਵੰਤ ਮਾਨ ਦੀ ਸਰਕਾਰ ਵਲੋਂ ਤਿੰਨ ਮਹੀਨੇ ਬਾਅਦ ਬਦਲਿਆ ਗਿਆ ਮੁੱਖ ਸਕੱਤਰ
- 3 ਹੋਰ ਆਈ.ਏ.ਐਸ. ਅਧਿਕਾਰੀਆਂ ਦੇ ਵੀ ਕੀਤੇ ਗਏ ਤਬਾਦਲੇ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮੰਗਲਵਾਰ ਨੂੰ ਮੁੱਖ ਸਕੱਤਰ ਅਨਿਰੁੱਧ ਤਿਵਾੜੀ ਦੀ ਛੁੱਟੀ ਕਰਦੇ ਹੋਏ ਵੀ.ਕੇ. ਜੰਜੂਆ ਨੂੰ ਮੁੱਖ ਸਕੱਤਰ (VK Janjua chief Secretary) ਬਣਾ ਦਿੱਤਾ ਹੈ। ਵੀ.ਕੇ. ਜੰਜੂਆ 1989 ਬੈਂਚ ਦੇ ਅਧਿਕਾਰੀ ਹਨ ਅਤੇ ਅਨਿਰੁੱਧ ਤਿਵਾੜੀ ਤੋਂ ਵੀ ਇੱਕ ਸਾਲ ਸੀਨੀਅਰ ਹਨ ਪਰ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਅਨਿਰੁੱਧ ਤਿਵਾੜੀ ਨੂੰ ਹੀ ਮੁੱਖ ਸਕੱਤਰ ਬਣਾਇਆ ਗਿਆ ਸੀ। ਅਨਿਰੁੱਧ ਤਿਵਾੜੀ ਨੂੰ ਪਿਛਲੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵੱਲੋਂ ਮੁੱਖ ਸਕੱਤਰ ਲਗਾਇਆ ਗਿਆ ਸੀ। ਅਨਿਰੁੱਧ ਤਿਵਾੜੀ ਨੂੰ ਮੁੱਖ ਸਕੱਤਰ ਦੇ ਅਹੁਦੇ ਤੋਂ ਹਟਾ ਕੇ ਮਹਾਤਮਾ ਗਾਂਧੀ ਇੰਸਟੀਚਿਊਟ ਦਾ ਮੁੱਖੀ ਲਗਾਇਆ ਗਿਆ ਹੈ।
ਹੁਣ ਭਗਵੰਤ ਮਾਨ ਵਲੋਂ ਮੰਗਲਵਾਰ ਨੂੰ ਵੀ.ਕੇ. ਜੰਜੂਆ ਨੂੰ ਇਹ ਜਿੰਮੇਵਾਰੀ ਦਿੰਦੇ ਹੋਏ ਮੁੱਖ ਸਕੱਤਰ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਬੀਤੇ ਦਿਨੀਂ ਹੀ ਪੰਜਾਬ ’ਚ ਨਵੇਂ ਡੀ.ਜੀ.ਪੀ. ਦੀ ਤੈਨਾਤੀ ਕੀਤੀ ਗਈ ਸੀ। ਇਸ ਨਾਲ ਹੀ ਪੰਜਾਬ ਸਰਕਾਰ ਵਲੋਂ ਤਿੰਨ ਹੋਰ ਉੱਚ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਪੰਜਾਬ ਦੇ ਵਧੀਕ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੂੰ ਖਜਾਨੇ ਤੋਂ ਹਟਾ ਕੇ ਵਧੀਕ ਮੁੱਖ ਸਕੱਤਰ ਜੇਲ ਅਤੇ ਵਧੀਕ ਮੁੱਖ ਸਕੱਤਰ ਫੂਡ ਪ੍ਰੋਸੈਸਿੰਗ ਲਗਾਇਆ ਗਿਆ ਹੈ। ਅਜੋਏ ਸਿਨਹਾ ਨੂੰ ਸਕੱਤਰ ਸਿਹਤ ਵਿਭਾਗ ਅਤੇ ਸਕੱਤਰ ਖਜਾਨਾ ਤੇ ਸਕੱਤਰ ਕਰ ਤੇ ਆਬਕਰ ਲਗਾਇਆ ਗਿਆ ਹੈ। ਪੰਜਾਬ ਦੇ 2000 ਬੈਚ ਦੇ ਆਈ.ਏ.ਐਸ. ਕੁਮਾਰ ਰਾਹੂਲ ਨੂੰ ਸਕੱਤਰ ਆਮ ਅਤੇ ਰਾਜ ਪ੍ਰਬੰਧ ਵਿਭਾਗ ਦੇ ਨਾਲ ਹੀ ਸਕੱਤਰ ਤਾਲਮੇਲ ਵਿਭਾਗ ਲਗਾਇਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ