ਭਾਰਤ-ਆਸਟ੍ਰੇਲੀਆ ਟੈਸਟ ਮੈਚ : ਵਿਰਾਟ ਕੋਹਲੀ ਦਾ ਦਮਦਾਰ ਸੈਂਕਡ਼ਾ, ਭਾਰਤ ਪਾਰੀ ਦੀ ਬੜ੍ਹਤ ਦੇ ਨੇੜੇ

Virat Kohli

(ਸੱਚ  ਕਹੂੰ ਨਿਊਜ਼) ਅਹਿਮਦਾਬਾਦ। ਭਾਰਤ-ਆਸਟ੍ਰੇਲੀਆ ਦਰਮਿਆਨ ਖੇਡੇ ਗਏ ਚੌਥੇ ਟੈਸਟ ਦੇ ਚੌਥੇ ਦਿਨ ਵਿਰਾਟ ਕੋਹਲੀ (Virat Kohli) ਨੇ ਸ਼ਾਨਦਾਰ ਸੈਂਕੜਾ ਜੜਿਆ। ਲੰਮੇ ਸਮੇਂ ਤੋਂ ਸੈਂਕਡ਼ਾ ਲਈ ਤਰਸ ਰਹੇ ਵਿਰਾਟ ਕੋਹਲੀ ਇਹ ਸੈਂਕਡ਼ਾ 1205 ਦਿਨਾਂ, 23 ਮੈਚਾਂ ਅਤੇ ਟੈਸਟਾਂ ਵਿੱਚ 41 ਪਾਰੀਆਂ ਤੋਂ ਬਾਅਦ ਲਾਇਆ। ਕੋਹਲੀ ਦੇ ਪ੍ਰਸੰਸਕ ਵੀ ਹੁਣ ਖੁਸ਼ ਹਨ, ਖੁਸ਼ ਕਿਉਂ ਨਾ ਹੋਣ ਆਖਰ ਉਨਾਂ ਦੇ ਚਹੇਤੇ ਬੱਲੇਬਾਜ਼ ਵਿਰਾਟ ਨੇ ਸ਼ਾਨਦਾਰ ਸੈਂਕਡ਼ਾ ਹੀ ਨਹੀਂ ਲਾਇਆ ਸਗੋਂ ਭਾਰਤੀ ਪਾਰੀ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਹੈ। ਵਿਰਾਟ ਕੋਹਲੀ ਦਾ ਇਹ 28ਵਾਂ ਟੈਸਟ ਸੈਂਕੜਾ ਹੈ।  ਹਾਲੇ ਵੀ ਵਿਰਾਟ ਕੋਹਲੀ ਅਤੇ ਅਕਸ਼ਰ ਕ੍ਰੀਜ਼ ‘ਤੇ ਮੌਜ਼ੂਦ ਹਨ।

ਟੀ-ਟਾਈਮ ਤੱਕ ਪਹਿਲੀ ਪਾਰੀ ‘ਚ ਭਾਰਤ ਦਾ ਸਕੋਰ 5 ਵਿਕਟਾਂ ‘ਤੇ 472 ਦੌੜਾਂ ਬਣਾ ਲਈਆਂ ਹਨ। ਭਾਰਤ ਫਿਲਹਾਲ ਆਸਟ੍ਰੇਲੀਆ ਤੋਂ ਸਿਰਫ 8 ਦੌੜਾਂ ਪਿੱਛੇ ਹੈ। ਇਸ ਤੋਂ ਪਹਿਲਾਂ ਸ਼੍ਰੀਕਰ ਭਰਤ 44 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਨਾਥਨ ਲਿਓਨ ਨੇ ਪੀਟਰ ਹੈਂਡਸਕੋਮ ਦੇ ਹੱਥੋਂ ਕੈਚ ਕਰਵਾਇਆ। ਭਰਤ ਨੇ ਕੋਹਲੀ ਨਾਲ 84 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਪਹਿਲਾਂ ਰਵਿੰਦਰ ਜਡੇਜਾ 23 ਦੌੜਾਂ ਬਣਾ ਕੇ ਆਊਟ ਹੋ ਗਏ। ਜਡੇਜਾ ਨੇ ਕੋਹਲੀ ਨਾਲ 170 ਗੇਂਦਾਂ ‘ਤੇ 64 ਦੌੜਾਂ ਦੀ ਸਾਂਝੇਦਾਰੀ ਕੀਤੀ। ਭਾਰਤ ਨੇ ਐਤਵਾਰ ਨੂੰ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ 289/3 ’ਤੇ ਪਾਰੀ ’ਸਮਾਪਤ ਕੀਤੀ।  ਇਸ ਤੋਂ ਪਹਿਲਾਂ ਆਸਟਰੇਲੀਆ ਨੇ ਪਹਿਲੀ ਪਾਰੀ ਵਿੱਚ 480 ਦੌੜਾਂ ਬਣਾਈਆਂ ਸਨ।

Virat Kohli ਨੇ 2019 ਤੋਂ ਬਾਅਦ ਲਾਇਆ ਸੈਂਕਡ਼ਾ

ਭਾਰਤੀ ਦੀ ਰਨ ਮਸ਼ੀਨ ਕਿੰਗ ਕੋਹਲੀ ਨੇ ਆਖਰੀ ਵਾਰ 23 ਨਵੰਬਰ 2019 ਨੂੰ ਬੰਗਲਾਦੇਸ਼ ਖਿਲਾਫ ਆਪਣਾ 27ਵਾਂ ਟੈਸਟ ਸੈਂਕੜਾ ਲਗਾਇਆ ਸੀ। ਇਹ ਉਸ ਦਾ 28ਵਾਂ ਟੈਸਟ ਸੈਂਕੜਾ ਹੈ। ਹੁਣ ਕੋਹਲੀ ਦੇ ਨਾਂ 75 ਅੰਤਰਰਾਸ਼ਟਰੀ ਸੈਂਕੜੇ ਹਨ। ਉਸਨੇ ਟੈਸਟ ਵਿੱਚ 28, ਵਨਡੇ ਵਿੱਚ 46 ਅਤੇ ਟੀ-20 ਅੰਤਰਰਾਸ਼ਟਰੀ ਵਿੱਚ ਇੱਕ ਸੈਂਕੜਾ ਲਗਾਇਆ ਹੈ

ਸੁਭਮਨ ਗਿੱਲ-ਪੁਜਾਰਾ ਵਿਚਾਲੇ 113 ਦੌੜਾਂ ਦੀ ਸਾਂਝੇਦਾਰੀ

India-Australia 4th Test

ਸੈਂਕੜੇ ਸ਼ੁਭਮਨ ਗਿੱਲ ਅਤੇ ਚੇਤੇਸ਼ਵਰ ਪੁਜਾਰਾ ਨੇ ਦੂਜੇ ਵਿਕਟ ਲਈ 248 ਗੇਂਦਾਂ ‘ਤੇ 113 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਸਾਂਝੇਦਾਰੀ ਨੇ ਟੀਮ ਇੰਡੀਆ ਨੂੰ ਪਹਿਲੇ ਝਟਕੇ ਤੋਂ ਉਭਾਰਿਆ। ਟੀਮ ਨੇ 74 ਦੌੜਾਂ ਦੇ ਸਕੋਰ ‘ਤੇ ਰੋਹਿਤ ਸ਼ਰਮਾ ਦਾ ਵਿਕਟ ਗੁਆ ਦਿੱਤਾ ਸੀ, ਫਿਰ ਰੋਹਿਤ ਸ਼ਰਮਾ 35 ਦੌੜਾਂ ਬਣਾ ਕੇ ਆਊਟ ਹੋ ਗਏ। ਰੋਹਿਤ ਨੇ ਗਿੱਲ ਨਾਲ 126 ਗੇਂਦਾਂ ‘ਤੇ 74 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਕੀਤੀ।

ਰੋਹਿਤ ਸ਼ਰਮਾ ਨੇ ਬਣਾਇਆ ਇੱਕ ਹੋਰ ਰਿਕਾਰਡ

ਭਾਰਤੀ ਕਪਤਾਨ ਰੋਹਿਤ ਸ਼ਰਮਾ 35 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਦੇ ਅੰਤਰਰਾਸ਼ਟਰੀ ਕ੍ਰਿਕਟ ‘ਚ 17 ਹਜ਼ਾਰ ਦੌੜਾਂ ਪੂਰੀਆਂ ਹੋ ਚੁੱਕੀਆਂ ਹਨ। ਰੋਹਿਤ ਅਜਿਹਾ ਕਰਨ ਵਾਲੇ ਛੇਵੇਂ ਭਾਰਤੀ ਬੱਲੇਬਾਜ਼ ਹਨ। ਉਨ੍ਹਾਂ ਤੋਂ ਪਹਿਲਾਂ ਸਚਿਨ ਤੇਂਦੁਲਕਰ, ਵਿਰਾਟ ਕੋਹਲੀ, ਰਾਹੁਲ ਦ੍ਰਾਵਿੜ, ਸੌਰਵ ਗਾਂਗੁਲੀ, ਮਹਿੰਦਰ ਸਿੰਘ ਧੋਨੀ ਅਤੇ ਵਰਿੰਦਰ ਸਹਿਵਾਗ ਅਜਿਹਾ ਕਰ ਚੁੱਕੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here