Virat Kohli: ਵਿਰਾਟ ਕੋਹਲੀ ਗਾਬਾ ’ਚ ਪੂਰਾ ਕਰਨਗੇ ਇਹ ‘ਅਨੋਖਾ ਸੈਂਕੜਾ’, ਪੜ੍ਹੋ ਪੂਰੀ ਖਬਰ…

Virat Kohli
Virat Kohli: ਵਿਰਾਟ ਕੋਹਲੀ ਗਾਬਾ ’ਚ ਪੂਰਾ ਕਰਨਗੇ ਇਹ ‘ਅਨੋਖਾ ਸੈਂਕੜਾ’, ਪੜ੍ਹੋ ਪੂਰੀ ਖਬਰ...

ਸਚਿਨ ਤੋਂ ਬਾਅਦ ਬਣਨਗੇ ਦੂਜੇ ਖਿਡਾਰੀ | Virat Kohli

  • ਅਸਟਰੇਲੀਆ ਖਿਲਾਫ਼ ਵਿਰਾਟ ਦਾ ਹੋਵੇਗਾ ਇਹ 100ਵਾਂ ਮੈਚ
  • 9 ਵਾਰ ਜਿੱਤਿਆ ਹੈ ਵਿਰਾਟ ਕੋਹਲੀ ਨੇ ‘ਪਲੇਅਰ ਆਫ ਦਾ ਮੈਚ’ ਦਾ ਅਵਾਰਡ

ਸਪੋਰਟਸ ਡੈਸਕ। ਵਿਰਾਟ ਕੋਹਲੀ ਅਸਟਰੇਲੀਆ ਖਿਲਾਫ਼ ਤੀਜੇ ਟੈਸਟ ’ਚ ਇਤਿਹਾਸ ਰਚਣ ਜਾ ਰਹੇ ਹਨ। ਇਸ ਮੈਚ ਦੇ ਨਾਲ ਉਹ ਕੰਗਾਰੂਆਂ ਖਿਲਾਫ 100 ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਦੂਜੇ ਖਿਡਾਰੀ ਬਣ ਜਾਣਗੇ। ਸਚਿਨ ਤੇਂਦੁਲਕਰ ਨੇ ਅਸਟਰੇਲੀਆ ਖਿਲਾਫ਼ 110 ਮੈਚ ਖੇਡੇ ਹਨ। ਵਿਰਾਟ ਨੇ ਅਸਟਰੇਲੀਆ ਖਿਲਾਫ਼ 99 ਮੈਚਾਂ ’ਚ 17 ਸੈਂਕੜੇ ਜੜੇ ਹਨ, ਜਿਸ ’ਚੋਂ ਉਹ 9 ਵਾਰ ‘ਪਲੇਅਰ ਆਫ ਦਿ ਮੈਚ’ ਰਹੇ। ਵਿਰਾਟ ਨੇ ਅਸਟਰੇਲੀਆ ਦੇ 7 ਵਿੱਚੋਂ 6 ਸ਼ਹਿਰਾਂ ’ਚ ਬਣੇ ਸਟੇਡੀਅਮਾਂ ’ਚ ਸੈਂਕੜੇ ਜੜੇ, ਬ੍ਰਿਸਬੇਨ ਹੀ ਅਜਿਹਾ ਸ਼ਹਿਰ ਹੈ ਜਿੱਥੇ ਵਿਰਾਟ ਕੋਹਲੀ ਨੇ ਸੈਂਕੜਾ ਨਹੀਂ ਜੜਿਆ ਹੈ। ਤੀਜੇ ਟੈਸਟ ’ਚ ਸੈਂਕੜਾ ਲਾ ਕੇ ਵਿਰਾਟ ਅਸਟਰੇਲੀਆ ਦੇ ਸਾਰੇ ਸ਼ਹਿਰਾਂ ’ਚ ਸੈਂਕੜਾ ਜੜਨ ਵਾਲੇ ਇੱਕਲੌਤੇ ਖਿਡਾਰੀ ਬਣ ਸਕਦੇ ਹਨ।

ਇਹ ਖਬਰ ਵੀ ਪੜ੍ਹੋ : Ludhiana News: ਡੀਸੀ ਨੇ ਸਬ-ਰਜਿਸਟਰਾਰ ਪੂਰਬੀ ਦਫ਼ਤਰ ਦਾ ਕੀਤਾ ਅਚਨਚੇਤ ਦੌਰਾ

ਅਸਟਰੇਲੀਆ ਖਿਲਾਫ਼ 5000 ਤੋਂ ਜ਼ਿਆਦਾ ਦੌੜਾਂ ਬਣਾਈਆਂ | Virat Kohli

ਵਿਰਾਟ ਨੇ ਅਸਟਰੇਲੀਆ ਖਿਲਾਫ 27 ਟੈਸਟ, 49 ਇੱਕਰੋਜ਼ਾ ਮੈਚ ਤੇ 23 ਟੀ-20 ਖੇਡੇ ਹਨ। ਇਨ੍ਹਾਂ ’ਚ ਉਨ੍ਹਾਂ ਨੇ 50 ਤੋਂ ਜ਼ਿਆਦਾ ਦੀ ਔਸਤ ਨਾਲ 5326 ਦੌੜਾਂ ਬਣਾਈਆਂ। ਉਨ੍ਹਾਂ ਦੇ ਨਾਂਅ 17 ਸੈਂਕੜੇ ਤੇ 27 ਅਰਧਸੈਂਕੜੇ ਹਨ। ਖਾਸ ਗੱਲ ਇਹ ਸੀ ਕਿ ਵਿਰਾਟ ਨੇ 17 ’ਚੋਂ 10 ਸੈਂਕੜੇ ਅਸਟਰੇਲੀਆ ਖਿਲਾਫ਼ ਆਪਣੇ ਹੀ ਘਰ ’ਚ ਜੜੇ ਹਨ।

ਵਿਰਾਟ ਦੀ ਮੌਜੂਦਗੀ ’ਚ ਭਾਰਤ ਨੇ ਅਸਟਰੇਲੀਆ ਨੂੰ 47 ਫੀਸਦੀ ਮੈਚਾਂ ’ਚ ਹਰਾਇਆ

ਵਿਰਾਟ ਦੀ ਮੌਜੂਦਗੀ ’ਚ ਭਾਰਤ ਨੇ ਅਸਟਰੇਲੀਆ ਨੂੰ 10 ਟੈਸਟ, 21 ਵਨਡੇ ਤੇ 15 ਟੀ-20 ’ਚ ਹਰਾਇਆ। ਜਦੋਂ ਵੀ ਵਿਰਾਟ ਤਿੰਨਾਂ ਫਾਰਮੈਟਾਂ ’ਚ ਪਲੇਇੰਗ-11 ਦਾ ਹਿੱਸਾ ਸੀ, ਟੀਮ ਇੰਡੀਆ ਨੇ ਅਸਟਰੇਲੀਆ ਖਿਲਾਫ 47 ਫੀਸਦੀ ਵਾਰ ਜਿੱਤ ਦਰਜ ਕੀਤੀ। ਟੀਮ 44 ਫੀਸਦੀ ਮੈਚਾਂ ’ਚ ਹਾਰ ਗਈ, ਜਦੋਂ ਕਿ ਬਾਕੀ ਮੈਚ ਨਿਰਣਾਇਕ ਤੇ ਡਰਾਅ ਰਹੇ।

ਐਡੀਲੇਡ ’ਚ ਇੱਕ ਵਿਦੇਸ਼ੀ ਖਿਡਾਰੀ ਵਜੋਂ ਸਭ ਤੋਂ ਜ਼ਿਆਦਾ ਸੈਂਕੜੇ | Virat Kohli

ਵਿਰਾਟ ਨੂੰ ਅਸਟਰੇਲੀਆ ’ਚ ਖੇਡਣਾ ਬਹੁਤ ਪਸੰਦ ਹੈ। ਅਸਟਰੇਲੀਆ ਦੇ 7 ਸ਼ਹਿਰਾਂ ’ਚ ਅੰਤਰਰਾਸ਼ਟਰੀ ਕ੍ਰਿਕੇਟ ਸਟੇਡੀਅਮ ਹਨ, ਜਿਨ੍ਹਾਂ ’ਚੋਂ 6 ’ਚ ਵਿਰਾਟ ਨੇ 12 ਸੈਂਕੜੇ ਜੜੇ ਹਨ। ਉਨ੍ਹਾਂ ਨੇ ਐਡੀਲੇਡ ’ਚ ਵਿਦੇਸ਼ੀ ਖਿਡਾਰੀਆਂ ’ਚ ਸਭ ਤੋਂ ਜ਼ਿਆਦਾ 5 ਸੈਂਕੜੇ ਲਾਏ ਹਨ। ਉਨ੍ਹਾਂ ਨੇ ਮੈਲਬੋਰਨ ਤੇ ਪਰਥ ’ਚ 2-2 ਸੈਂਕੜੇ ਜੜੇ ਹਨ। ਉਨ੍ਹਾਂ ਹੋਬਾਰਟ, ਕੈਨਬਰਾ ਤੇ ਸਿਡਨੀ ’ਚ ਵੀ 1-1 ਸੈਂਕੜਾ ਲਾਇਆ ਹੈ। ਵਿਰਾਟ ਬ੍ਰਿਸਬੇਨ ਦੇ ਗਾਬਾ ਸਟੇਡੀਅਮ ’ਚ ਹੀ ਸੈਂਕੜਾ ਨਹੀਂ ਬਣਾ ਸਕੇ। ਜੇਕਰ ਉਹ ਤੀਜੇ ਟੈਸਟ ’ਚ ਸੈਂਕੜਾ ਜੜਦੇ ਹਨ, ਤਾਂ ਉਹ ਅਸਟਰੇਲੀਆ ਕ੍ਰਿਕੇਟ ਦੇ ਸਾਰੇ 7 ਸ਼ਹਿਰਾਂ ’ਚ ਸੈਂਕੜਾ ਲਾਉਣ ਵਾਲੇ ਪਹਿਲੇ ਵਿਦੇਸ਼ੀ ਖਿਡਾਰੀ ਬਣ ਜਾਣਗੇ।

2018 ’ਚ ਅਸਟਰੇਲੀਆ ਨੂੰ ਹਰਾ ਰਚਿਆ ਸੀ ਇਤਿਹਾਸ | Virat Kohli

ਵਿਰਾਟ ਨੇ 2018 ’ਚ ਅਸਟਰੇਲੀਆ ਦੀ ਧਰਤੀ ’ਤੇ ਇਤਿਹਾਸ ਰਚਿਆ ਸੀ, ਜਦੋਂ ਉਨ੍ਹਾਂ ਦੀ ਕਪਤਾਨੀ ’ਚ ਟੀਮ ਇੰਡੀਆ ਨੇ ਟੈਸਟ ਸੀਰੀਜ਼ 2-1 ਨਾਲ ਜਿੱਤੀ ਸੀ। ਕ੍ਰਿਕੇਟ ਇਤਿਹਾਸ ’ਚ ਪਹਿਲੀ ਵਾਰ ਭਾਰਤ ਨੇ ਅਸਟਰੇਲੀਆ ਨੂੰ ਘਰੇਲੂ ਮੈਦਾਨ ’ਚ ਟੈਸਟ ਲੜੀ ’ਚ ਹਰਾਇਆ ਸੀ। ਭਾਰਤ ਨੇ 2021 ’ਚ ਅਜਿੰਕਿਆ ਰਹਾਣੇ ਦੀ ਕਪਤਾਨੀ ’ਚ 1 ਵਾਰ ਫਿਰ ਅਸਟਰੇਲੀਆ ’ਚ ਟੈਸਟ ਲੜੀ ਜਿੱਤੀ। ਹੁਣ ਟੀਮ ਰੋਹਿਤ ਸ਼ਰਮਾ ਦੀ ਕਪਤਾਨੀ ’ਚ 5 ਟੈਸਟ ਮੈਚਾਂ ਦੀ ਸੀਰੀਜ਼ ’ਚ 1-1 ਨਾਲ ਬਰਾਬਰ ਹੈ। ਵਿਰਾਟ ਇਸ ਟੀਮ ਦਾ ਅਹਿਮ ਹਿੱਸਾ ਹੈ, ਉਨ੍ਹਾਂ ਕੋਲ ਇੱਕ ਖਿਡਾਰੀ ਦੇ ਤੌਰ ’ਤੇ ਅਸਟਰੇਲੀਆ ’ਚ ਲਗਾਤਾਰ ਤੀਜੀ ਟੈਸਟ ਸੀਰੀਜ਼ ਜਿੱਤਣ ਦਾ ਮੌਕਾ ਹੈ।

ਵਿਰਾਟ ਨੇ ਇੰਗਲੈਂਡ ਖਿਲਾਫ 85 ਮੈਚ ਖੇਡੇ | Virat Kohli

ਵਿਰਾਟ ਨੇ ਆਪਣੇ ਕਰੀਅਰ ’ਚ ਜ਼ਿਆਦਾਤਰ ਮੈਚ ਅਸਟਰੇਲੀਆਈ ਟੀਮ ਖਿਲਾਫ਼ ਹੀ ਖੇਡੇ ਹਨ। ਉਨ੍ਹਾਂ ਨਿਊਜ਼ੀਲੈਂਡ, ਦੱਖਣੀ ਅਫਰੀਕਾ, ਵੈਸਟਇੰਡੀਜ਼, ਸ਼੍ਰੀਲੰਕਾ ਤੇ ਇੰਗਲੈਂਡ ਖਿਲਾਫ 50 ਤੋਂ ਵੱਧ ਅੰਤਰਰਾਸ਼ਟਰੀ ਮੈਚ ਵੀ ਖੇਡੇ ਹਨ। ਅਸਟਰੇਲੀਆ ਤੋਂ ਬਾਅਦ ਉਨ੍ਹਾਂ ਨੇ ਸ਼੍ਰੀਲੰਕਾ ਖਿਲਾਫ 15 ਤੇ ਵੈਸਟਇੰਡੀਜ਼ ਖਿਲਾਫ 12 ਸੈਂਕੜੇ ਲਾਏ ਹਨ। ਇੰਗਲੈਂਡ ਖਿਲਾਫ 85 ਮੈਚਾਂ ’ਚ ਉਨ੍ਹਾਂ ਦੇ ਨਾਂਅ 8 ਸੈਂਕੜੇ ਮੌਜ਼ੂਦ ਹਨ। Virat Kohli

ਸਚਿਨ ਨੇ ਨਾਂਅ ਅਸਟਰੇਲੀਆ ਖਿਲਾਫ਼ ਵਿਰਾਟ ਦੇ ਮੁਕਾਬਲੇ ਜ਼ਿਆਦਾ ਸੈਂਕੜੇ

ਸਿਰਫ਼ ਸਚਿਨ ਤੇਂਦੁਲਕਰ ਨੇ ਹੀ ਵਿਰਾਟ ਤੋਂ ਜ਼ਿਆਦਾ ਅਸਟਰੇਲੀਆ ਖਿਲਾਫ ਅੰਤਰਰਾਸ਼ਟਰੀ ਮੈਚ ਖੇਡੇ ਹਨ। ਅਸਟਰੇਲੀਆ ਖਿਲਾਫ਼ 110 ਮੈਚਾਂ ’ਚ ਉਨ੍ਹਾਂ ਦੇ ਨਾਂਅ 6707 ਦੌੜਾਂ ਹਨ। ਇਨ੍ਹਾਂ ’ਚ 20 ਸੈਂਕੜੇ ਤੇ 31 ਅਰਧ ਸੈਂਕੜੇ ਸ਼ਾਮਲ ਹਨ। ਟੈਸਟ ’ਚ ਸਚਿਨ ਨੇ 11 ਸੈਂਕੜਿਆਂ ਦੀ ਮਦਦ ਨਾਲ 3630 ਦੌੜਾਂ ਬਣਾਈਆਂ ਹਨ। ਜਦਕਿ ਵਨਡੇ ’ਚ ਉਨ੍ਹਾਂ ਨੇ 9 ਸੈਂਕੜਿਆਂ ਦੀ ਮਦਦ ਨਾਲ 3077 ਦੌੜਾਂ ਬਣਾਈਆਂ ਹਨ। ਸਚਿਨ ਨੇ ਅਸਟਰੇਲੀਆ ਖਿਲਾਫ਼ ਕੋਈ ਟੀ20 ਮੈਚ ਨਹੀਂ ਖੇਡਿਆ। ਜੇਕਰ ਵਿਰਾਟ ਅਸਟਰੇਲੀਆ ਖਿਲਾਫ 4 ਹੋਰ ਸੈਂਕੜੇ ਲਾਉਂਦੇ ਹਨ ਤਾਂ ਉਹ ਕਿਸੇ ਵਿਰੋਧੀ ਖਿਲਾਫ ਸਭ ਤੋਂ ਜ਼ਿਆਦਾ ਸੈਂਕੜੇ ਲਾਉਣ ਵਾਲੇ ਖਿਡਾਰੀ ਬਣ ਜਾਣਗੇ। ਫਿਲਹਾਲ ਸਚਿਨ ਅਸਟਰੇਲੀਆ ਖਿਲਾਫ 20 ਸੈਂਕੜੇ ਲਾ ਕੇ ਸਿਖਰ ’ਤੇ ਹਨ। ਵਿਰਾਟ ਤੀਜੇ ਨੰਬਰ ’ਤੇ ਹਨ। ਦੂਜੇ ਸਥਾਨ ’ਤੇ ਕਾਬਜ਼ ਅਸਟਰੇਲੀਆ ਦੇ ਡੌਨ ਬ੍ਰੈਡਮੈਨ ਨੇ ਇੰਗਲੈਂਡ ਖਿਲਾਫ 19 ਸੈਂਕੜੇ ਲਾਏ ਹਨ।

ਇੱਕ ਟੀਮ ਖਿਲਾਫ਼ 100 ਤੋਂ ਜ਼ਿਆਦਾ ਮੈਚ ਖੇਡਣ ਵਾਲੇ ਚੌਥੇ ਖਿਡਾਰੀ ਬਣਨਗੇ ਵਿਰਾਟ

ਵਿਰਾਟ ਗਾਬਾ ’ਚ ਇੱਕ ਹੀ ਟੀਮ ਖਿਲਾਫ 100 ਤੋਂ ਜ਼ਿਆਦਾ ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਦੁਨੀਆ ਦੇ ਸਿਰਫ ਚੌਥੇ ਖਿਡਾਰੀ ਬਣ ਜਾਣਗੇ। ਉਨ੍ਹਾਂ ਤੋਂ ਪਹਿਲਾਂ ਸ਼੍ਰੀਲੰਕਾ ਦੇ ਸਨਥ ਜੈਸੂਰੀਆ, ਮਹੇਲਾ ਜੈਵਰਧਨੇ ਤੇ ਭਾਰਤ ਦੇ ਸਚਿਨ ਤੇਂਦੁਲਕਰ 2-2 ਟੀਮਾਂ ਖਿਲਾਫ ਅਜਿਹਾ ਕਰ ਚੁੱਕੇ ਹਨ। ਜੈਸੂਰੀਆ ਤੇ ਜੈਵਰਧਨੇ ਭਾਰਤ ਤੇ ਪਾਕਿਸਤਾਨ ਖਿਲਾਫ 100 ਤੋਂ ਵੱਧ ਮੈਚ ਖੇਡ ਚੁੱਕੇ ਹਨ। ਸਚਿਨ ਨੇ ਅਸਟਰੇਲੀਆ ਤੇ ਸ਼੍ਰੀਲੰਕਾ ਖਿਲਾਫ਼ 100 ਤੋਂ ਜ਼ਿਆਦਾ ਮੈਚ ਖੇਡੇ ਹਨ।

ਤੇਂਦੁਲਕਰ ਨੇ 3 ਟੀਮਾਂ ਖਿਲਾਫ ਸਭ ਤੋਂ ਜ਼ਿਆਦਾ ਮੈਚ ਖੇਡੇ

ਸਚਿਨ ਨੇ 12 ’ਚੋਂ 3 ਟੈਸਟ ਖੇਡਣ ਵਾਲੀਆਂ ਟੀਮਾਂ ਦੇ ਖਿਲਾਫ ਸਭ ਤੋਂ ਜ਼ਿਆਦਾ ਮੈਚ ਖੇਡੇ ਹਨ। ਅਸਟਰੇਲੀਆ ਤੇ ਸ਼੍ਰੀਲੰਕਾ ਤੋਂ ਇਲਾਵਾ ਉਨ੍ਹਾਂ ਨੇ ਦੱਖਣੀ ਅਫਰੀਕਾ ਖਿਲਾਫ ਸਭ ਤੋਂ ਵੱਧ 83 ਮੈਚ ਖੇਡੇ ਹਨ। ਜੈਵਰਧਨੇ ਨੇ ਭਾਰਤ ਖਿਲਾਫ ਤੇ ਜੈਸੂਰੀਆ ਨੇ ਪਾਕਿਸਤਾਨ ਖਿਲਾਫ ਸਭ ਤੋਂ ਜ਼ਿਆਦਾ ਮੈਚ ਖੇਡੇ ਹਨ। ਵੈਸਟਇੰਡੀਜ਼ ਤੇ ਇੰਗਲੈਂਡ ਖਿਲਾਫ ਸਭ ਤੋਂ ਵੱਧ ਮੈਚ ਖੇਡਣ ਦਾ ਰਿਕਾਰਡ ਅਸਟਰੇਲੀਆ ਦੇ ਐਲਨ ਬਾਰਡਰ ’ਤੇ ਨਾਂਅ ਹੈ। Virat Kohli