ਵਿਰਾਟ ਕੋਹਲੀ ਨੇ 119 ਗੇਂਦਾਂ ’ਤੇ ਆਪਣੇ ਸੈਂਕੜਾ ਪੂਰਾ ਕੀਤਾ
ਕੋਲਕੱਤਾ। ਵਿਰਾਟ ਕੋਹਲੀ (Virat Kohli ) ਨੇ ਆਪਣੇ ਜਨਮ ਦਿਨ ’ਤੇ ਸੈਂਕੜਾ ਮਾਰ ਕੇ ਆਪਣੇ ਪ੍ਰਸ਼ੰਸਕਾਂ ਨੂੰ ਤੋਹਫਾ ਦਿੱਤਾ। ਕੋਹਲੀ ਦਾ ਸੈਂਕੜਾ ਪੂਰਾ ਹੁੰਦੇ ਹੀ ਪੂਰਾ ਈਡਨ ਗਾਰਡਨ ਖੁਸ਼ੀ ਨਾਲ ਝੂਮ ਉੱਠਿਆ। ਇਸ ਦੇ ਨਾਲ ਹੀ ਵਿਰਾਟ ਕੋਹਲੀ ਨੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ 49 ਸੈਂਕੜਿਆਂ ਦੀ ਬਰਾਬਰ ਕਰ ਲਈ ਹੈ। ਵਿਰਾਟ ਕੋਹਲੀ ਨੇ 119 ਗੇਂਦਾਂ ’ਤੇ ਆਪਣੇ ਸੈਂਕੜਾ ਪੂਰਾ ਕੀਤਾ। ਭਾਰਤ ਨੇ 50 ਓਵਰਾਂ ’ਚ 5 ਵਿਕਟਾਂ ਦੇ ਨੁਕਸਾਨ ’ਤੇ 326 ਦੌੜਾਂ ਬਣਾਈਆਂ। ਵਿਰਾਟ ਕੋਹਲੀ 101 ਦੌੜਾਂ ਬਣਾ ਕੇ ਨਾਬਾਦ ਰਹੇ। ਇਸ ਤੋਂ ਇਲਾਵਾ ਰੋਹਿਤ ਸ਼ਰਮਾ (40), ਸ਼ੁਭਮਨ ਗਿੱਲ (23), ਸ੍ਰੇਅਸ਼ ਅਈਅਰ (77), ਕੇਐਲ ਰਾਹੁਲ (8), ਸੂਰਿਆ ਕੁਮਾਰ (22) ਅਤੇ ਆਖਰ ’ਚ ਰਵਿੰਦਰ ਜਡੇਜਾ ਨੇ (29) ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਦੱਖਣੀ ਅਫਰੀਕਾ ਨੂੰ ਜਿੱਤ ਲਈ 327 ਦੌੜਾਂ ਦੀ ਦਰਕਰਾਰ ਹੈ।
ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਆਪਣੀਆਂ ਦੋ ਵਿਕਟਾਂ ਗੁਆ ਦਿੱਤੀਆਂ ਹਨ। ਵਿਰਾਟ ਕੋਹਲੀ ਤੇ ਸ੍ਰੇਅਸ਼ ਅਈਅਰ ਕ੍ਰੀਜ ’ਤੇ ਮੌਜ਼ੂਦ ਹਨ। ਭਾਰਤੀ ਓਪਨਰ ਬੱਲੇਬਾਜ਼ਾਂ ਨੇ ਭਾਰਤ ਨੂੰ ਤੇਜ਼ ਸ਼ੁਰੂਆਤ ਦਿੱਤੀ। ਭਾਰਤ ਦੀ ਪਹਿਲੀ ਵਿਕਟ 6 ਓਵਰਾਂ ’ਚ 62 ਦੇ ਸਕੋਰ ’ਤੇ ਰੋਹਿਤ ਸ਼ਰਮਾ ਦੀ ਡਿੱਗੀ ਇਸ ਤੋਂ ਬਾਅਦ 10.3 ਓਵਰਾਂ ’ਚ ਸੁਭਮਨ ਗਿੱਲ ਵੀ 23 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਬਾਅਦ ਕੋਹਲੀ ਤੇ ਸ੍ਰੇਅਸ ਅਈਅਰ ਨੇ ਸੰਭਲ ਕੇ ਖੇਡਦਿਆਂ ਭਾਰਤ ਨੂੰ ਕੋਈ ਝਟਕਾ ਨਾ ਲੱਗਣ ਦਿੱਤਾ। ਭਾਰਤ ਦਾ ਸਕੋਰ 18 ਓਵਰਾਂ ’ਚ ਦੋ ਵਿਕਟਾਂ ਦੇ ਨੁਕਸਾਨ ’ਤੇ 118 ਹੋ ਗਿਆ ਹੈ। ਵਿਰਾਟ ਕੋਹਲੀ 34 ਅਤੇ ਸ੍ਰੇਅਸ ਅਈਅਰ 10 ਦੌੜਾਂ ਬਣਾ ਕੇ ਖੇਡ ਰਹੇ ਹਨ। ਪਡ਼