Virat Kohli ਦੂਹਰੇ ਸੈਂਕਡ਼ੇ ਤੋਂ ਖੁੰਝੇ, ਭਾਰਤ ਦੀ ਪਾਰੀ 571 ਦੌੜਾਂ ‘ਤੇ ਸਿਮਟੀ

Virat Kohli

ਵਿਰਾਟ ਕੋਹਲੀ 186 ਦੌੜਾਂ ਬਣਾ ਕੇ ਆਊਟ ਹੋਏ

(ਸੱਚ  ਕਹੂੰ ਨਿਊਜ਼) ਅਹਿਮਦਾਬਾਦ।  ਭਾਰਤ-ਆਸਟ੍ਰੇਲੀਆ ਦਰਮਿਆਨ ਖੇਡੇ ਗਏ ਚੌਥੇ ਟੈਸਟ ਮੈਚ ਦੇ ਚੌਥੇ ਦਿਨ ਭਾਰਤ ਦੀ ਪਾਰੀ 571 ਦੌੜਾਂ ’ਤੇ ਸਿਮਟ ਗਈ। ਵਿਰਾਟ ਕੋਹਲੀ (Virat Kohli ) 186 ਦੌੜਾਂ ਬਣਾ ਕੇ ਆਊਟ ਹੋਏ। ਚੌਥਾ ਦਿਨ ਪੂਰੀ ਤਰ੍ਹਾਂ ਭਾਰਤ ਦੇ ਬੱਲੇਬਾਜ਼ ਵਿਰਾਟ ਕੋਹਲੀ ਦੇ ਨਾਂਅ ਰਿਹਾ ਹੈ। ਜਿਸ ਨੇ ਆਸਟਰੇਲੀਆਂ ਦੇ ਗੇਂਦਬਾਜ਼ਾਂ ਨੂੰ ਵਿਕਟ ਲਈ ਤਰਸਾਈ ਰੱਖਿਆ।

ਭਾਵੇਂ ਇਸ ਦੌਰਾਨ ਵਿਕਟਾਂ ਡਿੱਗਦੀਆਂ ਰਹੀਆਂ ਪਰ ਵਿਰਾਟ ਨੇ ਇੱਕ ਪਾਸਾ ਸੰਭਾਲੀ ਰੱਖਿਆ। ਉਸ ਦੀ 186 ਦੌੜਾਂ ਦੀ ਵੱਡੀ ਪਾਰੀ ਨੇ ਭਾਰਤ ਨੂੰ ਆਪਣੀ ਪਹਿਲੀ ਪਾਰੀ ਵਿੱਚ 571/9 ਤੱਕ ਪਹੁੰਚਾਉਣ ਵਿੱਚ ਮੱਦਦ ਕੀਤੀ। ਟੀਮ ਇੰਡੀਆ ਨੇ ਪਹਿਲੀ ਪਾਰੀ ਦੇ ਆਧਾਰ ‘ਤੇ ਆਸਟ੍ਰੇਲੀਆ ‘ਤੇ 91 ਦੌੜਾਂ ਦੀ ਬੜ੍ਹਤ ਬਣਾ ਲਈ ਹੈ। ਵਿਰਾਟ ਕੋਹਲੀ ਪਾਰੀ ਵਿੱਚ ਆਊਟ ਹੋਣ ਵਾਲੇ ਆਖਰੀ ਬੱਲੇਬਾਜ਼ ਸਨ। ਜ਼ਖਮੀ ਸ਼੍ਰੇਅਸ ਅਈਅਰ ਬੱਲੇਬਾਜ਼ੀ ਲਈ ਨਹੀਂ ਆਏ।

Virat Kohli

Virat Kohli ਨੇ 1205 ਦਿਨਾਂ ਬਾਅਦ ਲਾਇਆ ਸੈਂਕਡ਼ਾ

ਵਿਰਾਟ ਕੋਹਲੀ ਨੇ 1205 ਦਿਨ, 23 ਮੈਚ ਅਤੇ 41 ਪਾਰੀਆਂ ਦੇ ਬਾਅਦ ਇਸ ਫਾਰਮੈਟ ‘ਚ ਸੈਂਕੜਾ ਲਗਾਇਆ ਹੈ। ਕੋਹਲੀ ਨੇ ਆਖਰੀ ਵਾਰ 23 ਨਵੰਬਰ 2019 ਨੂੰ ਬੰਗਲਾਦੇਸ਼ ਖਿਲਾਫ ਆਪਣਾ 27ਵਾਂ ਟੈਸਟ ਸੈਂਕੜਾ ਲਗਾਇਆ ਸੀ। ਇਹ ਉਸ ਦਾ 28ਵਾਂ ਟੈਸਟ ਸੈਂਕੜਾ ਹੈ। ਹੁਣ ਕੋਹਲੀ ਦੇ ਨਾਂ 75 ਅੰਤਰਰਾਸ਼ਟਰੀ ਸੈਂਕੜੇ ਹਨ। ਉਸਨੇ ਟੈਸਟ ਵਿੱਚ 28, ਵਨਡੇ ਵਿੱਚ 46 ਅਤੇ ਟੀ-20 ਅੰਤਰਰਾਸ਼ਟਰੀ ਵਿੱਚ ਇੱਕ ਸੈਂਕੜਾ ਲਗਾਇਆ ਹੈ।

ਸੁਭਮਨ ਗਿੱਲ-ਪੁਜਾਰਾ ਵਿਚਾਲੇ 113 ਦੌੜਾਂ ਦੀ ਸਾਂਝੇਦਾਰੀ

India-Australia 4th Test

ਸੈਂਕੜੇ ਸ਼ੁਭਮਨ ਗਿੱਲ ਅਤੇ ਚੇਤੇਸ਼ਵਰ ਪੁਜਾਰਾ ਨੇ ਦੂਜੇ ਵਿਕਟ ਲਈ 248 ਗੇਂਦਾਂ ‘ਤੇ 113 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਸਾਂਝੇਦਾਰੀ ਨੇ ਟੀਮ ਇੰਡੀਆ ਨੂੰ ਪਹਿਲੇ ਝਟਕੇ ਤੋਂ ਉਭਾਰਿਆ। ਟੀਮ ਨੇ 74 ਦੌੜਾਂ ਦੇ ਸਕੋਰ ‘ਤੇ ਰੋਹਿਤ ਸ਼ਰਮਾ ਦਾ ਵਿਕਟ ਗੁਆ ਦਿੱਤਾ ਸੀ, ਫਿਰ ਰੋਹਿਤ ਸ਼ਰਮਾ 35 ਦੌੜਾਂ ਬਣਾ ਕੇ ਆਊਟ ਹੋ ਗਏ। ਰੋਹਿਤ ਨੇ ਗਿੱਲ ਨਾਲ 126 ਗੇਂਦਾਂ ‘ਤੇ 74 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਕੀਤੀ।

ਰੋਹਿਤ ਸ਼ਰਮਾ ਨੇ ਬਣਾਇਆ ਇੱਕ ਹੋਰ ਰਿਕਾਰਡ

ਭਾਰਤੀ ਕਪਤਾਨ ਰੋਹਿਤ ਸ਼ਰਮਾ 35 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਦੇ ਅੰਤਰਰਾਸ਼ਟਰੀ ਕ੍ਰਿਕਟ ‘ਚ 17 ਹਜ਼ਾਰ ਦੌੜਾਂ ਪੂਰੀਆਂ ਹੋ ਚੁੱਕੀਆਂ ਹਨ। ਰੋਹਿਤ ਅਜਿਹਾ ਕਰਨ ਵਾਲੇ ਛੇਵੇਂ ਭਾਰਤੀ ਬੱਲੇਬਾਜ਼ ਹਨ। ਉਨ੍ਹਾਂ ਤੋਂ ਪਹਿਲਾਂ ਸਚਿਨ ਤੇਂਦੁਲਕਰ, ਵਿਰਾਟ ਕੋਹਲੀ, ਰਾਹੁਲ ਦ੍ਰਾਵਿੜ, ਸੌਰਵ ਗਾਂਗੁਲੀ, ਮਹਿੰਦਰ ਸਿੰਘ ਧੋਨੀ ਅਤੇ ਵਰਿੰਦਰ ਸਹਿਵਾਗ ਅਜਿਹਾ ਕਰ ਚੁੱਕੇ ਹਨ।

ਮੈਚ ਦਾ ਮੁੱਖ ਬਿੰਦੂ

  • ਭਾਰਤੀ ਕਪਤਾਨ ਰੋਹਿਤ ਸ਼ਰਮਾ 35 ਦੌੜਾਂ ਬਣਾ ਕੇ ਆਊਟ ਹੋਏ
  • ਰੋਹਿਤ ਨੇ ਗਿੱਲ ਨਾਲ 126 ਗੇਂਦਾਂ ‘ਤੇ 74 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਕੀਤੀ
  • ਸ਼ੁਭਮਨ ਗਿੱਲ ਅਤੇ ਚੇਤੇਸ਼ਵਰ ਪੁਜਾਰਾ ਨੇ ਦੂਜੇ ਵਿਕਟ ਲਈ 248 ਗੇਂਦਾਂ ‘ਤੇ 113 ਦੌੜਾਂ ਦੀ ਸਾਂਝੇਦਾਰੀ ਕੀਤੀ
  • ਰੋਹਿਤ ਸ਼ਰਮਾ ਨੇ ਅੰਤਰਰਾਸ਼ਟਰੀ ਕ੍ਰਿਕਟ ‘ਚ 17 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ
  • ਜ਼ਖਮੀ ਸ਼੍ਰੇਅਸ ਅਈਅਰ ਬੱਲੇਬਾਜ਼ੀ ਲਈ ਨਹੀਂ ਆਏ।
  • ਵਿਰਾਟ ਪਾਰੀ ਵਿੱਚ ਆਊਟ ਹੋਣ ਵਾਲੇ ਆਖਰੀ ਬੱਲੇਬਾਜ਼ ਸਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।