ਸਾਡੇ ਨਾਲ ਸ਼ਾਮਲ

Follow us

13.1 C
Chandigarh
Wednesday, January 21, 2026
More
    Home Breaking News Virat Kohli F...

    Virat Kohli FIR: ਵਿਰਾਟ ਕੋਹਲੀ ’ਤੇ FIR ਦਰਜ਼

    Virat Kohli FIR
    Virat Kohli FIR: ਵਿਰਾਟ ਕੋਹਲੀ ’ਤੇ FIR ਦਰਜ਼

    RCB ਦੀ ਜਿੱਤ ਪਰੇਡ ਦੌਰਨ ਭਗਦੜ ’ਚ 11 ਲੋਕਾਂ ਦੀ ਹੋਈ ਸੀ ਮੌਤ

    ਬੰਗਲੁਰੂ (ਏਜੰਸੀ)। Virat Kohli FIR : ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਦੀ ਇਤਿਹਾਸਕ ਆਈਪੀਐੱਲ ਜਿੱਤ ਦਾ ਜਸ਼ਨ ਬੰਗਲੌਰ ’ਚ ਲੋਕਾਂ ਲਈ ਭਾਰੀ ਪੈ ਗਿਆ। ਟਰਾਫੀ ਜਿੱਤਣ ਤੋਂ ਬਾਅਦ ਆਯੋਜਿਤ ਜਿੱਤ ਪਰੇਡ ਦੌਰਾਨ, ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਭਾਰੀ ਭੀੜ ਵਿਚਕਾਰ ਭਗਦੜ ’ਚ 11 ਲੋਕਾਂ ਦੀ ਦੁਖਦਾਈ ਮੌਤ ਹੋ ਗਈ, ਜਦੋਂ ਕਿ ਲਗਭਗ 50 ਲੋਕ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ, ਪੂਰਾ ਮਾਮਲਾ ਹੁਣ ਤੇਜ਼ ਹੋ ਗਿਆ ਹੈ ਤੇ ਟੀਮ ਦੇ ਸਟਾਰ ਖਿਡਾਰੀ ਵਿਰਾਟ ਕੋਹਲੀ ਦਾ ਨਾਂਅ ਵੀ ਪੁਲਿਸ ਜਾਂਚ ਦੇ ਘੇਰੇ ’ਚ ਆ ਗਿਆ ਹੈ। ਹੁਣ ਕੋਹਲੀ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਗਈ ਹੈ।

    ਇਹ ਖਬਰ ਵੀ ਪੜ੍ਹੋ : Chhabeel In Faridkot: ਬਾਬਾ ਫ਼ਰੀਦ ਪ੍ਰੈਸ ਵੈਲਫੇਅਰ ਸੁਸਾਇਟੀ ਵੱਲੋਂ ਲਗਾਈ ਠੰਢੇ ਮਿੱਠੇ ਪਾਣੀ ਦੀ ਛਬੀਲ 

    ਕੀ ਹੈ ਪੂਰਾ ਮਾਮਲਾ? | Virat Kohli FIR

    ਆਰਸੀਬੀ ਨੇ 3 ਜੂਨ ਨੂੰ ਅਹਿਮਦਾਬਾਦ ’ਚ ਹੋਏ ਆਈਪੀਐੱਲ 2025 ਦੇ ਫਾਈਨਲ ’ਚ ਪੰਜਾਬ ਕਿੰਗਜ਼ ਨੂੰ ਹਰਾ ਕੇ ਪਹਿਲੀ ਵਾਰ ਖਿਤਾਬ ਜਿੱਤਿਆ। ਇਸ ਜਿੱਤ ਤੋਂ ਬਾਅਦ, ਬੰਗਲੌਰ ਦੀਆਂ ਸੜਕਾਂ ’ਤੇ ਤਿਉਹਾਰ ਦਾ ਮਾਹੌਲ ਸੀ। ਅਗਲੇ ਦਿਨ, ਜਿਵੇਂ ਹੀ ਪੂਰੀ ਟੀਮ ਟਰਾਫੀ ਲੈ ਕੇ ਸ਼ਹਿਰ ਵਾਪਸ ਆਈ, ਸਟੇਡੀਅਮ ਤੇ ਵਿਧਾਨ ਸਭਾ ਦੇ ਨੇੜੇ ਹਜ਼ਾਰਾਂ ਦੀ ਭੀੜ ਇਕੱਠੀ ਹੋ ਗਈ। ਲੋਕਾਂ ਦੀ ਗਿਣਤੀ ਇੰਨੀ ਜ਼ਿਆਦਾ ਸੀ ਕਿ ਸਥਿਤੀ ਕਾਬੂ ਤੋਂ ਬਾਹਰ ਹੋ ਗਈ ਤੇ ਭਗਦੜ ਮਚ ਗਈ, ਜਿਸ ਕਾਰਨ ਇੱਕ ਘਾਤਕ ਹਾਦਸਾ ਵਾਪਰਿਆ।