Virat Kohli ਦੇ ਕੌਮਾਂਤਰੀ ‘ਕ੍ਰਿਕਟ’ ’ਚ ‘16’ ਸਾਲ ਪੂਰੇ

Virat Kohli
Virat Kohli

ਕੁਝ ਰਿਕਾਰਡ ਅਜਿਹੇ ਜਿਨ੍ਹਾਂ ਨੂੰ ਤੋੜਨਾ ਮੁਸ਼ਕਲ | Virat Kohli

ਮੁੰਬਈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਸਕੱਤਰ ਜੈ ਸ਼ਾਹ ਨੇ ਟੀਮ ਇੰਡੀਆ ਦੇ ਤਜ਼ਰਬੇਕਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਕੌਮਾਂਤਰੀ ਕ੍ਰਿਕਟ ’ਚ 16 ਸਾਲ ਪੂਰੇ ਕਰਨ ’ਤੇ ਵਧਾਈ ਦਿੱਤੀ ਹੈ। 18 ਅਗਸਤ 2008 ਨੂੰ, ਕੋਹਲੀ ਨੇ ਦਾਂਬੁਲਾ ’ਚ ਸ਼੍ਰੀਲੰਕਾ ਖਿਲਾਫ ਇੱਕ ਰੋਜ਼ਾ ਸੀਰੀਜ਼ ’ਚ ਆਪਣੀ ਕੌਮਾਂਤਰੀ ਸ਼ੁਰੂਆਤ ਕੀਤੀ। ਕੁਝ ਮਹੀਨਿਆਂ ਬਾਅਦ ਉਹ ਕੁਆਲਾਲੰਪੁਰ ’ਚ ਅੰਡਰ-19 ਵਿਸ਼ਵ ਕੱਪ ਜੇਤੂ ਕਪਤਾਨ ਵੀ ਬਣ ਗਿਆ। ਆਪਣੇ ਪਹਿਲੇ ਕੌਮਾਂਤਰੀ ਮੈਚ ’ਚ ਕੋਹਲੀ ਨੇ ਮੌਜ਼ੂਦਾ ਭਾਰਤੀ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨਾਲ ਓਪਨਿੰਗ ਕੀਤੀ ਅਤੇ ਸਿਰਫ 12 ਦੌੜਾਂ ਬਣਾਈਆਂ। Virat Kohli

ਇਹ ਵੀ ਪੜ੍ਹੋ: Rakhi Festival: ਗੋਲਡਨ ਬੈੱਲਜ਼ ਗਲੋਬਲ ਸਕੂਲ ’ਚ ਮਨਾਇਆ ਰੱਖੜੀ ਦਾ ਤਿਉਹਾਰ

ਆਪਣੀ ਪਹਿਲੀ ਕੌਮਾਂਤਰੀ ਲੜੀ ’ਚ, ਉਸ ਨੇ ਪੰਜ ਮੈਚਾਂ ’ਚ 31.80 ਦੀ ਔਸਤ ਨਾਲ 159 ਦੌੜਾਂ ਬਣਾਈਆਂ। ਕੋਹਲੀ ਨੇ 2011 ’ਚ ਇੱਕ ਰੋਜ਼ਾ ਵਿਸ਼ਵ ਕੱਪ, 2013 ’ਚ ਚੈਂਪੀਅਨਸ ਟਰਾਫੀ ਤੇ 2024 ’ਚ ਟੀ-20 ਵਿਸ਼ਵ ਕੱਪ ਜਿੱਤਿਆ ਹੈ, ਜਿਸ ਤੋਂ ਬਾਅਦ ਉਹ ਸਭ ਤੋਂ ਛੋਟੇ ਫਾਰਮੈਟ ਤੋਂ ਸੰਨਿਆਸ ਲੈ ਚੁੱਕੇ ਹਨ। ਤੁਹਾਨੂੰ ਦੱਸ ਦੇਈਏ ਕਿ 2008 ’ਚ ਇੱਕ ਰੋਜ਼ਾ ’ਚ ਡੈਬਿਊ ਕਰਨ ਤੋਂ ਬਾਅਦ ਵਿਰਾਟ ਕੋਹਲੀ ਨੇ 2011 ’ਚ ਟੀ-20 ਅਤੇ ਟੈਸਟ ’ਚ ਡੈਬਿਊ ਕੀਤਾ ਸੀ। ਕੋਹਲੀ ਨੇ ਹੁਣ ਤੱਕ 113 ਟੈਸਟ, 295 ਇੱਕ ਰੋਜ਼ਾ ਅਤੇ 125 ਟੀ-20 ਮੈਚ ਖੇਡੇ ਹਨ। ਵਿਰਾਟ ਨੇ ਟੀ-20 ਵਿਸ਼ਵ ਕੱਪ 2024 ਤੋਂ ਬਾਅਦ ਇਸ ਫਾਰਮੈਟ ਤੋਂ ਸੰਨਿਆਸ ਲੈ ਲਿਆ ਹੈ।

IND vs SL

ਕਿੰਗ ਕੋਹਲੀ ਦੀਆਂ ਵੱਡੀਆਂ ਪ੍ਰਾਪਤੀਆਂ:

  •  ਸਚਿਨ ਤੇਂਦੁਲਕਰ (100) ਤੋਂ ਬਾਅਦ ਸਭ ਤੋਂ ਵੱਧ ਸੈਂਕੜੇ ਲਾਉਣ ਵਾਲੇ ਦੂਜੇ ਖਿਡਾਰੀ ਕੋਹਲੀ (80)
  •  ਇੱਕ ਰੋਜ਼ਾ ’ਚ ਸਚਿਨ ਤੇਂਦੁਲਕਰ (49) ਨੂੰ ਪਿੱਛੇ ਛੱਡ ਵਿਰਾਟ ਨੇ ਪੂਰਾ ਕੀਤਾ ਸੈਂਕੜਿਆਂ ਦਾ ਅਰਧ ਸੈਂਕੜਾ
  •  ਕੋਹਲੀ ਦੀ ਕਪਤਾਨੀ ’ਚ ਭਾਰਤੀ ਟੀਮ ਛੇ ਸਾਲਾਂ ਤੱਕ ਟੈਸਟ ’ਚ ਨੰਬਰ ਇੱਕ ਰਹੀ।
  •  ਦੁਨੀਆ ਦਾ ਚੌਥਾ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ।
  •  ਮੌਜ਼ੂਦਾ ਸਮੇਂ ’ਚ ਕ੍ਰਿਕਟ ਖੇਡਣ ਵਾਲੇ ਖਿਡਾਰੀਆਂ ’ਚੋਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਇੱਕਲੌਤਾ ਬੱਲੇਬਾਜ਼।
  •  ਕੋਹਲੀ ਨੇ ਬਤੌਰ ਕਪਤਾਨ ਸੱਤ ਦੂਹਰੇ ਸੈਂਕੜੇ ਲਾਏ ਹਨ। ਉਸ ਨੇ ਵੈਲੀ ਹੈਮੰਡ ਅਤੇ ਮਹੇਲਾ ਜੈਵਰਧਨੇ ਦੀ ਕੀਤੀ ਬਰਾਬਰੀ
  •  500 ਕੌਮਾਂਤਰੀ ਮੈਚ ਖੇਡਣ ਵਾਲੇ ਚੌਥੇ ਭਾਰਤੀ ਅਤੇ ਦੁਨੀਆ ਦੇ 9ਵੇਂ ਖਿਡਾਰੀ