Virat Kohli: ਸੰਨਿਆਸ ਦੇ ਸਵਾਲ ’ਤੇ ਵਿਰਾਟ ਕੋਹਲੀ ਨੇ ਤੋੜੀ ਚੁੱਪ, ਦੱਸਿਆ ਕਦੋਂ ਕਹਿਣਗੇ ਅੰਤਰਰਾਸ਼ਟਰੀ ਕ੍ਰਿਕੇਟ ਨੂੰ ਅਲਵਿਦਾ

Virat Kohli

‘ਜਦੋਂ ਕੰਮ ਪੂਰਾ ਹੋ ਗਿਆ ਤਾਂ ਚਲਾ ਜਾਵਾਂਗਾ’ : ਵਿਰਾਟ ਕੋਹਲੀ | Virat Kohli

  • ਸਟਾਰ ਬੱਲੇਬਾਜ਼ੀ ਤੇ ਭਾਰਤ ਦੇ ਸਾਬਕਾ ਕਪਤਾਨ ਹਨ ਵਿਰਾਟ ਕੋਹਲੀ | Virat Kohli

ਸਪੋਰਟਸ ਡੈਸਕ। ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਪਹਿਲੀ ਵਾਰ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਸਬੰਧੀ ਚਰਚਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੇ ਕਰੀਅਰ ਖਤਮ ਕਰਨ ਤੋਂ ਪਹਿਲਾਂ ਸਭ ਕੁਝ ਦੇਣਾ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਸੰਨਿਆਸ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਗੱਲ ਦਾ ਮਲਾਲ ਨਾ ਹੋਵੇ। ਉਹ ਆਪਣੇ ਕ੍ਰਿਕੇਟ ਕਰੀਅਰ ਨੂੰ ਸਭ ਕੁਝ ਦੇਣਾ ਚਾਹੁੰਦੇ ਹਨ। ਵਿਰਾਟ ਕੋਹਲੀ ਇਨ੍ਹਾਂ ਦਿਨਾਂ ਆਈਪੀਐੱਲ ’ਚ ਖੇਡਦੇ ਹੋਏ ਨਜ਼ਰ ਆ ਰਹੇ ਹਨ। (Virat Kohli)

ਥੋੜਾਂ ਸਮਾਂ ਪਹਿਲਾਂ ਉਨ੍ਹਾਂ ਨੇ ਟੀ20 ਕ੍ਰਿਕੇਟ ’ਚ ਸੈਂਕੜਾ ਵੀ ਜੜਿਆ ਸੀ। ਵਿਰਾਟ ਕੋਹਲੀ ਨੇ ਇਸ ਸੀਜ਼ਨ ’ਚ ਆਰਸੀਬੀ ਲਈ 13 ਮੈਚ ਖੇਡੇ ਹਨ, ਜਿਸ ਵਿੱਚ ਉਨ੍ਹਾਂ ਨੇ ਪੰਜ ਅਰਧਸੈਂਕੜਿਆਂ ਤੇ ਇੱਕ ਸੈਂਕੜੇ ਦੀ ਮੱਦਦ ਨਾਲ 661 ਦੌੜਾਂ ਬਣਾਈਆਂ ਹਨ। ਆਰਸੀਬੀ ਹੁਣ ਆਪਣਾ ਆਖਿਰੀ ਮੁਕਾਬਲਾ ਚੇਨਈ ਸੁਪਰਕਿੰਗਜ ਖਿਲਾਫ ਖੇਡੇਗੀ। ਇਸ ਵਿੱਚ ਆਰਸੀਬੀ ਵੱਲੋਂ ਇੱਕ ਵੀਡੀਓ ਜਾਰੀ ਕੀਤਾ ਗਿਆ ਹੈ। ਜਿਸ ਵਿੱਚ 35 ਸਾਲਾਂ ਖਿਡਾਰੀ ਨੂੰ ਆਪਣੇ ਸੰਨਿਆਸ ’ਤੇ ਚਰਚਾ ਕਰਦੇ ਹੋਏ ਵੇਖਿਆ ਗਿਆ ਹੈ। (Virat Kohli)

ਇਹ ਵੀ ਪੜ੍ਹੋ : Solar Storm: 21 ਸਾਲਾਂ ਬਾਅਦ ਧਰਤੀ ਨਾਲ ਟਕਰਾਇਆ ਸਭ ਤੋਂ ਮਜ਼ਬੂਤ ਸੂਰਜੀ ਤੂਫਾਨ, ਸੰਚਾਰ ਤੇ GPS ਸਿਸਟਮ ’ਤੇ ਪਵੇਗੀ ਵੱ…

ਕੋਹਲੀ ਨੇ ਕਿਹਾ ‘ ਮੈਂ ਕੋਈ ਵੀ ਕੰਮ ਅਧੂਰਾ ਨਹੀਂ ਛੱਡਣਾ ਚਾਹੁੰਦਾ ਤਾਂਕਿ ਬਾਅਦ ’ਚ ਕੋਈ ਪਛਤਾਵਾ ਨਾ ਹੋਵੇ। ਇੱਕ ਵਾਰ ਕੰਮ ਪੂਰਾ ਹੋ ਜਾਵੇ ਤਾਂ ਮੈਂ ਚਲਾ ਜਾਵਾਂਗਾ ਤੇ ਫਿਰ ਕੁਝ ਸਮਾਂ ਨਜ਼ਰ ਨਹੀਂ ਆਵਾਂਗਾ। ਉਨ੍ਹਾਂ ਅੱਗੇ ਕਿਹਾ, ‘ਜਦੋਂ ਤੱਕ ਮੈਂ ਖੇਡ ਰਿਹਾ ਹਾਂ, ਆਪਣਾ ਸਾਰਾ ਕੁਝ ਖੇਡ ਨੂੰ ਦੇਣਾ ਚਾਹੁੰਦਾ ਹਾਂ। ਇਹ ਹੀ ਮੇਰੀ ਪ੍ਰੇਰਨਾ ਹੈ। ਹਰ ਖਿਡਾਰੀ ਦੇ ਕੈਰੀਅਰ ਦਾ ਆਖਿਰੀ ਸਮਾਂ ਆਉਂਦਾ ਹੈ। ਮੈਂ ਵੀ ਹਮੇਸ਼ਾ ਖੇਡਦਾ ਨਹੀਂ ਰਹਾਂਗਾ ਪਰ ਮੈਂ ਇਸ ਸੋਚ ਨਾਲ ਵਿਦਾ ਨਹੀਂ ਲੈਣਾ ਚਾਹੁੰਦਾ ਕਿ ਜੇਕਰ ਮੈਂ ਉਸ ਦਿਨ ਕੁਝ ਅਜਿਹਾ ਕੀਤਾ ਹੁੰਦਾ ਤਾਂ ਚੰਗਾ ਹੁੰਦਾ’।

ICC ਵਿਸ਼ਵ ਕੱਪ 2023 ’ਚ ਕੀਤਾ ਸੀ ਸ਼ਾਨਦਾਰ ਪ੍ਰਦਰਸ਼ਨ | Virat Kohli

ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਭਾਰਤੀ ਟੀਮ ਦੇ ਸਾਬਕਾ ਕਪਤਾਨ ਵੀ ਹਨ। ਵਿਰਾਟ ਕੋਹਲੀ ਨੇ ਆਈਸੀਸੀ ਵਿਸ਼ਵ ਕੱਪ 2023 ’ਚ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਵਿਰਾਟ ਕੋਹਲੀ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ‘ਪਲੇਅਰ ਆਫ ਦਾ ਟੂਰਨਾਮੈਂਟ’ ਵੀ ਰਹੇ ਹਨ। ਵਿਰਾਟ ਕੋਹਲੀ ਨੇ ਵਿਸ਼ਵ ਕੱਪ 2023 ’ਚ ਆਪਣੇ 11 ਮੈਚਾਂ ਦੀਆਂ 11 ਪਾਰੀਆਂ ’ਚ 95.65 ਦੇ ਸਟ੍ਰਾਈਕ ਰੇਟ ਨਾਲ 765 ਦੌੜਾਂ ਬਣਾਇਆਂ ਸਨ। ਜਿਸ ਵਿੱਚ 6 ਅਰਧਸੈਂਕੜੇ ਤੇ 3 ਸੈਂਕੜੇ ਸ਼ਾਮਲ ਰਹੇ ਸਨ। ਉਨ੍ਹਾਂ ਦਾ ਜ਼ਿਆਦਾ ਤੋਂ ਜ਼ਿਆਦਾ ਸਕੋਰ 117 ਦੌੜਾਂ ਦਾ ਹੈ। (Virat Kohli)

ਜਿਹੜਾ ਉਨ੍ਹਾਂ ਨੇ ਨਿਊਜੀਲੈਂਡ ਖਿਲਾਫ ਖੇਡੇ ਗਏ ਸੈਮੀਫਾਈਨਲ ’ਚ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਬਣਾਇਆ ਸੀ। ਇਸ ਤੋਂ ਇਲਾਵਾ ਹੁਣ ਵਿਰਾਟ ਕੋਹਲੀ ਦੇ ਬੱਲੇ ਤੋਂ ਟੀ20 ਵਿਸ਼ਵ ਕੱਪ 2024 ’ਚ ਦੌੜਾਂ ਦੀ ਉਮੀਦ ਹੋਵੇਗੀ। ਟੀ20 ਵਿਸ਼ਵ ਕੱਪ 1 ਜੂਨ ਤੋਂ ਅਮਰੀਕਾ ਤੇ ਵੈਸਟਇੰਡੀਜ਼ ’ਚ ਖੇਡਿਆ ਜਾਵੇਗਾ। ਇਸ ਸਮੇਂ ਭਾਰਤੀ ਟੀਮ ਦੇ ਖਿਡਾਰੀ ਆਈਪੀਐੱਲ ਖੇਡ ਰਹੇ ਹਨ, ਆਈਪੀਐੱਲ ਦੇ ਖਤਮ ਹੁੰਦੇ ਹੀ ਭਾਰਤੀ ਟੀਮ ਟੀ20 ਵਿਸ਼ਵ ਕੱਪ ਲਈ ਅਮਰੀਕਾ ਰਵਾਨਾ ਹੋਵੇਗੀ, ਭਾਰਤੀ ਟੀਮ ਦੋ ਗੇੜਾਂ ‘ਚ ਰਵਾਨਾ ਹੋਵੇਗੀ। ਪਹਿਲਾ ਜੱਥਾ 22 ਮਈ ਨੂੰ ਜਦਕਿ ਦੂਜਾ ਜੱਥਾ ਆਈਪੀਐੱਲ ਤੋਂ ਬਾਅਦ ਅਮਰੀਕਾ ਲਈ ਰਵਾਨਾ ਹੋਵੇਗਾ। (Virat Kohli)