ਯੁਵੀ ਤੇ ਨਹਿਰਾ ਦੀ ਵਾਪਸੀ, ਪੰਤ ਨਵਾਂ ਚਿਹਰਾ
ਮੁੰਬਈ | ਭਾਰਤੀ ਕ੍ਰਿਕਟ ਨੇ ਉਸ ਸਮੇਂ ਨਵੇਂ ਯੁਗ ‘ਚ ਕਦਮ ਰੱਖਿਆ, ਜਦੋਂ ਅੱਜ ਵਿਰਾਟ ਕੋਹਲੀ ਨੂੰ ਅਧਿਕਾਰਿਕ ਤੌਰ ‘ਤੇ ਸਾਰੇ ਫਾਰਮੈਂਟਾਂ ‘ਚ ਟੀਮ ਇੰਡੀਆ ਦਾ ਕਪਤਾਨ ਬਣਾਇਆ ਗਿਆ ਕੋਹਲੀ ਨੂੰ ਇੰਗਲੈਂਡ ਖਿਲਾਫ਼ ਇੱਕ ਰੋਜ਼ਾ ਮੈਚਾਂ ਦੀ ਲੜੀ ਲਈ ਟੀਮ ਦੀ ਕਪਤਾਨੀ ਸੌਂਪੀ ਗਈ ਹੈ, ਜਿਸ ‘ਚ ਯੁਵਰਾਜ ਸਿੰਘ ਤੇ ਅਸ਼ੀਸ਼ ਨਹਿਰਾ ਨੇ ਵੀ ਵਾਪਸੀ ਕੀਤੀ ਹੈਫ 9 ਸਾਲਾਂ ਤੋਂ ਵੱਧ ਸਮੇਂ ਤੱਕ ਟੀਮ ਦੀ ਕਪਤਾਨੀ ਕਰਨ ਵਾਲੇ ਮਹਿੰਦਰ ਸਿੰਘ ਧੋਨੀ ਵਿਕਟਕੀਪਰ ਬੱਲੇਬਾਜ਼ ਵਜੋਂ ਟੀਮ ਦਾ ਹਿੱਸਾ ਹਨ, ਜਦੋਂਕਿ ਐਮਐਸਕੇ ਪ੍ਰਸਾਦ ਦੀ ਅਗਵਾਈ ਵਾਲੀ ਕੌਮੀ ਚੋਣ ਕਮੇਟੀ ਨੇ ਦਿੱਲੀ ਦੇ ਨੌਜਵਾਨ ਵਿਕਟਕੀਪਰ ਰਿਸ਼ਭ ਪੰਤ ਨੂੰ ਟੀ-20 ਟੀਮ ‘ਚ ਸ਼ਾਮਲ ਕਰਕੇ ਸੰਕੇਤ ਦੇ ਦਿੱਤੇ ਹਨ ਕਿ ਉਹ ਕਿਸ ਨੂੰ ਧੋਨੀ ਦਾ ਉੱਤਰਾਧਿਕਾਰੀ ਸਮਝਦੇ ਹਨ
ਹਾਲਾਂਕਿ ਇਸ ਤੋਂ ਪਹਿਲਾਂ ਚੋਣ ਕਮੇਟੀ ਦੀ ਮੀਟਿੰਗ ‘ਚ ਅੱਜ ਕਾਫ਼ੀ ਡਰਾਮਾ ਵੀ ਦੇਖਣ ਨੂੰ ਮਿਲਿਆ, ਜਦੋਂਕਿ ਤਕਨੀਕੀ ਕਾਰਨਾਂ ਕਰਕੇ ਇਸ ‘ਚ ਤਿੰਨ ਘੰਟਿਆਂ ਦੀ ਦੇਰੀ ਹੋਈ ਤੇ ਬਾਅਦ ‘ਚ ਲੋਢਾ ਕਮੇਟੀ ਦੀ ਮਨਜ਼ੂਰੀ ਤੋਂ ਬਾਅਦ ਮੀਟਿੰਗ ਸ਼ੁਰੂ ਹੋਈ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਸਾਂਝੀ ਸਕੱਤਰ ਅਮਿਤਾਭ ਚੌਧਰੀ ਦੇ ਵੀ ਡਿਸਕਵਾਈਫਾਈ ਹੋਣ ਤੋਂ ਬਾਅਦ ਬੀਸੀਸੀਆਈ ਦੇ ਸੀÂਓ ਰਾਹੁਲ ਜੌਹਰੀ ਨੇ ਸੱਦੀ ਪਿਛਲੇ ਹਫ਼ਤੇ ਬੀਸੀਸੀਆਈ ਦੇ ਸਾਰੇ ਆਲਾ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ