ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News RCB vs PBKS :...

    RCB vs PBKS : ਵਿਰਾਟ ਟੀ20 ਕ੍ਰਿਕੇਟ ’ਚ ਸਭ ਤੋਂ ਜ਼ਿਆਦਾ ਕੈਚ ਲੈਣ ਵਾਲੇ ਭਾਰਤੀ ਖਿਡਾਰੀ

    RCB vs PBKS

    IPL ’ਚ 50 ਤੋਂ ਜ਼ਿਆਦਾ ਅਰਧਸੈਂਕੜੇ ਜੜਨ ਵਾਲੀ ਦੂਜੇ ਬੱਲੇਬਾਜ਼ | RCB vs PBKS

    ਬੈਂਗਲੁਰੂ (ਏਜੰਸੀ)। ਰਾਇਲ ਚੈਲੰਜਰਜ ਬੈਂਗਲੁਰੂ (ਆਰਸੀਬੀ) ਨੇ ਆਈਪੀਐੱਲ 2024 ਦੇ ਛੇਵੇਂ ਮੈਚ ’ਚ ਪੰਜਾਬ ਕਿੰਗਜ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਅਤੇ ਆਪਣੇ ਇਸ ਸੈਸ਼ਨ ਦੀ ਪਹਿਲੀ ਜਿੱਤ ਹਾਸਲ ਕਰ ਲਈ। ਪੰਜਾਬ ਨੇ 20 ਓਵਰਾਂ ’ਚ 176 ਦੌੜਾਂ ਬਣਾਈਆਂ ਸਨ। ਬੈਂਗਲੁਰੂ ਨੇ 20ਵੇਂ ਓਵਰ ’ਚ ਇਹ ਟੀਚੇ ਨੂੰ ਹਾਸਲ ਕਰ ਲਿਆ। ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ‘ਪਲੇਅਰ ਆਫ ਦਾ ਮੈਚ’ ਰਹੇ। ਉਨ੍ਹਾਂ ਨੇ ਟੂਰਨਾਮੈਂਟ ’ਚ ਆਪਣਾ 51ਵਾਂ ਅਰਧ ਸੈਂਕੜਾ ਜੜਿਆ। ਉਹ ਆਈਪੀਐਲ ’ਚ 50 ਤੋਂ ਜ਼ਿਆਦਾ ਅਰਧ ਸੈਂਕੜੇ ਜੜਨ ਵਾਲੇ ਦੂਜੇ ਬੱਲੇਬਾਜ਼ ਤੇ ਪਹਿਲੇ ਭਾਰਤੀ ਖਿਡਾਰੀ ਬਣੇ। ਵਿਰਾਟ ਟੀ-20 ’ਚ ਸਭ ਤੋਂ ਜ਼ਿਆਦਾ ਕੈਚ ਲੈਣ ਵਾਲੇ ਭਾਰਤੀ ਖਿਡਾਰੀ ਵੀ ਬਣ ਗਏ ਹਨ। ਉਨ੍ਹਾਂ ਨੇ ਸੁਰੇਸ਼ ਰੈਨਾ ਨੂੰ ਪਿੱਛੇ ਛੱਡਿਆ। (RCB vs PBKS)

    ਵਿਰਾਟ ਦੇ IPL ’ਚ 51 ਅਰਧਸੈਂਕੜੇ, ਸ਼ਿਖਰ ਧਵਨ ਨੂੰ ਪਿੱਛੇ ਛੱਡਿਆ | RCB vs PBKS

    ਵਿਰਾਟ ਕੋਹਲੀ ਨੇ ਪੰਜਾਬ ਕਿੰਗਜ ਖਿਲਾਫ ਆਪਣਾ 51ਵਾਂ ਅਰਧ ਸੈਂਕੜਾ ਜੜਿਆ। ਉਹ 50 ਤੋਂ ਜ਼ਿਆਦਾ ਅਰਧ ਸੈਂਕੜੇ ਦੇ ਰਿਕਾਰਡ ’ਚ ਦੂਜੇ ਸਥਾਨ ’ਤੇ ਪਹੁੰਚ ਗਏ ਹਨ। ਅਸਟਰੇਲੀਆ ਦੇ ਡੇਵਿਡ ਵਾਰਨਰ ਨੇ ਵਿਰਾਟ ਤੋਂ ਜ਼ਿਆਦਾ ਦਾ 50+ ਸਕੋਰ ਬਣਾਇਆ ਹੈ। ਉਨ੍ਹਾਂ ਨੇ 61 ਅਰਧਸੈਂਕੜੇ ਜੜੇ ਹਨ। ਭਾਰਤੀਆਂ ’ਚ ਵਿਰਾਟ ਸਿਖਰ ’ਤੇ ਹਨ, ਉਨ੍ਹਾਂ ਤੋਂ ਬਾਅਦ ਸ਼ਿਖਰ ਧਵਨ 50 ਅਰਧ ਸੈਂਕੜੇ ਬਣਾ ਚੁੱਕੇ ਹਨ।

    ਵਿਰਾਟ ਟੀ-20 ਕ੍ਰਿਕੇਟ ’ਚ 100 ਵਾਰ 50+ ਸਕੋਬ ਬਣਾਉਣ ਵਾਲੇ ਪਹਿਲੇ ਭਾਰਤੀ ਖਿਡਾਰੀ

    ਟੀ-20 ਕ੍ਰਿਕੇਟ ’ਚ ਵਿਰਾਟ ਕੋਹਲੀ ਦੇ ਓਵਰਾਂ ’ਚ 100 ਵਾਰ ਫਿਫਟੀ ਪਲੱਸ ਸਕੋਰ ਬਣੇ। ਅਜਿਹਾ ਕਰਨ ਵਾਲੇ ਉਹ ਭਾਰਤ ਦੇ ਪਹਿਲੇ ਤੇ ਦੁਨੀਆ ਦੇ ਤੀਜ਼ੇ ਖਿਡਾਰੀ ਬਣੇ। ਵਿਸ਼ਵ ’ਚ ਸਭ ਤੋਂ ਜ਼ਿਆਦਾ 50+ ਸਕੋਰ ਦਾ ਰਿਕਾਰਡ ਕ੍ਰਿਸ ਗੇਲ ਦੇ ਨਾਂਅ ਹੈ। ਗੇਲ ਨੇ 455 ਪਾਰੀਆਂ ’ਚ 110 ਵਾਰ 50+ ਸਕੋਰ ਬਣਾਏ ਹਨ। ਦੂਜੇ ਨੰਬਰ ’ਤੇ ਅਸਟਰੇਲੀਆ ਦੇ ਡੇਵਿਡ ਵਾਰਨਰ ਹਨ। ਟੀ-20 ਕ੍ਰਿਕੇਟ ’ਚ ਤਿੰਨੋਂ ਅੰਤਰਰਾਸ਼ਟਰੀ, ਘਰੇਲੂ ਤੇ ਲੀਗ ਕ੍ਰਿਕੇਟ ਸ਼ਾਮਲ ਹਨ। ਸੈਂਕੜਾ ਵੀ 50+ ਸਕੋਰ ’ਚ ਸ਼ਾਮਲ ਹੈ। ਜੇਕਰ ਸਕੋਰ 99 ਦੌੜਾਂ ਦਾ ਹੈ ਤਾਂ ਉਹ ਅਰਧ ਸੈਂਕੜਾ ਤੇ 50+ ਸਕੋਰ ਹੈ। ਪਰ ਜੇਕਰ ਸਕੋਰ 101 ਦੌੜਾਂ ਹੈ, ਤਾਂ ਇਸ ਨੂੰ ਸੈਂਕੜਾ ਮੰਨਿਆ ਜਾਵੇਗਾ ਪਰ 50+ ਸਕੋਰ ਵੀ ਕਿਹਾ ਜਾਵੇਗਾ। (RCB vs PBKS)

    Holi 2024 : ਨੇਹ ਰੰਗ ’ਚ ਰੰਗੇ ਜਨ-ਜਨ ਦੇ ਭਜਨ ਲਾਲ

    ਟੀ20 ਕ੍ਰਿਕੇਟ ’ਚ ਸਭ ਤੋਂ ਜ਼ਿਆਦਾ ਕੈਚ ਲੈਣ ਵਾਲੇ ਭਾਰਤੀ ਖਿਡਾਰੀ ਬਣੇ ਵਿਰਾਟ ਕੋਹਲੀ | RCB vs PBKS

    ਵਿਰਾਟ ਕੋਹਲੀ ਟੀ-20 ਕ੍ਰਿਕੇਟ ’ਚ ਸਭ ਤੋਂ ਜ਼ਿਆਦਾ ਕੈਚ ਲੈਣ ਵਾਲੇ ਭਾਰਤੀ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ ਪੰਜਾਬ ਖਿਲਾਫ ਇੱਕ ਕੈਚ ਨਾਲ 173 ਕੈਚ ਪੂਰੇ ਕੀਤੇ। ਉਨ੍ਹਾਂ ਤੋਂ ਪਹਿਲਾਂ ਇਹ ਰਿਕਾਰਡ ਸੁਰੇਸ਼ ਰੈਨਾ ਦੇ ਨਾਂਅ ਸੀ। ਰੈਨਾ ਨੇ 377 ਮੈਚਾਂ ’ਚ 172 ਕੈਚ ਲਏ ਹਨ। ਹਾਲਾਂਕਿ ਟੀ-20 ਕ੍ਰਿਕੇਟ ’ਚ ਸਭ ਤੋਂ ਜ਼ਿਆਦਾ ਕੈਚ ਲੈਣ ਦਾ ਵਿਸ਼ਵ ਰਿਕਾਰਡ ਕੀਰੋਨ ਪੋਲਾਰਡ ਦੇ ਨਾਂਅ ਹੈ। ਪੋਲਾਰਡ ਨੇ 660 ਮੈਚਾਂ ’ਚ 362 ਕੈਚ ਲਏ ਹਨ। ਵਿਰਾਟ ਇਸ ਰਿਕਾਰਡ ’ਚ 15ਵੇਂ ਨੰਬਰ ’ਤੇ ਆਉਂਦੇ ਹਨ। ਪੋਲਾਰਡ ਪਹਿਲੇ ਨੰਬਰ ’ਤੇ, ਡੇਵਿਡ ਮਿਲਰ ਦੂਜੇ ਤੇ ਡਵੇਨ ਬ੍ਰਾਵੋ ਤੀਜੇ ਨੰਬਰ ’ਤੇ ਹਨ। (RCB vs PBKS)

    IPL 2022 ਤੋਂ ਡੈਥ ਓਵਰਾਂ ’ਚ ਦਿਨੇਸ਼ ਕਾਰਤਿਕ ਦੂਜੇ ਟਾਪ ਸਕੋਰਰ | RCB vs PBKS

    RCB vs PBKS

    ਦਿਨੇਸ਼ ਕਾਰਤਿਕ ਆਈਪੀਐੱਲ 2022 ਤੋਂ ਬਾਅਦ ਦੌੜਾਂ ਬਣਾਉਣ ਦੇ ਮਾਮਲੇ ’ਚ ਦੂਜੇ ਨੰਬਰ ’ਤੇ ਆ ਗਏ ਹਨ। 2022 ਤੋਂ ਹੁਣ ਤੱਕ ਕਾਰਤਿਕ ਨੇ ਕੁੱਲ 372 ਦੌੜਾਂ ਬਣਾਈਆਂ ਹਨ। ਸ਼ਿਮਰਨ ਹੇਟਮਾਇਰ ਸੂਚੀ ’ਚ ਪਹਿਲੇ ਨੰਬਰ ’ਤੇ ਹਨ। ਹੇਟਮਾਇਰ ਨੇ ਡੈਥ ਓਵਰਾਂ ’ਚ ਕੁਲ 383 ਦੌੜਾਂ ਬਣਾਇਆਂ ਹਨ। (RCB vs PBKS)

    LEAVE A REPLY

    Please enter your comment!
    Please enter your name here