ਮੁੰਬਈ | ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ‘ਚ ਟੀਮ ਇੰਡੀਆ ਤੌਂ ਬਾਹਰ ਹੋਏ ਬੱਲੇਬਾਜ਼ ਲੋਕੇਸ਼ ਰਾਹੁਲ ਦੀ ਭਾਰਤੀ ਟੀਮ ‘ਚ ਵਾਪਸੀ ਹੋ ਗਈ ਹੈ ਪਰ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਨੂੰ ਇੱਕ ਰੋਜ਼ਾ ਟੀਮ ‘ਚੋਂ ਬਾਹਰ ਕਰ ਦਿੱਤਾ ਗਿਆ ਹੈ ਕਪਤਾਨ ਵਿਰਾਟ ਕੋਹਲੀ ਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਟੀਮ ‘ਚ ਵਾਪਸੀ ਹੋਈ ਹੈ ਕੌਮੀ ਚੋਣਕਰਤਾਵਾਂ ਨੇ ਅਸਟਰੇਲੀਆ ਦੇ ਖਿਲਾਫ ਦੋ ਟੀ20 ਮੈਚਾਂ ਦੀ ਸੀਰੀਜ਼ ਤੇ ਪੰਜ ਮੈਚਾਂ ਦੀ ਇੱਕ ਰੋਜ਼ਾ ਸੀਰੀਜ ਲਈ ਸ਼ੁੱਕਰਵਾਰ ਨੂੰ ਭਾਰਤੀ ਟੀਮ ਦੀ ਚੋਣ ਕੀਤੀ ਤੇ ਉਨ੍ਹਾਂ ਨੇ ਜੋ ਟੀਮ ਚੁਣੀ ਹੈ ਉਹ ਵਿਸ਼ਵ ਕੱਪ ਦੇ ਮੱਦੇਨਜ਼ਰ ਚੁਣੀ ਗਈ ਹੈ ਅਸਟਰੇਲੀਆ ਦਾ ਭਾਰਤ ਦੌਰਾ 24 ਫਰਵਰੀ ਤੋਂ ਸ਼ੁਰੂ ਹੋਵੇਗਾ ਸੀਨ੍ਰੀਅਰ ਖਿਡਾਰੀਆਂ ਨੂੰ ਕੋਈ ਅਰਾਮ ਨਹੀਂ ਦਿੱਤਾ ਗਿਆ ਹੈ ਤੇ ਇਸ ਸੀਰੀਜ਼ ‘ਚ ਵਿਰਾਟ ਕੋਹਲੀ ਭਾਰਤ ਦੀ ਕਪਤਾਨੀ ਸੰਭਾਲਣਗੇ ਜਦੌਂਕਿ ਰੋਹਿਤ ਸ਼ਰਮਾ ਉੱਪ ਕਪਤਾਨ ਰਹਿਣਗੇ
ਅਸਟਰੇਲੀਆ ਤੇ ਨਿਊਜ਼ੀਲੈਂਡ ਸੀਮਤ ਓਵਰਾਂ ਦੇ ਦੌਰੇ ਤੋਂ ਅਰਾਮ ਪਾਉਣ ਵਾਲੇ ਤੇਜ਼ ਗੇਂਦਬਾਜ਼ ਦੀ ਵੀ ਵਾਪਸੀ ਹੋਈ ਹੈ ਵਿਰਾਟ ਨੂੰ ਅਸਟਰੇਲੀਆ ਦੌਰੇ ‘ਚ ਆਖਰੀ ਦੋ ਇੱਕ ਰੋਜ਼ਾ ਮੈਚਾਂ ਤੇ ਫਿਰ ਨਿਊਜ਼ੀਲੈਂਡ ਦੌਰੇ ‘ਤੇ ਅਰਾਮ ੂਦਿੱਤਾ ਗਿਆ ਸੀ ਟੀਮ ਐਲਾਨ ਤੋਂ ਇੱਕ ਦਿਨ ਪਹਿਲਾਂ ਰੋਹਿਤ ਨੂੰ ਅਰਾਮ ਦਿੱਤੇ ਜਾਣ ਦੀਆਂ ਕਿਆਸਅਰਾਈਆਂ ਲੱਗ ਰਹੀਆਂ ਸਨ ਪਰ ਉਹ ਦੋਵੇਂ ਸੀਰੀਜ਼ ‘ਚ ਖੇਡਣਗੇ ਚੋਣਕਰਤਾਵਾਂ ਨੇ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਨੂੰ ਇੱਕ ਰੋਜ਼ਾ ਟੀਮ ਤੌਂ ਬਾਹਰ ਕੀਤਾ ਹੈ ਹਾਲਾਂਕਿ ਉਹ ਟੀ20 ਟੀਮ ਦਾ ਹਿੱਸਾ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।