ਇੱਕ ਰੋਜ਼ਾ ‘ਚ ਵਿਰਾਟ ਅਤੇ ਬੁਮਰਾਹ ਅੱਵਲ ਬਰਕਰਾਰ

ਰੋਹਿਤ ਸ਼ਰਮਾ 806 ਅੰਕਾਂ ਨਾਲ ਚੌਥੇ ਸਥਾਨ ‘ਤੇ | Virat And Bumrah

ਦੁਬਈ (ਏਜੰਸੀ)। ਆਈਸੀਸੀ ਦੀ ਤਾਜ਼ਾ ਇੱਕ ਰੋਜ਼ਾ ਰੈਂਕਿੰਗ ‘ਚ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਆਪਣੇ ਸਥਾਨ ‘ਤੇ ਕਾਇਮ ਹਨ ਕੋਹਲੀ ਨੇ ਇੰਗਲੈਂਡ ਵਿਰੁੱਧ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ‘ਚ 75, 45 ਅਤੇ 71 ਦੌੜਾਂ ਦੀਆਂ ਪਾਰੀਆਂ ਖੇਡੀਆਂ ਜਿਸ ਵਿੱਚ ਉਸਨੂੰ ਸਿਰਫ਼ ਦੋ ਅੰਕ ਮਿਲੇ ਪਰ ਇਹ ਉਸਨੂੰ 911 ਰੇਟਿੰਗ ਅੰਕ ਤੱਕ ਪਹੁੰਚਾ ਗਏ ਜੋ ਮਾਰਚ 1991 ‘ਚ ਆਸਟਰੇਲੀਆ ਦੇ ਡੀਨ ਜੋਂਸ ਦੇ 918 ਅੰਕ ਤੋਂ ਬਾਅਦ ਕਿਸੇ ਬੱਲੇਬਾਜ਼ ਦੇ ਸਭ ਤੋਂ ਜ਼ਿਆਦਾ ਅੰਕ ਹਨ ਇਹ ਵਿਰਾਟ ਦੇ ਇੱਕ ਰੋਜ਼ਾ ਕਰੀਅਰ ਦਾ ਸਰਵਸ੍ਰੇਸ਼ਠ ਰੇਟਿੰਗ ਅੰਕ ਹੈ  ਉੱਥੇ ਰੋਹਿਤ ਸ਼ਰਮਾ 806 ਅੰਕਾਂ ਨਾਲ ਚੌਥੇ ਸਥਾਨ ‘ਤੇ ਹੈ ਜਦੋਂਕਿ 770 ਅੰਕਾਂ ਨਾਲ ਸ਼ਿਖ਼ਰ ਧਵਨ ਦਸਵੇਂ ਨੰਬਰ ‘ਤੇ ਮੌਜ਼ੂਦ ਹਨ। (Virat And Bumrah)

ਇੰਗਲੈਂਡ ਵਿਰੁੱਧ ਇੱਕ ਰੋਜ਼ਾ ‘ਚ ਚੰਗਾ ਪ੍ਰਦਰਸ਼ਨ ਨਾ ਕਰ ਸਕਣ ਕਾਰਨ ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ ਬੱਲੇਬਾਜ਼ ਧੋਨੀ ਨੇ ਆਪਣਾ ਸਥਾਨ ਗੁਆ ਦਿੱਤਾ ਹੈ ਅਤੇ ਉਹ 714 ਅੰਕਾਂ ਨਾਲ 15ਵੇਂ ਸਥਾਨ ‘ਤੇ ਆ ਗਏ ਹਨ ਇੱਕ ਰੋਜ਼ਾ ਰੈਂਕਿੰਗ ‘ਚ ਪਾਕਿਸਤਾਨ ਦੇ ਓਪਨਰ ਫ਼ਖ਼ਰ ਜ਼ਮਾਂ ਨੇ ਜ਼ਬਰਦਸਤ ਛਾਲ ਲਾਈ ਹੈ ਜਿੰਬਾਬਵੇ ਵਿਰੁੱਧ ਇੱਕ ਰੋਜ਼ਾ ਲੜੀ ‘ਚ 515 ਦੌੜਾਂ ਬਣਾਉਣ ਵਾਲੇ ਫ਼ਖ਼ਰ(713) ਨੇ ਅੱਠ ਸਥਾਨਾਂ ਦੀ ਛਾਲ ਲਾਈ ਹੈ ਅਤੇ ਉਹ 16ਵੇਂ ਨੰਬਰ ‘ਤੇ ਪਹੁੰਚ ਗਏ ਹਨ ਇੱਕ ਰੋਜ਼ਾ ਗੇਂਦਬਾਜ਼ਾਂ ਦੀ ਰੈਂਕਿੰਗ ‘ਚ ਕੋਈ ਬਦਲਾਅ ਨਹੀਂ ਹੋਇਆ ਹੈ ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੰਬਰ ਇੱਕ ‘ਤੇ ਮੌਜ਼ੂਦ ਹੈ ਜਦੋਂਕਿ ਕੁਲਦੀਪ ਯਾਦਵ ਛੇਵੇਂ, ਯੁਜਵੇਂਦਰ ਚਹਿਲ ਦਸਵੇਂ ਅਤੇ ਅਕਸ਼ਰ ਪਟੇਲ 15ਵੇਂ ਨੰਬਰ ‘ਤੇ ਹਨ।

LEAVE A REPLY

Please enter your comment!
Please enter your name here