ਹਿੰਸਕ ਟਕਰਾਅ ਨਾਲ ਮਨੁੱਖੀ ਅਧਿਕਾਰਾਂ ’ਤੇ ਸੱਟ ਖ਼ਤਰਨਾਕ

Violent Conflict
ਹਿੰਸਕ ਟਕਰਾਅ ਨਾਲ ਮਨੁੱਖੀ ਅਧਿਕਾਰਾਂ ’ਤੇ ਸੱਟ ਖ਼ਤਰਨਾਕ

Violent Conflict: ਅੱਜ ਪੂਰਾ ਸੰਸਾਰ ਹਿੰਸਕ ਟਕਰਾਅ ਦੇ ਦੌਰ ’ਚੋਂ ਲੰਘ ਰਿਹਾ ਹੈ ਜੋ ਪੂਰੀ ਮਨੁੱਖ ਜਾਤੀ ਲਈ ਖ਼ਤਰਨਾਕ ਹੈ ਦੁਨੀਆ ਦੇ ਸਾਰੇ ਦੇਸ਼ਾਂ ’ਚ ਮਨੁੱਖੀ ਅਧਿਕਾਰ ਕਮਿਸ਼ਨ ਇਸ ਲਈ ਬਣਾਏ ਗਏ ਹਨ ਤਾਂ ਕਿ ਉਹ ਆਪਣੇ ਦੇਸ਼ ’ਚ ਰਹਿਣ ਵਾਲੇ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਕਰ ਸਕਣ ਅਤੇ ਇਸ ਸਮੇਂ ਮਨੁੱਖੀ ਅਧਿਕਾਰ ਕਮਿਸ਼ਨ ਵੀ ਨਾਕਾਮ ਬਣੇ ਹੋਏ ਹਨ ਸਿਰਫ਼ ਬਿਆਨ ਜਾਰੀ ਕਰਨ ਨਾਲ ਮਨੁੱਖੀ ਅਧਿਕਾਰਾਂ ਦੀ ਰੱਖਿਆ ਨਹੀਂ ਹੋ ਸਕਦੀ ਇਸ ਲਈ ਸਹੀ ਕਾਰਵਾਈ ਨੂੰ ਵੀ ਅੰਜਾਮ ਦੇਣਾ ਹੋਵੇਗਾ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦਫ਼ਤਰ ਦੇ ਮੁਖੀ, ਵੋਲਕਰ ਟਰਕ ਨੇ ਸਾਲਾਨਾ ਬਿਆਨ ’ਚ ਮਨੁੱਖੀ ਅਧਿਕਾਰਾਂ ਦੇ ਵਧਦੇ ਉਲੰਘਣ ’ਤੇ ਚਿੰਤਾ ਪ੍ਰਗਟ ਕੀਤੀ ਹੈ।

ਉਨ੍ਹਾਂ ਚਿਤਾਇਆ ਹੈ ਕਿ ਸੰਸਾਰਿਕ ਪੱਧਰ ’ਤੇ ਮਨੁੱਖੀ ਅਧਿਕਾਰਾਂ ਪ੍ਰਤੀ ਚੁਣੌਤੀ ਵਧਦੀ ਜਾ ਰਹੀ ਹੈ ਅਤੇ ਇਸ ਨੂੰ ਦੇਖਦਿਆਂ ਫੈਸਲਾਕੁੰਨ ਅਤੇ ਇੱਕਜੁਟ ਕਦਮ ਚੁੱਕਣ ਦੀ ਲੋੜ ਹੈ ਪਰ ਇਹ ਕਦਮ ਚੁੱਕੇ ਕਿਵੇਂ ਜਾਣ ਇਹ ਸਭ ਤੋਂ ਵੱਡਾ ਸਵਾਲ ਹੈ ਵਰਤਮਾਨ ਸਮੇਂ ’ਚ ਮਨੁੱਖੀ ਅਧਿਕਾਰਾਂ ਦਾ ਸਿਰਫ਼ ਘਾਣ ਹੀ ਨਹੀਂ ਹੋ ਰਿਹਾ ਹੈ, ਸਗੋਂ ਉਨ੍ਹਾਂ ਨੂੰ ਸਿਆਸੀ ਹਥਿਆਰ ਦੇ ਰੂਪ ’ਚ ਵੀ ਵਰਤਿਆ ਜਾ ਰਿਹਾ ਹੈ ਹਿੰਸਕ ਟਕਰਾਅ ਦੌਰਾਨ, ਅੰਤਰਰਾਸ਼ਟਰੀ ਕਾਨੂੰਨ ਦੀ ਅਣਦੇਖੀ ਹੋ ਰਹੀ ਹੈ ਸ਼ਕਤੀਸ਼ਾਲੀ ਪੱਖ, ਵੱਡੇ ਪੈਮਾਨੇ ’ਤੇ ਹੋ ਰਹੇ ਨੁਕਸਾਨ ਅਤੇ ਦਰਦ ਪ੍ਰਤੀ ਬੇਪਰਵਾਹ ਦਿਖਾਈ ਦੇ ਰਹੇ ਹਨ। Violent Conflict

ਇਹ ਖਬਰ ਵੀ ਪੜ੍ਹੋ : One Nation One Election: ਵੱਖ-ਵੱਖ ਚੋਣਾਂ ਸਮੱਸਿਆ ਤਾਂ ਹੈ ਹੀ

ਜਿਸ ਨਾਲ ਸੰਸਾਰਿਕ ਸਥਿਰਤਾ ਖ਼ਤਰੇ ’ਚ ਹੈਦੁਨੀਆ ਭਰ ’ਚ ਜਾਣ-ਬੁੱਝ ਕੇ ਗਲਤ ਸੂਚਨਾਵਾਂ ਫੈਲਾਈ ਜਾ ਰਹੀਆਂ ਹਨ, ਜੋ ਸਮਾਜ ਨੂੰ ਵੰਡ ਰਹੀਆਂ ਹਨ ਅਤੇ ਸੱਚ-ਝੂਠ ਵਿਚਕਾਰ ਫਰਕ ਨੂੰ ਧੁੰਦਲਾ ਕਰ ਰਹੀਆਂ ਹਨ ਅਜਿਹੀ ਸਥਿਤੀ ਪੂਰੇ ਸਮਾਜ ਲਈ ਖਤਰਨਾਕ ਸਾਬਤ ਹੋ ਸਕਦੀ ਹੈ ਸੰਵਿਧਾਨਕ ਸੁਰੱਖਿਆ ਅਤੇ ਮਨੁੱਖੀ ਅਧਿਕਾਰ ਯਕੀਨੀ ਕਰਨ ਲਈ ਲੰਮੇ ਸਮੇਂ ਤੋਂ ਜ਼ਰੂਰੀ ਉਪਾਵਾਂ ਦੀ ਅਣਦੇਖੀ ਹੋ ਰਹੀ ਹੈ, ਜਿਸ ਨਾਲ ਨਾ ਸਿਰਫ਼ ਵਰਤਮਾਨ ਸਗੋਂ ਭਵਿੱਖ ਦੀਆਂ ਨਸਲਾਂ ਦੇ ਅਧਿਕਾਰ ਵੀ ਖਤਰੇ ’ਚ ਹਨ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਸੰਸਾਰਿਕ ਭਾਈਚਾਰੇ ਨੂੰ ਇੱਕਜੁਟਤਾ ਨਾਲ ਫੈਸਲਾਕੁੰਨ ਕਦਮ ਚੁੱਕਣੇ ਹੋਣਗੇ।

ਤਾਂ ਕਿ ਇਨ੍ਹਾਂ ਵਧਦੀਆਂ ਚੁਣੌਤੀਆਂ ਦਾ ਸਮੁੱਚਾ ਹੱਲ ਮਿਲ ਸਕੇ ਭਾਰਤ ਦੇ ਅੰਦਰੂਨੀ ਇਲਾਕਿਆਂ ਜਿਵੇਂ ਮਣੀਪੁਰ, ਉੱਤਰ ਪ੍ਰਦੇਸ਼ ਦੇ ਸੰਭਲ ਸਮੇਤ ਸੰਸਾਰ ਪੱਧਰ ’ਤੇ ਇਜ਼ਰਾਈਲ, ਕਾਬਜ਼ ਫਲਸਤੀਨੀ ਇਲਾਕੇ, ਲੇਬਨਾਨ, ਯੂਕਰੇਨ, ਸੂਡਾਨ, ਮਿਆਂਮਾਰ, ਹੇਤੀ ’ਚ ਮਨੁੱਖੀ ਅਧਿਕਾਰ ਗੋਡਣੀ ਲਾਈ ਮਹਿਸੂਸ ਕਰ ਰਹੇ ਹਨ ਹੁਣ ਸੀਰੀਆ ’ਚ ਵੀ ਨਵਾਂ ਸੰਕਟ ਪੈਦਾ ਹੋ ਗਿਆ ਹੈ ਇਨ੍ਹਾਂ ਦੇਸ਼ਾਂ ’ਚ ਪਿਛਲੇ 12 ਮਹੀਨਿਆਂ ’ਚ ਵੱਡੇ ਪੈਮਾਨੇ ’ਤੇ ਆਮ ਲੋਕਾਂ ਦੀ ਜਾਨ ਗਈ ਹੈ ਜੇਕਰ ਸਿਰਫ਼ ਹੇਤੀ ਦਾ ਜ਼ਿਕਰ ਕਰੀਏ ਤਾਂ ਹਿੰਸਾ ਕਾਰਨ ਪੰਜ ਹਜ਼ਾਰ ਲੋਕ ਮਾਰੇ ਜਾ ਚੁੱਕੇ ਹਨ ਪਿਛਲੇ ਇੱਕ ਹਫਤੇ ਦੌਰਾਨ ਵੀ ਅਪਰਾਧਿਕ ਧੜਿਆਂ ਦੇ ਕਤਲੇਆਮ ’ਚ 184 ਲੋਕਾਂ ਦੀ ਜਾਨ ਚਲੀ ਗਈ ਮਨੁੱਖੀ ਅਧਿਕਾਰਾਂ ਦਾ ਘਾਣ ਕਰਦਿਆਂ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਬਾਰੂਦੀ ਸੁਰੰਗਾਂ। Violent Conflict

ਤਾਬੜਤੋੜ ਹਮਲੇ ਕਰਨ ਵਾਲੇ ਹਥਿਆਰਾਂ ਦੀ ਵਰਤੋਂ ਵਧ ਰਹੀ ਹੈ ਮਨੁੱਖੀ ਅਧਿਕਾਰਾਂ ਨੂੰ ਜਿੰਦਾ ਰੱਖਣ ਅਤੇ ਸੁਰੱਖਿਆ ਵਿਵਸਥਾ ਲਈ ਫੌਜੀ ਤੌਰ-ਤਰੀਕਿਆਂ ਦੀ ਵਰਤੋਂ ਬੰਦ ਕਰਨੀ ਹੋਵੇਗੀ ਹਿੰਸਾ ਜਾਂ ਕਿਸੇ ਟਕਰਾਅ ਦੀ ਥਾਂ ’ਤੇ ਵਿਚੋਲਗੀ, ਆਪਸੀ ਗੱਲਬਾਤ ਅਤੇ ਸ਼ਾਂਤੀ ਨਿਰਮਾਣ ਯਤਨਾਂ ਨੂੰ ਪਹਿਲ ਦੇਣੀ ਹੋਵੇਗੀ ਹਿੰਸਕ ਟਕਰਾਅ ਰੋਕਣ ਲਈ ਸੰਯੁਕਤ ਰਾਸ਼ਟਰ ਅਤੇ ਉਸ ਦੀ ਸਹਾਇਕ ਏਜੰਸੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਅਪੀਲ ’ਤੇ ਵੀ ਵਿਚਾਰ ਕਰਨਾ ਚਾਹੀਦਾ ਹੈ ਤਾਂ ਕਿ ਸੰਸਾਰਿਕ ਪੱਧਰ ’ਤੇ ਲੋਕ ਬਿਨਾਂ ਕਿਸੇ ਡਰ ਦੇ ਆਪਣਾ ਜੀਵਨ ਜੀਅ ਸਕਣ ਇਹ ਗੱਲ ਵੀ ਹਾਸੋਹਾਣੀ ਹੈ ਕਿ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾਵਾਂ ਕੋਲ ਵਿੱਤੀ ਵਸੀਲਿਆਂ ਦੀ ਕਮੀ ਹੈ, ਜਿਨ੍ਹਾਂ ਨੂੰ ਯੂਐਨ ਦੇ ਕੁੱਲ ਨਿਯਮਿਤ ਬਜਟ ’ਚੋਂ ਪੰਜ ਫੀਸਦੀ ਤੋਂ ਘੱਟ ਹੀ ਮਿਲ ਪਾਉਂਦਾ ਹੈ। Violent Conflict

ਦੇਸ਼ਾਂ ਤੋਂ ਯੂਐਨ ਮਨੁੱਖੀ ਅਧਿਕਾਰ ਕਮਿਸ਼ਨ ਦਫ਼ਤਰ ਨੂੰ ਲੋੜੀਂਦੇ ਪੱਧਰ ’ਤੇ ਵਸੀਲੇ ਮੁਹੱਈਆ ਕਰਵਾਏ ਜਾਣੇ ਚਾਹੀਦੇ ਹਨ ਵਿੱਤੀ ਰੁਕਾਵਟਾਂ ਕਾਰਨ ਮਨੁੱਖੀ ਮਰਿਆਦਾ ਦੀ ਰੱਖਿਆ ਕਰਨ ਦੇ ਯਤਨ ਕਮਜ਼ੋਰ ਹੋ ਰਹੇ ਹਨ ਦੁਨੀਆ ਦੇ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਸੰਯੁਕਤ ਰਾਸ਼ਟਰ ਦੀ ਅਪੀਲ ਨੂੰ ਸਵੀਕਾਰ ਕਰਨਾ ਹੋਵੇਗਾ ਨਹੀਂ ਤਾਂ ਅਜਿਹੀਆਂ ਸੰਸਥਾਵਾਂ ਕਮਜ਼ੋਰ ਹੁੰਦੀਆਂ ਜਾਣਗੀਆਂ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦਫਤਰ ਦੇ ਮੁਖੀ ਵੋਲਕਰ ਤੁਰਕ ਵੱਲੋਂ ਪਛਾਣੀਆਂ ਗਈਆਂ ਮਨੁੱਖੀ ਅਧਿਕਾਰਾਂ ਦੀਆਂ ਚੁਣੌਤੀਆਂ ਮਹੱਤਵਪੂਰਨ ਅਤੇ ਮੁਸ਼ਕਲ ਹਨ ਸੰਸਾਰ ਭਰ ’ਚ ਕਈ ਖੇਤਰ ਲੰਮੇ ਸਮੇਂ ਤੋਂ ਚੱਲ ਰਹੇ ਅਤੇ ਤੇਜ਼ ਹਥਿਆਰਬੰਦ ਸੰਘਰਸ਼ਾਂ ਦਾ ਸਾਹਮਣਾ ਕਰ ਰਹੇ ਹਨ ਸੰਘਰਸ਼ਾਂ ਨਾਲ ਅਕਸਰ ਗੰਭੀਰ ਮਨੁੱਖੀ ਅਧਿਕਾਰ ਘਾਣ ਅਤੇ ਅੰਤਰਰਾਸ਼ਟਰੀ ਕਾਨੂੰਨ ਦਾ ਉਲੰਘਣ ਵੀ ਹੁੰਦਾ ਹੈ।

ਨਾਗਰਿਕ ਅਕਸਰ ਗੋਲੀਬਾਰੀ ’ਚ ਫਸ ਜਾਂਦੇ ਹਨ, ਜਿਸ ਨਾਲ ਵੱਡੇ ਪੈਮਾਨੇ ’ਤੇ ਉਜਾੜਾ ਅਤੇ ਜਾਨਮਾਲ ਦਾ ਨੁਕਸਾਨ ਹੁੰਦਾ ਹੈ ਸ਼ਕਤੀਸ਼ਾਲੀ ਰਾਜ ਅਤੇ ਗੁੱਟ ਜਵਾਬਦੇਹੀ ਅਤੇ ਨਿਆਂ ਦੀ ਮੰਗ ਨੂੰ ਨਜ਼ਰਅੰਦਾਜ਼ ਕਰਦੇ ਹੋਏ, ਸਜ਼ਾ ਤੋਂ ਮੁਕਤ ਹੋ ਕੇ ਕੰਮ ਕਰ ਸਕਦੇ ਹਨ ਜਾਣ-ਬੁੱਝ ਕੇ ਝੂਠੀ ਜਾਂ ਭਰਮਾਊ ਜਾਣਕਾਰੀ ਫੈਲਾਉਣ ਦਾ ਰੁਝਾਨ ਵਧ ਰਿਹਾ ਹੈ ਗਲਤ ਸੂਚਨਾ ਦੀ ਵਰਤੋਂ ਜਨਮਤ ਨੂੰ ਪ੍ਰ੍ਰਭਾਵਿਤ ਕਰਨ, ਸੰਸਥਾਵਾਂ ’ਚ ਵਿਸ਼ਵਾਸ ਨੂੰ ਘੱਟ ਕਰਨ ਅਤੇ ਸਮਾਜ ’ਚ ਵੰਡ ਨੂੰ ਭੜਕਾਉਣ ਲਈ ਕੀਤੀ ਜਾਂਦੀ ਹੈ ਡਿਜ਼ੀਟਲ ਯੁੱਗ ਨੇ ਗਲਤ ਸੂਚਨਾ ਦੀ ਰਫ਼ਤਾਰ ਅਤੇ ਪਹੁੰਚ ਨੂੰ ਵਧਾ ਦਿੱਤਾ ਹੈ। Violent Conflict

ਜਿਸ ਨਾਲ ਸੱਚ ਅਤੇ ਸਟੀਕ ਜਨਤਕ ਸੰਵਾਦ ਯਕੀਨੀ ਕਰਨ ਦੇ ਯਤਨ ਮੁਸ਼ਕਿਲ ਹੋ ਗਏ ਹਨ ਇਸ ਨਾਲ ਲੋਕਤੰਤਰਿਕ ਪ੍ਰਕਿਰਿਆ ਅਤੇ ਲੋਕਾਂ ਦੀ ਸੋਚ-ਸਮਝ ਕੇ ਫੈਸਲਾ ਲੈਣ ਦੀ ਸਮਰੱਥਾ ਨੂੰ ਖਤਰਾ ਪੈਦਾ ਹੁੰਦਾ ਹੈ ਦੀਰਘਕਾਲੀ ਮਨੁੱਖੀ ਅਧਿਕਾਰ ਸੁਰੱਖਿਆ ਨੂੰ ਕਾਇਮ ਰੱਖਣ ’ਤੇ ਲੋੜੀਂਦਾ ਧਿਆਨ ਨਹੀਂ ਦਿੱਤਾ ਗਿਆ ਹੈ ਅਸਥਾਈ ਉਪਾਅ ਜਾਂ ਅਦੂਰਦਰਸ਼ੀ ਨੀਤੀਆਂ ਅਕਸਰ ਸਥਾਈ ਹੱਲ ’ਤੇ ਹਾਵੀ ਹੋ ਜਾਂਦੀਆਂ ਹਨ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਅਧਿਕਾਰਾਂ ਦੀ ਅਣਦੇਖੀ ਕੀਤੀ ਜਾਂਦੀ ਹੈ, ਜਿਸ ਦਾ ਸਭ ਤੋਂ ਜ਼ਿਆਦਾ ਅਸਰ ਹਾਸ਼ੀਏ ’ਤੇ ਪਏ ਭਾਈਚਾਰਿਆਂ ’ਤੇ ਪੈਂਦਾ ਹੈ ਜਲਵਾਯੂ ਬਦਲਾਅ ਅਤੇ ਵਾਤਾਵਰਨੀ ਘਾਣ ਅੰਦਰੂਨੀ ਖਤਰੇ ਪੈਦਾ ਕਰਦੇ ਹਨ।

ਜੋ ਅਸੁਰੱਖਿਅਤ ਅਬਾਦੀ ’ਤੇ ਉਲਟ ਪ੍ਰਭਾਵ ਪਾਉਂਦੇ ਹਨ ਇਹ ਚੁਣੌਤੀਆਂ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਮਾਪਦੰਡਾਂ ਨੂੰ ਮਜ਼ਬੂਤ ਕਰਨ ਲਈ ਸੰਸਾਰਿਕ, ਸਾਂਝੇ ਯਤਨ ਦੀ ਜ਼ਰੂਰਤ ਨੂੰ ਰੇਖਾਂਕਿਤ ਕਰਦੀਆਂ ਹਨ ਅਧਿਕਾਰਾਂ ਦੇ ਘਾਣ ਨੂੰ ਰੋਕਣ ਲਈ ਕਾਨੂੰਨੀ ਢਾਂਚੇ ਅਤੇ ਜਵਾਬਦੇਹੀ ਤੰਤਰ ਨੂੰ ਮਜ਼ਬੂਤ ਕਰਨਾ ਹੋਵੇਗਾ ਗਲਤ ਸੂਚਨਾ ਨਾਲ ਨਜਿੱਠਣ ਲਈ ਮੀਡੀਆ ਸਾਖਰਤਾ ਅਤੇ ਆਲੋਚਨਾਤਮਕ ਸੋਚ ਨੂੰ ਹੱਲਾਸ਼ੇਰੀ ਦੇਣੀ ਹੋਵੇਗੀ ਇਹ ਯਕੀਨੀ ਕਰਨਾ ਕਿ ਨੀਤੀਆਂ ’ਚ ਸ਼ੁਰੂਆਤ ਤੋਂ ਹੀ ਮਨੁੱਖੀ ਅਧਿਕਾਰਾਂ ਅਤੇ ਵਾਤਾਵਰਨੀ ਸਥਿਰਤਾ ਨੂੰ ਸ਼ਾਮਲ ਕੀਤਾ ਜਾਵੇ ਇਹ ਕਾਰਵਾਈ ਇਨ੍ਹਾਂ ਚੁਣੌਤੀਆਂ ਦੇ ਮੂਲ ਕਾਰਨਾਂ ਨੂੰ ਦੂਰ ਕਰਨ ਅਤੇ ਵਿਸ਼ਵ ਭਰ ਨੂੰ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਅਤੇ ਵਾਧੇ ਯਕੀਨੀ ਕਰਨ ਲਈ ਬੇਹੱਦ ਮਹੱਤਵਪੂਰਨ ਹੈ। Violent Conflict

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਡਾ. ਸੰਦੀਪ ਸਿੰਹਮਾਰ

LEAVE A REPLY

Please enter your comment!
Please enter your name here