ਬੇਸ਼ੱਕ ਪੱਛਮੀ ਬੰਗਾਲ ’ਚ ਪੰਚਾਇਤੀ (Panchayat Elections) ਚੋਣਾਂ ’ਚ ਤਿ੍ਰਣਮੂਲ ਕਾਂਗਰਸ ਨੇ ਵੱਡੀ ਜਿੱਤ ਦਰਜ ਕੀਤੀ ਹੈ, ਪਰ ਜੋ ਦਿਨ ਤਿਉਹਾਰ ਵਾਂਗ ਹੋਣਾ ਚਾਹੀਦਾ ਸੀ, ਉਸ ਦਿਨ ਖੂਨ ਦੀ ਹੋਲੀ ਖੇਡੀ ਜਾਣੀ ਦੁਖਦਾਈ ਹੈ ਜਿਨ੍ਹਾਂ ਲੋਕਾਂ ਦੀ ਮੌਤ ਹੋਈ, ਉਹ ਪਿੰਡ ਦੇ ਗਰੀਬ, ਆਮ ਲੋਕ ਸਨ ਦਹਾਕਿਆਂ ਤੋਂ ਇੱਥੇ ਸਾਲ-ਦਰ-ਸਾਲ ਚੁਣਾਵੀ ਹਿੰਸਾ ਦਾ ਇਤਿਹਾਸ ਰਿਹਾ ਹੈ ਇਸ ਵਾਰ ਪੰਚਾਇਤੀ ਚੋਣਾਂ ’ਚ ਵੀ ਅਜਿਹਾ ਹੀ ਹੋਇਆ ਵਿਆਪਕ ਪੱਧਰ ’ਤੇ ਹਿੰਸਾ ਤੋਂ ਇਲਾਵਾ ਸਾੜ-ਫੂਕ, ਬੂਥ ’ਤੇ ਕਬਜ਼ਾ, ਬੈਲਟ ਬਾਕਸ ਲੈ ਕੇ ਭੱਜਣ ਅਤੇ ਨਸ਼ਟ ਕਰਨ ਦੇ ਨਾਲ ਜਾਅਲੀ ਵੋਟਾਂ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਮਲਿਆਂ ’ਚ ਬੰਬਾਂ ਅਤੇ ਗੋਲੀਆਂ ਦੀ ਵਰਤੋਂ ਹੋਈ ਸਵਾਲ ੳੱਠ ਰਿਹਾ ਹੈ।
ਕਿ ਆਖ਼ਰ ਕੇਂਦਰੀ ਬਲਾਂ ਦੀ ਤੈਨਾਤੀ ਦੇ ਬਾਵਜ਼ੂਦ ਪੱਛਮੀ ਬੰਗਾਲ ਪੰਚਾਇਤੀ ਚੋਣਾਂ ’ਚ ਹਿੰਸਾ ਨੂੰ ਕਿਉਂ ਨਹੀਂ ਟਾਲ਼ਿਆ ਜਾ ਸਕਿਆ? ਸਿਆਸੀ ਜਾਣਕਾਰਾਂ ਦਾ ਮੰਨਣਾ ਹੈ ਕਿ ਹਿੰਸਾ ਪੱਛਮੀ ਬੰਗਾਲ ਦੀ ਰਾਜਨੀਤੀ ਦਾ ਹਿੱਸਾ ਬਣ ਚੁੱਕੀ ਹੈ, ਇਹੀ ਵਜ੍ਹਾ ਹੈ ਕਿ ਤਮਾਮ ਯਤਨਾਂ ਦੇ ਬਾਵਜ਼ੂਦ ਇਸ ’ਤੇ ਕਾਬੂ ਸੰਭਵ ਨਹੀਂ ਹੋ ਸਕਦਾ ਇਸ ਦੇ ਚੱਲਦਿਆਂ ਇਸ ਵਾਰ ਦੀ ਹਿੰਸਾ ਨੇ 2018 ਦੀਆਂ ਪੰਚਾਇਤੀ ਚੋਣਾਂ ਦੌਰਾਨ ਹੋਈ ਹਿੰਸਾ ਦਾ ਰਿਕਾਰਡ ਤੋੜ ਦਿੱਤਾ, ਜਿਸ ਦੀ ਉਦਾਹਰਨ ਸਭ ਤੋਂ ਜ਼ਿਆਦਾ ਹਿੰਸਾ ਦੇ ਰੂਪ ’ਚ ਦਿੱਤੀ ਜਾਂਦੀ ਸੀ, ਜਿਸ ’ਚ ਦਸ ਜਣੇ ਮਾਰੇ ਗਏ ਸਨ ਇਸ ਵਾਰ ਛੇ ਸੌ ਤੋਂ ਜਿਆਦਾ ਬੂਥਾਂ ’ਤੇ ਫਿਰ ਚੋਣਾਂ ਕਰਾਉਣ ਦੇ ਚੋਣ ਕਮਿਸ਼ਨ ਦੇ ਫੈਸਲੇ ਤੋਂ ਸਾਫ ਹੈ।
ਇਹ ਵੀ ਪੜ੍ਹੋ : ਸਰਹੱਦੀ ਪਿੰਡਾਂ ਦੇ ਖੇਤਾਂ ’ਚ ਵੜਿਆ ਸਤਲੁਜ ਦਾ ਪਾਣੀ
ਕਿ ਕਿਸ ਪੈਮਾਨੇ ’ਤੇ ਗੜਬੜ ਅਤੇ ਹਿੰਸਾ ਹੋਈ ਹੈ ਵਿਰੋਧੀ ਧਿਰ ਵਾਲੇ ਦੋਸ਼ ਲਾ ਰਹੇ ਹਨ ਕਿ ਸੁਰੱਖਿਆ ਬਲਾਂ ਦੀ ਤੈਨਾਤੀ ’ਚ ਦੇਰੀ ਅਤੇ ਸੁਰੱਖਿਆ ਦੀ ਨਜ਼ਰ ਨਾਲ ਸੰਵੇਦਨਸ਼ੀਲ ਇਲਾਕਿਆਂ ’ਚ ਉਨ੍ਹਾਂ ਦੀ ਤੈਨਾਤੀ ਨਾ ਹੋਣ ਨਾਲ ਹਿੰਸਾ ਨੂੰ ਹੱਲਾਸ਼ੇਰੀ ਮਿਲੀ ਹੁਣ ਹਰ ਕਿਸੇ ਦੇ ਜ਼ਿਹਨ ’ਚ ਇੱਕ ਸਵਾਲ ਉੱਠ ਰਿਹਾ ਹੈ ਕਿ ਚੋਣਾਂ ਸਮੇਂ ਹੋਣ ਵਾਲੀ ਹਿੰਸਾ ਦਾ ਇਹ ਦੌਰ ਕਦੋਂ ਖ਼ਤਮ ਹੋਵੇਗਾ ਪੱਛਮੀ ਬੰਗਾਲ ’ਚ ਅਜਿਹੀ ਸਿਆਸੀ ਹਿੰਸਾ ਨੂੰ ਰੋਕਣ ਲਈ ਪਾਰਟੀਬਾਜ਼ੀ ਦੀ ਰਾਜਨੀਤੀ ਛੱਡ ਕੇ ਸਹਿਮਤੀ ਬਣਾਈ ਜਾਣੀ ਚਾਹੀਦੀ ਹੈ ਹਿੰਸਾ ਦੇ ਇਸ ਚੱਕਰ ਨੂੰ ਬੰਦ ਕਰਨ ਲਈ ਸੂੁਬੇ ’ਚ ਸਿੱਖਿਆ ਅਤੇ ਉਦਯੋਗਾਂ ’ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਪੱਛਮੀ ਬੰਗਾਲ ਕਦੇ ਪੁਨਰਜਾਗਰਣ ਦਾ ਕੇਂਦਰ ਹੁੰਦਾ ਸੀ ਉੱਥੇ ਅੱਜ ਰਾਜਨੀਤੀ ’ਚ ਅਜਿਹੀ ਗਿਰਾਵਟ ਨਿਸ਼ਚਿਤ ਹੀ ਦੁਖਦਾਈ ਹੈ।