ਰੈਫਰੀ ਦੇ ਵਿਵਾਦਿਤ ਫੈਸਲੇ ਤੋਂ ਗੁੱਸਾ ਹੋਏ ਲੋਕ
- ਗੁੱਸੇ ’ਚ ਆਏ ਲੋਕਾਂ ਨੇ ਪੁਲਿਸ ਸਟੇਸ਼ਨ ਨੂੰ ਲਾਈ ਅੱਗ
Guinea Violence: ਕੋਨਾਕਰੀ (ਏਜੰਸੀ)। ਗਿਨੀ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਡੇਜੇਰੇਕੋਰ ’ਚ ਐਤਵਾਰ ਨੂੰ ਫੁੱਟਬਾਲ ਮੈਚ ਦੌਰਾਨ ਹੋਈ ਹਿੰਸਾ ’ਚ ਕਰੀਬ 100 ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਐਤਵਾਰ ਨੂੰ ਲਾਬੇ ਤੇ ਗੇਰੇਕੋਰ ਫੁੱਟਬਾਲ ਟੀਮਾਂ ਵਿਚਕਾਰ ਮੈਚ ਚੱਲ ਰਿਹਾ ਸੀ। ਇਸ ਦੌਰਾਨ ਮੈਚ ਰੈਫਰੀ ਨੇ ਵਿਵਾਦਤ ਫੈਸਲਾ ਦਿੱਤਾ, ਜਿਸ ਕਾਰਨ ਦੋਵਾਂ ਟੀਮਾਂ ਵਿਚਕਾਰ ਝਗੜਾ ਹੋ ਗਿਆ। ਲੜਾਈ ਹੁੰਦੀ ਵੇਖ ਦਰਸ਼ਕ ਵੀ ਮੈਦਾਨ ਵਿੱਚ ਆ ਗਏ ਤੇ ਹਿੰਸਾ ਸ਼ੁਰੂ ਹੋ ਗਈ। ਏਐਫਪੀ ਦੀਆਂ ਰਿਪੋਰਟਾਂ ਅਨੁਸਾਰ, ਲੋਕਾਂ ਨੇ ਨਜ਼ੇਰਕੋਰ ’ਚ ਇੱਕ ਪੁਲਿਸ ਸਟੇਸ਼ਨ ’ਚ ਵੀ ਭੰਨਤੋੜ ਕੀਤੀ ਤੇ ਅੱਗ ਲਾ ਦਿੱਤੀ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਸਥਾਨਕ ਹਸਪਤਾਲ ਦੇ ਇੱਕ ਡਾਕਟਰ ਨੇ ਦੱਸਿਆ- Guinea Violence
ਇਹ ਖਬਰ ਵੀ ਪੜ੍ਹੋ : Ludhiana Encounter: ਲੁਧਿਆਣਾ ‘ਚ ਐਨਕਾਊਂਟਰ, ਬਦਮਾਸ ਦੇ ਪੱਟ ’ਚ ਵੱਜੀ ਗੋਲੀ
ਹਸਪਤਾਲ ’ਚ ਜਿੱਥੇ ਤੱਕ ਨਜ਼ਰ ਜਾਂਦੀ ਸੀ, ਤਾਂ ਲਾਸ਼ਾਂ ਹੀ ਲਾਸ਼ਾਂ ਨਜ਼ਰ ਆ ਰਹੀਆਂ ਹਨ। ਲਾਸ਼ਾਂ ਕਤਾਰਾਂ ’ਚ ਪਈਆਂ ਹਨ। ਬਾਕੀ ਲੋਕ ਕੋਰੀਡੋਰ ’ਚ ਫਰਸ਼ ’ਤੇ ਪਏ ਹਨ। ਮੁਰਦਾ ਘਰ ਭਰਿਆ ਹੋਇਆ ਹੈ।
ਇਹ ਮੈਚ ਗਿੰਨੀ ਆਰਮੀ ਦੇ ਜਨਰਲ ਮਾਮਾਦੀ ਡੋਮਬੂਆ ਦੇ ਸਨਮਾਨ ’ਚ ਕਰਵਾਇਆ ਜਾ ਰਿਹਾ ਸੀ। ਡੋਮਬੋਆ ਨੇ 2021 ’ਚ ਗਿਨੀ ’ਚ ਇੱਕ ਤਖਤਾਪਲਟ ਕਰਕੇ ਸੱਤਾ ’ਤੇ ਕਬਜ਼ਾ ਕਰ ਲਿਆ ਸੀ।