ਪਟਨਾ। ਪਟਨਾ ਦੇ ਫਤੁਹਾ ਦੇ ਜੇਠਲੀ ਪਿੰਡ ’ਚ ਪਾਰਕਿੰਗ ਵਿਵਾਦ ’ਚ ਦੋ ਜਣਿਆਂ ਦੀ ਮੌਤ ਤੋਂ ਬਾਅਦ ਦੂਜੀ ਦਿਨ ਦੀ ਹਿੰਸਾ ਵੀ ਜਾਰੀ ਹੈ। ਸੋਮਵਾਰ ਸਵੇਰ ਤੋਂ ਫਿਰ ਹਿੰਸਾ ਹੋ ਰਹੀ ਹੈ। ਸਵੇਰੇ-ਸਵੇਰੇ ਮੁੱਖ ਮੁਲਜ਼ਮ ਬੱਚਾ ਰਾਇ ਦੇ ਭਾਈ ਉਮੇਸ਼ ਰਾਇ ਦੇ ਘਰ, ਗੋਦਾਮ ਅਤੇ ਮੈਰਿਜ ਹਾਲ ’ਚ ਪੀੜਤ ਗੁੱਟ ਨੇ ਅੱਗ ਲਾ ਦਿੱਤੀ। (Bihar News)
ਦੁਪਹਿਰ ਸਾਢੇ ਬਾਰ੍ਹਾਂ ਵਜੇ ਅੰਤਿਮ ਸੰਸਕਾਰ ਕਰਕੇ ਪਰਤ ਰਹੀ ਭੀੜ ਨੇ ਪੁਲਿਸ ’ਤੇ ਵੀ ਪਥਰਾਅ ਕਰ ਦਿੱਤਾ। ਪੁਲਿਸ ਨੇ ਚਾਰ ਰਾਊਂਡ ਹਵਾਈ ਫਾਇਰਿੰਗ ਕੀਤੀ। ਇਲਾਕੇ ’ਚ ਤਣਾਅ ਬਣਿਆ ਹੋਇਆ ਹੈ। ਐਤਵਾਰ ਦੋ ਗੁੱਟਾਂ-ਬੱਚਾ ਰਾਇ ਅਤੇ ਚਨਾਰਿਕ ਰਾਇ ’ਚ ਝੜਪ ਦੌਰਾਨ ਰਾਇਫਲ, ਦੇਸੀ ਕੱਟਾ ਅਤੇ 9 ਐੱਮਐੱਮ ਦੇ ਪਿਸਟਲ ਨਾਲ 50 ਰਾਊਂਡ ਫਾਇਰ ਹੋਏ ਸਨ। ਗੋਲੀ ਲੱਗਣ ਨਾਲ ਚਨਾਰਿਕ ਗੁੱਟ ਦੇ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ। ਚਨਾਰਿਕ ਰਾਇ ਸਮੇਤ ਤਿੰਨ ਜਣੇ ਬੁਰੀ ਤਰ੍ਹਾਂ ਜਖ਼ਮੀ ਹੋ ਗਏ ਸਨ।
ਇੰਝ ਸ਼ੁਰੂ ਹੋਇਆ ਵਿਵਾਦ | Bihar News
ਬੱਚਾ ਰਾਇ ਅਤੇ ਚਨਾਰਿਕ ਰਾਇ ਵਿਚਕਾਰ ਵਿਵਾਦ ਜਿੰਮ ਦੀ ਜ਼ਮੀਨ ਨੂੰ ਲੈ ਕੇ ਚੱਲ ਰਿਹਾ ਸੀ। ਜ਼ਮੀਨ ਸੜਕ ਦੇ ਕਿਨਾਰੇ ਹਨ। ਕੀਮਤ ਕਰੀਬ 3 ਕਰੋੜ ਹੈ। ਜ਼ਮੀਨ ’ਤੇ ਦੋ ਗੁੱਟ ਦਾਅਵਾ ਪ੍ਰਗਟਾ ਰਹੇ ਹਨ। ਫਿਲਹਾਲ ਇਸ ’ਤੇ ਬੱਚਾ ਦਾ ਕਬਜ਼ਾ ਹੈ। ਐਤਵਾਰ ਬੱਚਾ ਰਾਇ ਨੇ ਜਿੰਮ ਦੇ ਕੋਲ ਗਿੱਟੀਆਂ ਸੁੱਟੀਆਂ ਗਈਆਂ ਸਨ। ਦੁਪਹਿਰ ਕਰੀਬ ਡੇਢ ਵਜੇ ਚਨਾਰਿਕ ਉੱਥੇ ਪਹੁੰਚਿਆ ਅਤੇ ਗੱਡੀ ਪਾਰਕ ਕਰਨ ਲੱਗਿਆ। ਇੱਥੇ ਬੱਚਾ ਅਤੇ ਚਨਾਰਿਕ ’ਚ ਬਹਿਸ ਅਤੇ ਹੱਥਾਪਾਈ ਹੋਈ। ਥੋੜ੍ਹੀ ਦੇਰ ’ਚ ਹੀ ਬੱਚਾ ਦੇ ਸਮੱਰਥਕ ਹਥਿਆਰਾਂ ਨਾਲ ਪਹੰੁਚੇ ਅਤੇ ਫਾਇਰਿੰਗ ਕਰਨ ਲੱਗੇ। ਇਸ ’ਚ ਚਨਾਰਿਕ ਸਮੇਤ 5 ਜਣਿਆਂ ਨੂੰ ਗੋਲੀ ਲੱਗੀ।
ਪਰਿਵਾਰ ਅਤੇ ਨੇੜੇ-ਤੇੜੇ ਦੇ ਲੋਕ ਪੰਜਾਂ ਨੂੰ ਹਸਪਤਾਲ ਲੈ ਗਏ। ਹਸਪਤਾਲ ’ਚ 25 ਸਾਲ ਦੇ ਗੌਤਮ ਦੀ ਮੌਤ ਹੋ ਗਈ। ਕਰੀਬ ਇੱਕ ਘੰਟੇ ਬਾਅਦ 18 ਸਾਲ ਦੇ ਰੌਸ਼ਨ ਦੀ ਵੀ ਮੌਤ ਹੋ ਗਈ। ਲੋਕਾਂ ਨੇ ਬੱਚਾ ਰਾਇ ਦੇ ਮੈਰਿਜ ਹਾਲ ਅਤੇ ਉਸ ਦੇ ਭਰਾ ਦੇ ਘਰ ਨੂੰ ਅੱਗ ਲਾ ਦਿੱਤੀ। ਮੌਕੇ ’ਤੇ ਪਹੁੰਚੀ ਪੁਲਿਸ ’ਤੇ ਪਥਰਾਅ ਕਰ ਦਿੱਤਾ। ਪੁਲਿਸ ਨੇ ਔਰਤਾਂ ਅਤੇ ਬੱਚਿਆਂ ਨੂੰ ਘਰ ’ਚੋਂ ਕੱਢਿਆ। ਤਿੰਨ ਘੰਟੇ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਇਸ ਮਾਮਲੇ ’ਚ ਪੁਲਿਸ ਨੇ ਮੁਖੀ ਪਤੀ ਬੱਚਾ ਰਾਇ, ਉਸ ਦੇ ਭਰਾ ਉਮੇਸ਼ ਰਾਇ ਸਮੇਤ 8 ਜਣਿਆਂ ਨੂੰ ਗਿ੍ਰਫ਼ਤਾਰ ਕਰ ਲਿਆ।