ਚਾਂਦੀ ਦੇ ਤਗਮੇ ਲਈ ਸਪੋਰਟਸ ਕੋਰਟ ’ਚ ਅਪੀਲ, ਫੈਸਲਾ ਅੱਜ | Vinesh Phogat
ਪੈਰਿਸ (ਏਜੰਸੀ)। Vinesh Phogat: ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਪੈਰਿਸ ਓਲੰਪਿਕ ’ਚ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਇੱਕ ਪੋਸ਼ਟ ’ਤੇ ਲਿਖਿਆ, ਮੈਂ ਹਮੇਸਾ ਤੁਹਾਡਾ ਰਿਣੀ ਰਹਾਂਗੀ, ਮੁਆਫ ਕਰਨਾ।
ਹਰਿਆਣਾ ਸਰਕਾਰ ਦਾ ਐਲਾਨ, ਓਲੰਪਿਕ ਚਾਂਦੀ ਦਾ ਤਗਮਾ ਜੇਤੂ ਵਾਂਗ ਸਨਮਾਨਿਤ ਕੀਤਾ ਜਾਵੇਗਾ | Vinesh Phogat
ਹਰਿਆਣਾ ਦੇ ਮੁੱਖ ਮੰਤਰੀ ਨਾਯਬ ਸੈਣੀ ਨੇ ਐਲਾਨ ਕੀਤਾ ਹੈ ਕਿ ਹਰਿਆਣਾ ਸੂਬਾ ਸਰਕਾਰ ਵਿਨੇਸ਼ ਫੋਗਾਟ ਨੂੰ ਓਲੰਪਿਕ ਚਾਂਦੀ ਦਾ ਤਗਮਾ ਜਿੱਤਣ ਵਾਲੀ ਖਿਡਾਰਨ ਦੇ ਬਰਾਬਰ ਸਨਮਾਨ ਤੇ ਇਨਾਮ ਦੇਵੇਗੀ। Vinesh Phogat News
Read This : Vinesh Phogat Disqualified: ਤਕਨੀਕੀ ਤੌਰ ’ਤੇ ਮਜ਼ਬੂਤ ਹੋਵੇ ਖੇਡ ਢਾਂਚਾ
ਡਿਸਕਵਾਲਿਕੇਸ਼ਨ ਨੂੰ ਅਯੋਗ ਠਹਿਰਾਉਣ ਵਿਰੁੱਧ ਵੀ ਅਪੀਲ ਕੀਤੀ | Vinesh Phogat News
ਵਿਨੇਸ਼ ਨੇ ਸੰਨਿਆਸ ਲੈਣ ਤੋਂ ਪਹਿਲਾਂ ਬੁੱਧਵਾਰ ਰਾਤ ਨੂੰ ਆਪਣੀ ਅਯੋਗਤਾ ਵਿਰੁੱਧ ਅਪੀਲ ਦਾਇਰ ਕੀਤੀ ਹੈ। ਉਨ੍ਹਾਂ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਸਾਂਝੇ ਤੌਰ ’ਤੇ ਚਾਂਦੀ ਦਾ ਤਮਗਾ ਦਿੱਤਾ ਜਾਵੇ। ਵਿਨੇਸ਼ ਨੇ ਪਹਿਲਾਂ ਫਾਈਨਲ ਖੇਡਣ ਦੀ ਮੰਗ ਵੀ ਕੀਤੀ ਸੀ। ਫਿਰ ਉਨ੍ਹਾਂ ਨੇ ਆਪਣੀ ਅਪੀਲ ਬਦਲ ਦਿੱਤੀ ਅਤੇ ਹੁਣ ਸਾਂਝੇ ਤੌਰ ’ਤੇ ਚਾਂਦੀ ਦੇਣ ਦੀ ਮੰਗ ਕੀਤੀ। 7 ਅਗਸਤ ਨੂੰ ਵਿਨੇਸ਼ ਦਾ ਵਜਨ 50 ਕਿਲੋਗ੍ਰਾਮ ਦੀ ਨਿਰਧਾਰਤ ਸ਼੍ਰੇਣੀ ਤੋਂ 100 ਗ੍ਰਾਮ ਜ਼ਿਆਦਾ ਨਿਕਲਿਆ। ਇਸ ਤੋਂ ਬਾਅਦ ਓਲੰਪਿਕ ਸੰਘ ਨੇ ਉਸ ਨੂੰ ਫਰੀਸਟਾਈਲ ਮਹਿਲਾ ਕੁਸ਼ਤੀ ਲਈ ਅਯੋਗ ਕਰਾਰ ਦੇ ਦਿੱਤਾ। Vinesh Phogat News
ਓਲੰਪਿਕ ਤੋਂ ਬਾਹਰ ਹੋਣ ਤੋਂ ਬਾਅਦ ਵਿਨੇਸ਼ ਦੀ ਸਿਹਤ ਵਿਗੜ ਗਈ। ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਦੋਂ ਕੋਚ ਵਰਿੰਦਰ ਦਹੀਆ ਉਸ ਨੂੰ ਮਿਲਣ ਆਇਆ ਤਾਂ ਵਿਨੇਸ਼ ਨੇ ਉਸ ਨੂੰ ਕਿਹਾ – ‘ਇਹ ਬਦਕਿਸਮਤੀ ਸੀ ਕਿ ਅਸੀਂ ਤਮਗਾ ਜਿੱਤਣ ਤੋਂ ਖੁੰਝ ਗਏ, ਪਰ ਇਹ ਖੇਡ ਦਾ ਹਿੱਸਾ ਹੈ।’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ ਪੀਟੀ ਊਸ਼ਾ ਨੂੰ ਪਹਿਲਵਾਨ ਦੀ ਮਦਦ ਕਰਨ ਦੇ ਤਰੀਕੇ ਲੱਭਣ ਲਈ ਕਿਹਾ ਸੀ। ਪੀਐਮ ਨੇ ਊਸ਼ਾ ਨੂੰ ਇਸ ਮਾਮਲੇ ’ਚ ਵਿਰੋਧ ਦਰਜ ਕਰਵਾਉਣ ਲਈ ਵੀ ਕਿਹਾ ਸੀ।